● On air now · ਟੀਵੀ ਪੰਜਾਬ

Punjabi News · Since 2013

TOP News

  • He tried to get into Montreal's kosher market. It led to a battle over alleged meat monopoly – CBC
  • Rising water is forcing this French town off Newfoundland to move. Not everyone is ready to leave – CBC
  • Quebec Planning to Abandon Daylight Saving Time in 2027 – VOCM
  • 2 in critical condition, 2 others injured after shooting at home in Toronto’s Bridle Path neighbourhood – CP24
  • Carney to push for closer ties at Canada-EU summit in Montreal – BBC
  • ‘I don’t think you’ve seen the last of Russ Wyatt,’ says ousted councillor – CTV News
  • A B.C. woman was fined US$5,000 after crossing the border to rescue dogs. Here’s why – CTV News
  • St-Pierre Plamondon refuses to attend Canada-EU summit, warns of 'risk' in Quebec not being involved in talks – Montreal Gazette
  • Missing woman was trying to ‘start a new life’ on Vancouver Island – CHEK News
  • 'It feels fantastic,' Scott Gillingham says after winning another term as Winnipeg mayor – CBC
  • Some First Nations leaders in B.C. push back against Manitoba premier's call to abolish Indian Act – CBC
  • Family of soldier badly burned at CFB Wainwright speaks about his injuries – Global News
  • Panel chair paid $1.7M to review Bearspaw pipe after catastrophic break: city memo – CBC
  • Multiple vehicle crashes close highways during B.C. Interior's 1st major snowfall – CBC

ਜਸਟਿਨ ਟਰੂਡੋ ਨੇ ਪ੍ਰਵਾਸ ਤੇ ਵੀਜ਼ਾ ਨੀਤੀ ‘ਚ ਮੰਨੀਆਂ ਇਹ ਗਲਤੀਆਂ, ਸੋਧ ਲਈ ਚੁੱਕੇ ਜਾ ਰਹੇ ਕਦਮ

ਡੈਸਕ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਨਿਆ ਹੈ ਕਿ ਉਹਨਾਂ ਦੀ ਸਰਕਾਰ ਪਰਵਾਸ ਨੀਤੀ ਵਿੱਚ ਬਦਲਾਅ ਲਿਆਉਣ ਵਿੱਚ ਤੇਜ਼ੀ ਨਾਲ ਕੰਮ ਕਰ ਸਕਦੀ ਸੀ। ਆਪਣੇ ਯੂਟਿਊਬ ਚੈਨਲ ਉੱਤੇ ਜਾਰੀ ਤਾਜ਼ਾ ਵੀਡੀਓ ਵਿੱਚ ਉਨ੍ਹਾਂ ਨੇ ਇਸ ਬਾਰੇ ਵਿਸਥਾਰ ਵਿੱਚ ਚਰਚਾ ਵੀ ਕੀਤੀ ਹੈ।

ਟਰੂਡੋ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੀ ਵਸੋਂ ਬਹੁਤ ਜ਼ਿਆਦਾ ਵਧ ਰਹੀ ਸੀ, ਜਿਸ ਕਾਰਨ ਉਹਨਾਂ ਦੀਆਂ ਰਿਹਾਇਸ਼ਾਂ ਅਤੇ ਬੁਨਿਆਦੀ ਢਾਂਚੇ ਉੱਤੇ ਦਬਾਅ ਪੈ ਰਿਹਾ ਸੀ। ”ਆਪਣੀ ਵਸੋਂ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਅਸੀਂ ਕੁਝ ਵੱਡਾ ਕੀਤਾ ਹੈ।”

ਜਸਟਿਨ ਟਰੂਡੋ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਮੁਲਕ ਦੀ ਪਰਵਾਸ ਨੀਤੀ ਵਿੱਚ ਕਈ ਬਦਲਾਅ ਕੀਤੇ ਹਨ, ਖਾਸ ਕਰਕੇ ਕੌਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ, ਸਪਾਊਂਸ ਦੇ ਕੈਨੇਡਾ ਆਉਣ ਅਤੇ ਕੰਮ ਕਰਨ ਵਾਲੇ ਘੰਟਿਆਂ ਦੇ ਹਫ਼ਤਾਵਾਰੀ ਸਮੇਂ ਵਿੱਚ ਬਦਲਾਅ ਕੀਤਾ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਕੈਨੇਡਾ ਦੀ ਅਬਾਦੀ ਵਿੱਚ ਬੁਹਤ ਜ਼ਿਆਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਮਾੜੇ ਅਨਸਰ ਜਿਵੇਂ “ਜਾਅਲੀ ਕਾਲਜਾਂ ਅਤੇ ਵੱਡੀਆਂ ਕੰਪਨੀਆਂ ਆਪਣੇ ਹਿੱਤਾਂ ਲਈ” ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਸ਼ੋਸ਼ਣ ਕਰਦੇ ਆਏ ਹਨ।

ਟਰੂਡੋ ਮੁਤਾਬਕ ਇਸੇ ਦੇ ਮੱਦੇਨਜ਼ਰ “ਆਉਣ ਵਾਲੇ ਤਿੰਨ ਸਾਲਾਂ ਦੌਰਾਨ ਕੈਨੇਡਾ ਨੇ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਨੂੰ ਘਟਾਉਣ” ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਦੋ ਤਰ੍ਹਾਂ ਨਾਲ ਲੋਕ ਆਉਂਦੇ ਹਨ, ਲੇਕਿਨ ਪਰਵਾਸ ਬਾਰੇ ਪੁਰਾਣੀ ਯੋਜਨਾ ਸਿਰਫ਼ ਇੱਕ ਰਸਤੇ ਨੂੰ ਹੀ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਜਾਂਦੀ ਸੀ

ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ, ਕੈਨੇਡਾ ਵਿੱਚ ਦੋ ਤਰ੍ਹਾਂ ਦਾ ਪਰਵਾਸ ਹੁੰਦਾ ਹੈ। ਇੱਕ ਰਸਤਾ ਸਥਾਈ ਪਰਵਾਸ ਦਾ ਹੈ। ਉਹਨਾਂ ਕਿਹਾ, “ਜਦੋਂ ਪਰਿਵਾਰ ਕੈਨੇਡਾ ਆਉਂਦੇ ਹਨ, ਇੱਥੇ ਵਸਦੇ ਹਨ ਅਤੇ ਇਸ ਨੂੰ ਆਪਣਾ ਘਰ ਕਹਿੰਦੇ ਹਨ।”

ਟਰੂਡੋ ਨੇ ਦੱਸਿਆ ਕਿ ਕੈਨੇਡਾ ਸਰਕਾਰ ਪਿਛਲੇ ਕਈ ਦਹਾਕਿਆਂ ਤੋਂ ਸਿਰਫ਼ “ਸਥਾਈ ਨਾਗਰਿਕਾਂ ਦੀ ਸਹੀ ਗਿਣਤੀ ਤੈਅ ਕਰਦੀ ਰਹੀ ਹੈ।” ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਸ ਵਾਰ ਉਨ੍ਹਾਂ ਦੀ ਸਰਕਾਰ ਨੇ ਆਰਜ਼ੀ ਤੌਰ ਉੱਤੇ ਕੈਨੇਡਾ ਆਉਣ ਵਾਲੇ ਲੋਕਾਂ, “ਕੌਮਾਂਤਰੀ ਵਿਦਿਆਰਥੀ, ਆਰਜ਼ੀ ਕਾਮੇ ਅਤੇ ਹੋਰਾਂ” ਨੂੰ ਵੀ ਧਿਆਨ ਵਿੱਚ ਰੱਖਿਆ ਹੈ। ਇਹ ਲੋਕ ਸੀਮਤ ਸਮੇਂ ਲਈਕੋਈ ਕੰਮ ਕਰਨ ਜਾਂ ਪੜ੍ਹਨ ਲਈ ਕੈਨੇਡਾ ਆਉਂਦੇ ਹਨ ਅਤੇ “ਜਦੋਂ ਕੰਮ ਹੋ ਜਾਂਦਾ ਹੈ ਜਾਂ ਉਹ ਆਪਣੀ ਡਿਗਰੀ ਪੂਰੀ ਕਰ ਲੈਂਦੇ ਹਨ, ਜ਼ਿਆਦਾਤਰ ਵਾਪਸ ਘਰ ਪਰਤ ਜਾਂਦੇ ਹਨ।” ਹਾਲਾਂਰਿ ਕੁਝ ਪਰਮਾਨੈਂਟ ਰੈਜ਼ੀਡੈਂਸ ਹਾਸਲ ਕਰਨ ਲਈ ਅਰਜ਼ੀ ਵੀ ਦਿੰਦੇ ਹਨ ਪਰ, “ਜ਼ਿਆਦਾਤਰ ਵਾਪਸ ਮੁੜ ਜਾਂਦੇ ਹਨ।”

ਟਰੂਡੋ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੈਨੇਡਾ ਆਉਣ ਵਾਲੇ ਆਰਜ਼ੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਆਰਥਿਕਤਾ ਦੀ ਮੰਗ ਦੇ ਆਸਰੇ ਛੱਡ ਦਿੱਤਾ ਜਾਂਦਾ ਸੀ।ਉਨ੍ਹਾਂ ਨੇ ਕਿਹਾ, “ਇਹ ਆਮ ਤੌਰ ਉੱਤੇ ਸਾਡੀ ਅਬਾਦੀ ਦਾ ਇੱਕ ਛੋਟਾ ਹਿੱਸਾ ਹੀ ਹੁੰਦਾ ਸੀ। ਇਸ ਲਈ ਕਦੇ ਵੀ ਦੂਰ ਦਰਸੀ ਪਰਵਾਸ ਯੋਜਨਾ ਦਾ ਹਿੱਸਾ ਨਹੀਂ ਬਣਾਇਆ ਗਿਆ।”

ਜਸਟਿਨ ਟਰੂਡੋ ਨੇ ਕਿਹਾ ਕਿ ਜਦੋਂ ਕਰੋਨਾ ਤੋਂ ਬਾਅਦ ਲਾਕਡਾਊਨ ਖੁੱਲ੍ਹਿਆ ਤਾਂ,” ਸਾਨੂੰ ਬਹੁਤ ਜਲਦੀ ਬਹੁਤ ਸਾਰੇ ਕਾਮਿਆਂ ਦੀ ਲੋੜ ਸੀ।” ”ਇਹ ਆਰਜ਼ੀ ਕਾਮੇ ਬਹੁਤ ਜਲਦੀ ਸਾਡੀ ਕਾਰਜ ਸ਼ਕਤੀ ਦਾ ਇੱਕ ਅਹਿਮ ਹਿੱਸਾ ਬਣ ਗਏ। ਇਸ ਲਈ ਉਨ੍ਹਾਂ ਨੂੰ ਆਪਣੇ ਪਰਵਾਸ ਦੇ ਪੱਧਰਾਂ ਦੀ ਯੋਜਨਾ ਵਿੱਚ ਸ਼ਾਮਲ ਨਾ ਕਰਨਾ ਇੱਕ ਭੁੱਲ ਸੀ।” ਇਸ ਭੁੱਲ਼ ਨੂੰ ਸੁਧਾਰਨ ਲਈ ਟਰੂਡੋ ਨੇ ਦੱਸਿਆ ਕਿ ਨਵੀਂ ਯੋਜਨਾ ਵਿੱਚ “ਸਥਾਈ ਅਤੇ ਅਸਥਾਈ ਦੋਵਾਂ ਪਰਵਾਸੀਆਂ ਲਈ ਟੀਚੇ ਤੈਅ” ਕਰਨ ਵਾਲੀ ਪਰਵਾਸ ਯੋਜਨਾ ਬਣਾਈ ਗਈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਉਹ ਕਿੰਨੇ ਹੋਰ ਲੋਕਾਂ ਲਈ ਘਰ ਅਤੇ ਬੁਨਿਆਦੀ ਢਾਂਚਾ ਤਿਆਰ ਕਰਨ।

ਟਰੂਡੋ ਨੇ ਦੱਸਿਆ ਕਿ ਪਰਵਾਸ ਮੰਗ ਉੱਤੇ ਅਧਾਰਿਤ ਹੈ ਅਤੇ ਇਹ ਟੀਚੇ ਤੈਅ ਕਰਨ ਲਈ ਕੈਨੇਡਾ ਦੇ ਹਰ ਸੂਬੇ ਅਤੇ ਵੱਖ ਵੱਖ-ਖੇਤਰਾਂ ਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ। ਟਰੂਡੋ ਨੇ ਕਿਹਾ ਕਿ ਇਸ ਲਈ ਸੂਬਿਆਂ ਦੇ ਪ੍ਰੀਮੀਅਰਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਕਿਰਤ ਚਾਹੀਦੀ ਹੈ।

ਕੀ ਉਨ੍ਹਾਂ ਦੀ ਅਬਾਦੀ ਅਜੇ ਜਵਾਨ ਹੋ ਰਹੀ ਹੈ ਜਾਂ ਬਜ਼ੁਰਗੀ ਵੱਲ ਵੱਧ ਰਹੀ ਹੈ?

ਟਰੂਡੋ ਦਾ ਕਹਿਣਾ ਹੈ ਕਿ ਪਰਵਾਸ ਨੂੰ ਲੈ ਕੇ “ਹਰ ਖੇਤਰ ਦੀਆਂ ਆਪਣੀਆਂ ਲੋੜਾਂ ਅਤੇ ਮੰਗਾਂ ਹਨ।”

ਟਰੂਡੋ ਮੁਤਾਬਕ ਮਹਾਮਾਰੀ ਤੋਂ ਬਾਅਦ ਜਦੋਂ ਲਾਕ ਡਾਊਨ ਖੁੱਲ੍ਹੇ ਦੁਕਾਨਾਂ ਅਤੇ ਹੋਰ ਕਾਰੋਬਾਰ ਚੱਲਣੇ ਸ਼ੁਰੂ ਹੋਏ ਤਾਂ, ਸਾਰੇ ਖੇਤਰ ਸਾਡੇ ਕੋਲ ਇਹੀ ਮੰਗ ਲੈ ਕੇ ਆਏ “ਦੋ ਸਾਲ ਸਰਹੱਦਾਂ ਬੰਦ ਰਹਿਣ ਤੋਂ ਬਾਅਦ ਸਾਨੂੰ ਵਧੇਰੇ ਲੋਕਾਂ, ਕਾਮਿਆਂ ਦੀ ਲੋੜ ਹੈ, ਜਲਦੀ।”

ਉਨ੍ਹਾਂ ਨੇ ਕਿਹਾ ਕਿ ਇਸੇ ਹਿਸਾਬ ਨਾਲ ਜ਼ਿਆਦਾ ਕਾਮੇ ਲਿਆਂਦੇ ਗਏ ਅਤੇ ਇਸ ਨੇ ਸਾਡੀ ਆਰਥਿਕਤਾ ਨੂੰ ਵਧਣ ਵਿੱਚ ਮਦਦ ਵੀ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਦੀ ਬਦੌਲਤ, ”ਅਸੀਂ ਅਰਥ ਸ਼ਾਸਤਰੀਆਂ ਦੀਆਂ ਪੇਸ਼ੀਨਗੋਈਆਂ ਦੇ ਬਾਵਜੂਦ ਮੰਦੀ ਨੂੰ ਟਾਲਣ ਵਿੱਚ ਸਫ਼ਲ ਰਹੇ।”

ਟਰੂਡੋ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਕੁਝ ਲੋਕਾਂ ਨੇ “ਇਸ ਨੂੰ ਮੁਨਾਫ਼ਾ ਕਮਾਉਣ ਸਿਸਟਮ ਨਾਲ ਖੇਡਣ ਦੇ ਮੌਕੇ ਵਜੋਂ ਦੇਖਿਆ।” ਉਨ੍ਹਾਂ ਦਾ ਕਹਿਣਾ ਸੀ, “ਬਹੁਤ ਵੱਡੀਆਂ ਕੰਪਨੀਆਂ ਅਤੇ ਬਹੁਤ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਵਰਤੋਂ ਆਪਣੇ ਨਤੀਜੇ ਸੁਧਾਰਨ ਲਈ ਕੀਤੀ।” ਇਸ ਦੀ ਵਜ੍ਹਾ ਸੀ ਕਿ ਉਹ ਇਨ੍ਹਾਂ ਵਿਦਿਆਰਥੀਆਂ ਤੋਂ ਉਸੇ ਡਿਗਰੀ ਲਈ ਹਜ਼ਾਰਾਂ ਡਾਲਰ ਜ਼ਿਆਦਾ ਵਸੂਲ ਕਰ ਸਕਦੇ ਸਨ। ਕੈਨੇਡਾ ਵਿੱਚ ਪਰਵਾਸ ਬੁਨਿਆਦੀ ਰੂਪ ਵਿੱਚ ਸੰਘੀ ਸਰਕਾਰ ਦੀ ਜ਼ਿੰਮੇਵਾਰੀ ਹੈ। ਟਰੂਡੋ ਨੇ ਕਿਹਾ ਕਿ ਇਸੇ ਤਹਿਤ ਇਸ ਉੱਤੇ ਕੰਟਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦੀ ਨਵੀਂ ਪਰਵਾਸ ਯੋਜਨਾ ਸਪਸ਼ਟ ਹੈ ਕਿ “ਦੋਵਾਂ ਸਥਾਈ ਅਤੇ ਅਸਥਾਈ ਪਰਵਾਸੀਆਂ ਦੀ ਗਿਣਤੀ ਨੂੰ ਘਟਾਉਣ” ਉੱਤੇ ਕੇਂਦਰਿਤ ਹੈ।

ਉਨ੍ਹਾਂ ਨੇ ਕਿਹਾ ਕਿ ਸਥਾਈ ਨਾਗਰਿਕਤਾ ਦੇਣ ਸਮੇਂ ਉਨ੍ਹਾਂ ਕੌਸ਼ਲਾਂ ਵਾਲੇ ਲੋਕਾਂ ਨੂੰ ਪਹਿਲ ਦਿੱਤਾ ਜਾ ਰਹੀ ਹੈ, ਜਿਨ੍ਹਾਂ ਦੀ ਸਾਨੂੰ ਲੋੜ ਹੈ। ਇਸ ਵਿੱਚ “ਹਸਪਤਾਲਾਂ ਲਈ ਹੈਲਥ ਕੇਅਰ ਵਰਕਰ ਅਤੇ ਉਸਾਰੀ ਕਾਮੇ ਜੋ ਹੋਰ ਘਰ ਬਣਾਉਣਗੇ” ਸ਼ਾਮਲ ਹਨ। ਉਹ ਅਸਥਾਈ ਵਾਸੀ ਜੋ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਰਹੇ ਹਨ? ਉਨ੍ਹਾਂ ਦਾ ਕੀ ਬਣੇਗਾ।

ਟਰੂਡੋ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕੁਝ ਲੋਕ ਸਥਾਈ ਨਾਗਰਿਕਤਾ ਲਈ ਅਰਜ਼ੀ ਦੇਣਗੇ ਕਿਉਂਕਿ ਉਹ ਇੱਥੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਸਿਸਟ ਉੱਤੇ ਪੈਣ ਵਾਲਾ ਵਾਧੂ ਬੋਝ ਬਹੁਤ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਹੀ ਕੁਝ ਲੋਕ ਕੈਨੇਡਾ ਵਿੱਚ ਰਹਿਣ ਦੇ ਸੌਖੇ ਤਰੀਕੇ ਵਜੋਂ ਸ਼ਰਣ ਦੇਣ ਲਈ ਅਰਜ਼ੀ ਵੀ ਲਾ ਸਕਦੇ ਹਨ।