● On air now · ਟੀਵੀ ਪੰਜਾਬ

Punjabi News · Since 2013

Breaking

11ਵੀਂ ਜੂਨੀਅਰ ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ 20 ਅਕਤੂਬਰ ਤੋਂ

ਰਾਂਚੀ : ਹਾਕੀ ਇੰਡੀਆ ਨੇ 11ਵੀਂ ਜੂਨੀਅਰ ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 11ਵੀਂ ਜੂਨੀਅਰ ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ ਅਗਲੇ ਮਹੀਨੇ ਝਾਰਖੰਡ ਦੇ ਸਿਮਡੇਗਾ ਵਿਚ ਹੋਵੇਗੀ। ਇਸ ਦਾ ਉਦਘਾਟਨ 20 ਅਕਤੂਬਰ ਨੂੰ ਹੋਵੇਗਾ ਅਤੇ 30…


ਰਾਂਚੀ : ਹਾਕੀ ਇੰਡੀਆ ਨੇ 11ਵੀਂ ਜੂਨੀਅਰ ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 11ਵੀਂ ਜੂਨੀਅਰ ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ ਅਗਲੇ ਮਹੀਨੇ ਝਾਰਖੰਡ ਦੇ ਸਿਮਡੇਗਾ ਵਿਚ ਹੋਵੇਗੀ। ਇਸ ਦਾ ਉਦਘਾਟਨ 20 ਅਕਤੂਬਰ ਨੂੰ ਹੋਵੇਗਾ ਅਤੇ 30 ਅਕਤੂਬਰ ਨੂੰ ਸਮਾਪਤੀ ਹੋਵੇਗੀ।

ਦੇਸ਼ ਭਰ ਦੀਆਂ ਕੁੱਲ 31 ਟੀਮਾਂ ਦੇ 650 ਤੋਂ ਵੱਧ ਖਿਡਾਰੀ ਜੂਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੇ। ਇਸ ਦੇ ਨਾਲ ਹੀ, ਸਬ ਜੂਨੀਅਰ ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ ਲਈ ਝਾਰਖੰਡ ਟੀਮ ਦਾ ਕੈਂਪ ਵੀ ਸਿਮਡੇਗਾ ਵਿਚ ਸ਼ੁਰੂ ਹੋ ਗਿਆ ਹੈ।

ਟੀਵੀ ਪੰਜਾਬ ਬਿਊਰੋ


Filed under