● On air now · ਟੀਵੀ ਪੰਜਾਬ

Punjabi News · Since 2013

Breaking

ਮਲੇਰਕੋਟਲਾ ‘ਚ ਸਿੱਧੂ ਖ਼ਿਲਾਫ਼ ਲਗੇ ਪੋਸਟਰ

ਮਲੇਰਕੋਟਲਾ : ਮਲੇਰਕੋਟਲਾ ‘ਚ ਕਾਂਗਰਸ ਦੇ ਨਵੇਂ ਬਣੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਪੋਸਟਰ ਲੱਗੇ ਹਨ। ਪੋਸਟਰਾਂ ‘ਚ ਲਿਖਿਆ ਗਿਆ ਹੈ ਕਿ ਸਿੱਧੂ ਨੇ ਮਲੇਰਕੋਟਲਾ ਲਈ ਐਲਾਨ ਤਾਂ ਕਈ ਕੀਤੇ ਪਰ ਪੂਰਾ ਉਨ੍ਹਾਂ ‘ਚੋਂ ਕੋਈ ਨਹੀਂ ਕੀਤਾ। ਜਿਵੇਂ ਕਿ…


ਮਲੇਰਕੋਟਲਾ : ਮਲੇਰਕੋਟਲਾ ‘ਚ ਕਾਂਗਰਸ ਦੇ ਨਵੇਂ ਬਣੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਪੋਸਟਰ ਲੱਗੇ ਹਨ। ਪੋਸਟਰਾਂ ‘ਚ ਲਿਖਿਆ ਗਿਆ ਹੈ ਕਿ ਸਿੱਧੂ ਨੇ ਮਲੇਰਕੋਟਲਾ ਲਈ ਐਲਾਨ ਤਾਂ ਕਈ ਕੀਤੇ ਪਰ ਪੂਰਾ ਉਨ੍ਹਾਂ ‘ਚੋਂ ਕੋਈ ਨਹੀਂ ਕੀਤਾ।

ਜਿਵੇਂ ਕਿ 2017 ‘ਚ ਈਦ ਮੌਕੇ ਸਿੱਧੂ ਨੇ ਐਲਾਨ ਕੀਤਾ ਸੀ ਕਿ ਮਲੇਰਕੋਟਲਾ ਲਈ ਸਰਕਾਰ ਵੱਲੋਂ 1 ਕਰੋੜ ਅਤੇ ਉਨ੍ਹਾਂ ਵੱਲੋਂ 50 ਲੱਖ ਦਿੱਤੇ ਜਾਣਗੇ ਅਤੇ ਇਸ ਤਰ੍ਹਾਂ ਹੀ ਫੇਰ 2018 ‘ਚ ਈਦ ਮੌਕੇ ਸਿੱਧੂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਈਦਗਾਹ ਲਈ 50 ਲੱਖ ਹੋਰ ਅਤੇ ਬਾਬਾ ਹੈਦਰ ਸੇਖ ਲਈ 15 ਕਰੋੜ ਦਿੱਤੇ ਜਾਣਗੇ।

ਪੋਸਟਰਾਂ ‘ਚ ਲਿਖਿਆ ਗਿਆ ਹੈ ਕਿ ਸਿੱਧੂ ਜਲਦ ਹੀ ਇਹ ਐਲਾਨੀ ਰਾਸ਼ੀ ਦੇਵੇ ਜਾਂ ਮੁਸਲਿਮ ਭਾਈਚਾਰੇ ਕੋਲੋਂ ਝੂਠ ਬੋਲਣ ਲਈ ਮੁਆਫੀ ਮੰਗੇ।

ਟੀਵੀ ਪੰਜਾਬ ਬਿਊਰੋ


Filed under