● On air now · ਟੀਵੀ ਪੰਜਾਬ

Punjabi News · Since 2013

Breaking

ਸੁਖਬੀਰ ਦੇ ਸੁੱਖ ਵਿਲਾਸ ‘ਚ ਖੋਲ੍ਹਾਂਗੇ ਸਰਕਾਰੀ ਸਕੂਲ ਤੇ ਹਸਪਤਾਲ-ਨਵਜੋਤ ਸਿੱਧੂ

ਬਠਿੰਡਾ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੁਖਬੀਰ ਬਾਦਲ ਸੋਮਵਾਰ ਨੂੰ ਬਠਿਂਡਾ ਰੈਲੀ ਚ ਖੂਬ ਗਰਜੇ.ਬਾਦਲ ਪਰਿਵਾਰ ਨੇ ਨਿਸ਼ਾਨੇ ਲਾਉਂਦਿਆਂ ਉਨ੍ਹਾਂ ਸੁਖਬੀਰ ਬਾਦਲ ‘ਤੇ ਮਾਫੀਆ ਚਲਾਉਣ ਦੇ ਇਲਜ਼ਾਮ ਲਗਾਏ.ਸਿੱਧੂ ਨੇ ਕਿਹਾ ਕੀ 2022 ਚ ਕਾਂਗਰਸ ਦੀ ਸਰਕਾਰ…


ਬਠਿੰਡਾ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੁਖਬੀਰ ਬਾਦਲ ਸੋਮਵਾਰ ਨੂੰ ਬਠਿਂਡਾ ਰੈਲੀ ਚ ਖੂਬ ਗਰਜੇ.ਬਾਦਲ ਪਰਿਵਾਰ ਨੇ ਨਿਸ਼ਾਨੇ ਲਾਉਂਦਿਆਂ ਉਨ੍ਹਾਂ ਸੁਖਬੀਰ ਬਾਦਲ ‘ਤੇ ਮਾਫੀਆ ਚਲਾਉਣ ਦੇ ਇਲਜ਼ਾਮ ਲਗਾਏ.ਸਿੱਧੂ ਨੇ ਕਿਹਾ ਕੀ 2022 ਚ ਕਾਂਗਰਸ ਦੀ ਸਰਕਾਰ ਦੀ ਵਾਪਸੀ ‘ਤੇ ਉਹ ਸੁਖਬੀਰ ਬਾਦਲ ਦੇ ਸੁੱਖ ਵਿਲਾਸ ਹੋਟਲ ਚ ਸਰਕਾਰੀ ਸਕੂਲ ੳਤੇ ਹਸਪਤਾਲ ਬਣਵਾਉਂਗੇ.ਆਪਣੇ ਅੰਦਾਜ਼ ਚ ਬੋਲਦਿਆਂ ਕਾਂਗਰਸ ਪ੍ਰਧਾਨ ਨੇ ਰੇਤ ਅਤੇ ਕੇਬਲ ਮਾਫੀਆ ਨੂੰ ਅੱਡੇ ਹੱਥੀਂ ਲਿਆ.

ਬਠਿੰਡਾ ਰੈਲੀ ਚ ਸ਼ਿਰਕਤ ਕਰਨ ਆਏ ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਲੋਕਾਂ ਨੂੰ ਆਪਣੇ ਪੰਜਾਬ ਮਾਡਲ ਤੋਂ ਜਾਨੂ ਕਰਵਾਇਆ.ਉਨ੍ਹਾਂ ਦੱਸਿਆ ਕੀ ਕਿਵੇਂ ਸਰਕਾਰ ਦੀ ਵਾਪਸੀ ਤੇ ਉਹ ਰੇਤ ਅਤੇ ਸ਼ਰਾਬ ਤੋਂ ਵਾਧੂ ਕਮਾਈ ਕਰਕੇ ਪੰਜਾਬ ਦਾ ਵਿਕਾਸ ਕਰਣਗੇ.ਮਾਨਸਾ ਵਿਖੇ ਹੋਏ ਲਾਠੀਚਾਰਜ ਦੀ ਨਿੰਦਿਆ ਕਰਦਿਆਂ ਹੋਇਆਂ ਸਿੱਧੂ ਨੇ ਸਪਸ਼ਟ ਕੀਤਾ ਕੀ ਆਉਣ ਵਾਲੀ ਸਰਕਾਰ ਦੌਰਾਨ ਕਿਸੇ ਵੀ ਪ੍ਰਦਰਸ਼ਨਕਾਰੀ ‘ਤੇ ਤਸ਼ਦੱਦ ਨਹੀਂ ਕੀਤੀ ਜਾਵੇਗੀ.
ਚਾਹੇ ‘ਆਪ’ ਸੁਪਰੀਮੋ ਵਲੋਂ ਨਵਜੋਤ ਸਿੱਧੂ ਦੀ ਗਾਹੇ ਬਗਾਹੇ ਤਰੀਫ ਕੀਤੀ ਗਈ ਪਰ ਸਿੱਧੂ ਦੇ ਤੀਰਾਂ ਤੋਂ੍ਹ ਉਹ ਵੀ ਬੱਚ ਨਾ ਸਕੇ.


Filed under