Ottawa- ਕੈਨੇਡਾ ਨੇ ਯੂਰੋਪੀਅਨ ਯੂਨੀਅਨ ਨਾਲ ਸਬੰਧ ਮਜ਼ਬੂਤ ਕਰਨ ਲਈ ਯੂਰੋਪੀਅਨ ਸਪੇਸ ਏਜੰਸੀ (ESA) ਪ੍ਰੋਗਰਾਮਾਂ ਵਿੱਚ ਨਿਵੇਸ਼ 10 ਗੁਣਾ ਵਧਾ ਕੇ 528.5 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 378 ਮਿਲੀਅਨ ਅਮਰੀਕੀ ਡਾਲਰ) ਕਰਨ ਦਾ ਐਲਾਨ ਕੀਤਾ ਹੈ।
ਉਦਯੋਗ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਕਿ ਇਹ ਰਕਮ ਅਗਲੇ 3 ਤੋਂ 5 ਸਾਲਾਂ ਵਿੱਚ ਖਰਚੀ ਜਾਵੇਗੀ ਅਤੇ ਇਸ ਨਾਲ ਕੈਨੇਡੀਅਨ ਸਪੇਸ ਤਕਨੀਕਾਂ ਦੀ ਖੋਜ ਤੇ ਵਿਕਾਸ ਨੂੰ ਤੇਜ਼ੀ ਮਿਲੇਗੀ। ਇਹ ਤਕਨੀਕਾਂ ਸਿਵਿਲ ਤੇ ਡਿਫੈਂਸ ਦੋਵਾਂ ਮਕਸਦਾਂ ਲਈ ਵਰਤੀਆਂ ਜਾਣਗੀਆਂ, ਜਿਵੇਂ ਕਿ ਸੈਟੇਲਾਈਟ ਕਮਿਊਨੀਕੇਸ਼ਨ, ਧਰਤੀ ਨਿਗਰਾਨੀ, ਸਪੇਸ ਐਕਸਪਲੋਰੇਸ਼ਨ, ਨੈਵੀਗੇਸ਼ਨ ਤੇ ਸਪੇਸ ਸੁਰੱਖਿਆ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਟੈਰਿਫਾਂ ਦੇ ਜਵਾਬ ਵਿੱਚ ਆਰਥਿਕ ਵਿਭਿੰਨਤਾ ਤੇ ਯੂਰੋਪ ਨਾਲ ਡਿਫੈਂਸ-ਸੁਰੱਖਿਆ ਸਬੰਧ ਮਜ਼ਬੂਤ ਕਰਨ ਦੀ ਨੀਤੀ ਤਹਿਤ ਇਹ ਕਦਮ ਚੁੱਕ ਰਹੇ ਹਨ।
ਕੈਨੇਡਾ ਯੂਰੋਪੀਅਨ ਸਪੇਸ ਏਜੰਸੀ ਨੂੰ ਦੇਵੇਗਾ 528 ਮਿਲੀਅਨ ਡਾਲਰ, ਪਹਿਲਾਂ ਨਾਲੋਂ 10 ਗੁਣਾ ਵਧ





