● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ਵਿਚ ਪੰਜਾਬਣ ਮਾਂ ਤੇ 2 ਬੱਚਿਆਂ ਨੂੰ ਹਥਿਆਰਾਂ ਦੀ ਤਸਕਰੀ ਮਾਮਲੇ ‘ਚ ਕੀਤਾ ਗ੍ਰਿਫਤਾਰ

ਡੈਸਕ- ​ਕੈਨੇਡਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਇਥੇ ਪੀਲ ਰੀਜਨਲ ਪੁਲਿਸ ਨੇ ਹਥਿਆਰਾਂ ਦੇ ਜ਼ਖ਼ੀਰੇ ਸਮੇਤ ਪੰਜਾਬਣ ਮਾਂ, ਉਸ ਦੇ 2 ਬੱਚਿਆਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਬਰੈਂਪਟਨ ਵਿਚ ਰਹਿੰਦੇ ਹਨ। ਜਾਣਕਾਰੀ ਅਨੁਸਾਰ ਬਰੈਂਪਟਨ…


ਡੈਸਕ- ​ਕੈਨੇਡਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਇਥੇ ਪੀਲ ਰੀਜਨਲ ਪੁਲਿਸ ਨੇ ਹਥਿਆਰਾਂ ਦੇ ਜ਼ਖ਼ੀਰੇ ਸਮੇਤ ਪੰਜਾਬਣ ਮਾਂ, ਉਸ ਦੇ 2 ਬੱਚਿਆਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਸਾਰੇ ਬਰੈਂਪਟਨ ਵਿਚ ਰਹਿੰਦੇ ਹਨ। ਜਾਣਕਾਰੀ ਅਨੁਸਾਰ ਬਰੈਂਪਟਨ ਵਾਸੀ ਨਰਿੰਦਰ ਨਾਗਰਾ (61) ਅਤੇ ਉਸ ਦੇ ਦੋ ਪੁੱਤਰ ਨਵਦੀਪ ਨਾਗਰਾ (20) ਅਤੇ ਰਵਨੀਤ ਨਾਗਰਾ (22) ਦੇ ਨਾਲ-ਨਾਲ ਰਣਵੀਰ ਅਰਾਇਚ (20) ਅਤੇ ਪਵਨੀਤ ਨਾਹਲ (21) ਨੂੰ ਹਥਿਆਰਾਂ ਦੀ ਤਸਕਰੀ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ।

ਇਨ੍ਹਾਂ ‘ਤੇ ਹੁਣ ਕੁੱਲ 150 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਤਲਾਸ਼ੀ ਦੌਰਾਨ ਅਧਿਕਾਰੀਆਂ ਨੇ ਕਥਿਤ ਤੌਰ ‘ਤੇ 11 ਹਥਿਆਰ ਅਤੇ 900 ਤੋਂ ਵੱਧ ਗੋਲਾ ਬਾਰੂਦ ਦੇ ਨਾਲ-ਨਾਲ ਕੋਕੀਨ ਅਤੇ ਓਪੀਔਡਜ਼ ਸਮੇਤ $20,000 ਦੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ।

ਕੈਨੇਡਾ ਵਿਚ ਹੋਰ ਰਹੀਆਂ ਅਪਰਾਧਕ ਘਟਨਾਵਾਂ ਨੂੰ ਲੈ ਕੇ ਕੈਨੇਡਾ ਪੁਲਿਸ ਲਗਾਤਾਰ ਚੌਕਸ ਹੈ। ਜਿਸ ਦੇ ਚੱਲਦਿਆਂ ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 5 ਲੋਕਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ।


Filed under