● On air now · ਟੀਵੀ ਪੰਜਾਬ

Punjabi News · Since 2013

Breaking

ਜਲੰਧਰ ਪੁਲਿਸ ਵੱਲੋਂ ਜੱਗੂ ਦੇ ਕਰੀਬੀ ਦਾ ਐ.ਨਕਾ/ਊਂਟਰ, ਕੰਨੂ ਗੁੱਜਰ ਨੂੰ ਹਥਿਆਰ ਸਣੇ ਕੀਤਾ ਗ੍ਰਿਫ਼ਤਾਰ

ਡੈਸਕ- ਪੰਜਾਬ ਦੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਲੰਧਰ ਪੁਲਿਸ ਨੇ ਜੱਗੂ ਦੇ ਸਾਥੀ ਕਨੂੰ ਗੁੱਜਰ ਦਾ ਐਨਕਾਊਂਟਰ ਕੀਤਾ ਗਿਆ ਹੈ। ਪੁਲਿਸ ਨੇ ਮੁਠਭੇੜ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਕਤਲ, ਜਬਰੀ ਵਸੂਲੀ ਅਤੇ ਧੋਖੇਬਾਜ਼ੀ…


ਡੈਸਕ- ਪੰਜਾਬ ਦੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਲੰਧਰ ਪੁਲਿਸ ਨੇ ਜੱਗੂ ਦੇ ਸਾਥੀ ਕਨੂੰ ਗੁੱਜਰ ਦਾ ਐਨਕਾਊਂਟਰ ਕੀਤਾ ਗਿਆ ਹੈ। ਪੁਲਿਸ ਨੇ ਮੁਠਭੇੜ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਕਤਲ, ਜਬਰੀ ਵਸੂਲੀ ਅਤੇ ਧੋਖੇਬਾਜ਼ੀ ਸਮੇਤ ਘਿਨਾਉਣੇ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ।

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਠਭੇੜ ਹੋਈ, ਜਿਸ ਵਿੱਚ ਦੋਨਾਂ ਪਾਸਿਓਂ ਵੱਲੋਂ ਕਰੀਬ 9 ਗੋਲੀਆਂ ਚਲਾਈਆਂ ਗਈਆਂ। ਪੁਲਿਸ ਪਾਰਟੀ ਦੀ ਜਵਾਬੀ ਗੋਲੀਬਾਰੀ ‘ਚ ਕਨੂੰ ਗੁੱਜਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਪੁਲਿਸ ਨੇ ਦੋਸ਼ੀ ਕੋਲੋਂ ਕਰੀਬ 2 ਹਥਿਆਰ ਬਰਾਮਦ ਕੀਤੇ ਹਨ। ਦੱਸ ਦੇਈਏ ਕਿ ਦੋਸ਼ੀ ਕਤਲ, ਜਬਰੀ ਵਸੂਲੀ ਸਮੇਤ ਘਿਨਾਉਣੇ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਸ਼ਾਮਿਲ ਸੀ।


Filed under