● On air now · ਟੀਵੀ ਪੰਜਾਬ

Punjabi News · Since 2013

Breaking

ਲੁੱਟ ਦੀ ਨੀਅਤ ਨਾਲ ਘਰ ‘ਚ ਵੜ ਕੇ ਮਹਿਲਾ ਦਾ ਬੇਰਹਿਮੀ ਨਾਲ ਕੀਤਾ ਕਤਲ

ਡੈਸਕ- ਖੰਨਾ ਦੇ ਉੱਚ ਵੇਹੜਾ ਇਲਾਕੇ ਵਿੱਚ ਰਾਤ ਸਮੇਂ ਇੱਕ 65 ਸਾਲ ਦੀ ਬਜ਼ੁਰਗ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਕਮਲੇਸ਼ ਰਾਣੀ ਵਜੋਂ ਹੋਈ ਹੈ। ਲੁੱਟ ਦੀ ਨੀਅਤ ਨਾਲ ਆਏ ਅਣਪਛਾਤਿਆਂ…


ਡੈਸਕ- ਖੰਨਾ ਦੇ ਉੱਚ ਵੇਹੜਾ ਇਲਾਕੇ ਵਿੱਚ ਰਾਤ ਸਮੇਂ ਇੱਕ 65 ਸਾਲ ਦੀ ਬਜ਼ੁਰਗ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਕਮਲੇਸ਼ ਰਾਣੀ ਵਜੋਂ ਹੋਈ ਹੈ। ਲੁੱਟ ਦੀ ਨੀਅਤ ਨਾਲ ਆਏ ਅਣਪਛਾਤਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮ੍ਰਿਤਕਾਂ ਕਮਲੇਸ਼ ਰਾਣੀ ਦੇ ਜਵਾਈ ਵਿਸ਼ਾਲ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਦੋ ਸਾਲੇ ਹਨ ਅਤੇ ਦੋਨੋਂ ਫਾਸਟ ਫੂਡ ਦਾ ਕੰਮ ਕਰਦੇ ਹਨ। ਘਟਨਾ ਵਾਲੇ ਦਿਨ ਦੋਨੋਂ ਸ਼ਾਮ 7 ਵਜੇ ਘਰੋਂ ਗਏ ਸਨ। ਵਾਰਦਾਤ ਦੇ ਸਮੇਂ ਮਹਿਲਾ ਘਰ ਵਿੱਚ ਇਕੱਲੀ ਸੀ। ਇਸ ਦੌਰਾਨ ਹੀ ਬੇਰਹਿਮੀ ਨਾਲ ਮਹਿਲਾ ਦਾ ਕਤਲ ਕਰਕੇ ਲੁੱਟ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਚੈੱਕ ਕਰਨ ਤੇ ਪਤਾ ਚੱਲਿਆ ਕੀ ਇਕ ਮਹਿਲਾ ਜਿਸਨੇ ਕਿ ਆਪਣਾ ਮੂੰਹ ਢੱਕਿਆ ਹੋਇਆ ਸੀ ਉਹ ਘਰ ਵਿੱਚ ਦਾਖਲ ਹੋਈ ਹੈ ਅਤੇ 2 ਘੰਟੇ ਬਾਅਦ ਉਹ ਵਾਪਿਸ ਗਈ ਹੈ। ਦੂਜੇ ਪਾਸੇ ਪੁਲਿਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਪਹੁੰਚੀ ਅਤੇ ਜਾਂਚ ਸ਼ੁਰ ਕਰ ਦਿੱਤੀ ਗਈ ਹੈ। ਸੀਸੀਟੀਵੀ ਕੈਮਰੇ ਵਿੱਚ ਨਜ਼ਰ ਆਈ ਮਹਿਲਾ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ ਦੱਸਿਆ ਕਿ ਜਲਦੀ ਹੀ ਮਾਮਲੇ ਨੂੰ ਲੈਕੇ ਪੁਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।


Filed under