● On air now · ਟੀਵੀ ਪੰਜਾਬ

Punjabi News · Since 2013

Breaking

ਦਾਜ ਨਾ ਲਿਆਉਣ ‘ਤੇ ਪਤੀ ਨੇ ਨਵ ਵਿਆਹੁਤਾ ਨੂੰ ਗਲ਼ ਘੁੱਟ ਕੇ ਮਾਰਿਆ, ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਪੰਨੀਵਾਲਾ ਫੱਤਾ -ਥਾਣਾ ਕਬਰਵਾਲਾ ਤੇ ਚੌਕੀ ਪੰਨੀਵਾਲਾ ਫੱਤਾ ਅਧੀਨ ਪੈਂਦੇ ਪਿੰਡ ਰੱਤਾ ਟਿੱਬਾ ‘ਚ ਬੀਤੀ ਰਾਤ ਵੱਡੀ ਵਾਰਦਾਤ ਵਾਪਰੀ। ਇੱਥੇ ਦਾਜ ਨਾ ਮਿਲਣ ‘ਤੇ ਗੁੱਸੇ ਚ ਆਏ ਪਤੀ ਨੇ ਆਪਣੀ ਘਰਵਾਲੀ ਸਿਮਰਨ ਕੌਰ ਪੁੱਤਰੀ ਸਤਨਾਮ ਸਿੰਘ ਛਾਪਿਆਂਵਾਲੀ ਦਾ ਚੁੰਨੀ ਨਾਲ ਗਲ਼ ਘੁੱਟ…


ਪੰਨੀਵਾਲਾ ਫੱਤਾ -ਥਾਣਾ ਕਬਰਵਾਲਾ ਤੇ ਚੌਕੀ ਪੰਨੀਵਾਲਾ ਫੱਤਾ ਅਧੀਨ ਪੈਂਦੇ ਪਿੰਡ ਰੱਤਾ ਟਿੱਬਾ ‘ਚ ਬੀਤੀ ਰਾਤ ਵੱਡੀ ਵਾਰਦਾਤ ਵਾਪਰੀ। ਇੱਥੇ ਦਾਜ ਨਾ ਮਿਲਣ ‘ਤੇ ਗੁੱਸੇ ਚ ਆਏ ਪਤੀ ਨੇ ਆਪਣੀ ਘਰਵਾਲੀ ਸਿਮਰਨ ਕੌਰ ਪੁੱਤਰੀ ਸਤਨਾਮ ਸਿੰਘ ਛਾਪਿਆਂਵਾਲੀ ਦਾ ਚੁੰਨੀ ਨਾਲ ਗਲ਼ ਘੁੱਟ ਕੇ ਕਤਲ ਕਰ ਦਿੱਤਾ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਭਗਵਾਨ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਰੱਤਾ ਟਿੱਬਾ ਨੇ ਬੀਤੀ ਰਾਤ ਦਾਜ ਨਾ ਦਿੱਤੇ ਜਾਣ ਕਾਰਨ ਆਪਣੀ ਨਵੀਂ ਵਿਆਹੀ ਪਤਨੀ ਦਾ ਕਤਲ ਕਰ ਗਲ਼ ਘੁੱਟ ਦਿੱਤਾ। ਵਰਨਣਯੋਗ ਹੈ ਕਿ ਮ੍ਰਿਤਕ ਦਾ ਦੋ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਤਫਤੀਸ਼ ਕਰਕੇ ਕੁੜੀ ਦੀ ਮਾਂ ਜਸਪਾਲ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਛਾਪਿਆਂਵਾਲੀ ਦੇ ਬਿਆਨਾਂ ਦੇ ਆਧਾਰ ‘ਤੇ ਗੁਰਸੇਵਕ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਰੱਤਾ ਟਿੱਬਾ ਖ਼ਿਲਾਫ਼ ਮੁਕੱਦਮਾ ਨੰਬਰ 122 ਮਿਤੀ 21 07.2021 ਧਾਰਾ 304.B ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਜੇ ਫ਼ਰਾਰ ਹੈ ਅਤੇ ਪੁਲਿਸ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ।


Filed under