ਮਹਾਰਾਸ਼ਟਰ ‘ਚ ਜ਼ਮੀਨ ਖਿਸਕਣ ਨਾਲ 36 ਲੋਕਾਂ ਦੀ ਮੌਤ

ਰਾਏਗੜ੍ਹ : ਮਹਾਰਾਸ਼ਟਰ ਦੇ ਜ਼ਿਲ੍ਹਾ ਰਾਏਗੜ੍ਹ ਵਿਚ ਜ਼ਮੀਨ ਖਿਸਕਣ ਨਾਲ 36 ਲੋਕਾਂ ਦੀ ਮੌਤ ਹੋ ਗਈ ਹੈ । 30 ਲੋਕ ਫਸੇ ਹੋਏ ਹਨ । ਜ਼ਿਲ੍ਹਾ ਕਲੈਕਟਰ ਨਿਧੀ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਹਤ ਟੀਮ ਵੱਲੋਂ ਬਚਾਅ ਕਾਰਜ ਜਾਰੀ ਹਨ। ਮਹਾਰਾਸ਼ਟਰ ਵਿਚ ਭਾਰੀ ਮੀਂਹ ਅਤੇ ਦਰਿਆਵਾਂ ਦੇ ਓਵਰਫਲੋਅ ਹੋਣ ਕਾਰਨ ਲੋਕ ਬੁਰੀ ਤਰ੍ਹਾਂ ਫਸ ਗਏ ਹਨ। ਤਿੰਨ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਕਈ ਮਕਾਨ ਦੱਬੇ ਗਏ ਹਨ, ਜਿਸ ਵਿਚ 36 ਲੋਕਾਂ ਦੀ ਮੌਤ ਹੋ ਗਈ ਹੈ। ਇੱਥੋਂ ਦੇ ਤਲਈ ਵਿਚ 32 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸਖਰ ਸੁਤਾਰ ਵਾੜੀ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਦੋਵਾਂ ਥਾਵਾਂ ‘ਤੇ ਤਕਰੀਬਨ 15 ਲੋਕਾਂ ਨੂੰ ਬਚਾ ਲਿਆ ਗਿਆ ਹੈ।ਜਦ ਕਿ 30-35 ਲੋਕਾਂ ਦੀ ਭਾਲ ਅਜੇ ਜਾਰੀ ਹੈ। ਮਹਾਂਦ ਵਿਚ, ਸਾਵਿਤ੍ਰੀ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀ ਹੈ। ਪਹਿਲਾਂ ਐਨਡੀਆਰਐਫ ਅਤੇ ਕੋਸਟ ਗਾਰਡ ਦੀ ਮਦਦ ਲਈ ਜਾ ਰਹੀ ਸੀ। ਹੁਣ ਨੇਵੀ ਦੀ ਟੀਮ ਵੀ ਬਚਾਅ ਲਈ ਮਦਦ ਕਰ ਰਹੀ ਹੈ।

ਟੀਵੀ ਪੰਜਾਬ ਬਿਊਰੋ