● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ‘ਚ ਕੜਾਕੇ ਦੀ ਠੰਡ

ਵੈਨਕੂਵਰ: ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਮੁਤਾਬਕ ਆਰਕਟਿਕ ਤੋਂ ਆ ਰਹੀ ਸ਼ੀਤ ਲਹਿਰ ਪੂਰੇ ਉੱਤਰੀ ਅਮਰੀਕਾ ਵਿੱਚ ਫੈਲ ਰਹੀ ਹੈ, ਜਿਸ ਕਾਰਨ ਪੱਛਮੀ ਕੈਨੇਡਾ ਭਿਆਨਕ ਠੰਡ ਹੇਠ ਹੈ ਅਤੇ ਇਹ ਠੰਡ ਹਫ਼ਤੇ ਦੇ ਅਖੀਰ ਤੱਕ ਜਾਰੀ ਰਹੇਗੀ। ਸਭ ਤੋਂ…


ਵੈਨਕੂਵਰ: ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਮੁਤਾਬਕ ਆਰਕਟਿਕ ਤੋਂ ਆ ਰਹੀ ਸ਼ੀਤ ਲਹਿਰ ਪੂਰੇ ਉੱਤਰੀ ਅਮਰੀਕਾ ਵਿੱਚ ਫੈਲ ਰਹੀ ਹੈ, ਜਿਸ ਕਾਰਨ ਪੱਛਮੀ ਕੈਨੇਡਾ ਭਿਆਨਕ ਠੰਡ ਹੇਠ ਹੈ ਅਤੇ ਇਹ ਠੰਡ ਹਫ਼ਤੇ ਦੇ ਅਖੀਰ ਤੱਕ ਜਾਰੀ ਰਹੇਗੀ। ਸਭ ਤੋਂ ਵੱਧ ਪ੍ਰਭਾਵ ਪ੍ਰੇਰੀਜ਼ ਇਲਾਕੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ। ਨਾਲ ਹੀ ਉੱਤਰੀ-ਪੱਛਮੀ ਓਨਟੇਰਿਓ, ਨੂਨਾਵੁਟ ਅਤੇ ਸਸਕੈਚਵਨ ਅਤੇ ਮੈਨੀਟੋਬਾ ਦੇ ਬਹੁਤੇ ਹਿੱਸਿਆਂ ਲਈ ਓਰੇਂਜ ਅਲਰਟ ਜਾਰੀ ਕੀਤੇ ਗਏ ਹਨ। ਮੈਨੀਟੋਬਾ ਵਿੱਚ ਹਵਾ ਕਰਕੇ ਵਧੇਰੇ ਠੰਡ, ਜਿਸਨੂੰ ਵਿੰਡ ਚਿੱਲ ਕਿਹਾ ਜਾਂਦਾ ਹੈ, –45 ਤੋਂ –50 ਡਿਗਰੀ ਸੈਲਸੀਅਸ ਤੱਕ ਪਹੁੰਚ ਰਹੀ ਹੈ ਅਤੇ ਇਹ ਹਾਲਾਤ ਸੋਮਵਾਰ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੀ ਠੰਡ ਵਿੱਚ ਫ਼੍ਰੌਸਟਬਾਈਟ ਹੋ ਸਕਦੀ ਹੈ, ਖ਼ਾਸ ਕਰਕੇ ਜਦੋਂ ਤੇਜ਼ ਹਵਾ ਵੀ ਚੱਲ ਰਹੀ ਹੋਵੇ। ਬਹੁਤੀ ਠੰਡ ਵਿਚ ਚਮੜੀ ਅਤੇ ਉਸਦੇ ਹੇਠਲੇ ਟਿਸ਼ੂ ਜੰਮ ਜਾਣ ਨਾਲ ਚਮੜੀ ਸੁੰਨ ਹੋਕੇ ਸੁੱਜ ਜਾਂਦੀ ਹੈ ਅਤੇ ਚੋਟ ਵਿਚ ਤਬਦੀਲ ਹੋ ਜਾਂਦੀ ਹੈ। ਇਸ ਚੋਟ ਨੂੰ ਫ਼੍ਰੌਸਟਬਾਈਟ ਕਿਹਾ ਜਾਂਦਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਵਾਹਨਾਂ ਵਿੱਚ ਵਾਧੂ ਕੰਬਲ ਅਤੇ ਜੰਪਰ ਕੇਬਲ ਵਰਗਾ ਐਮਰਜੈਂਸੀ ਸਮਾਨ ਜ਼ਰੂਰ ਰੱਖਣ।

ਉੱਤਰੀ-ਪੱਛਮੀ ਐਲਬਰਟਾ ਵਿੱਚ ਵਿੰਡ ਚਿੱਲ -40 ਤੋਂ -50 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਉੱਤਰੀ-ਪੱਛਮੀ ਓਨਟੇਰਿਓ ਵਿੱਚ ਵੀ ਆਉਂਦੇ ਕਈ ਦਿਨਾਂ ਤੱਕ ਬਹੁਤ ਹੀ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਐਨਵਾਇਰਨਮੈਂਟ ਕੈਨੇਡਾ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਬਾਹਰ ਕੰਮ ਕਰਨ ਵਾਲਿਆਂ ਨੂੰ ਠੰਡ ਤੋਂ ਜ਼ਿਆਦਾ ਖ਼ਤਰਾ ਹੈ ਅਤੇ ਉਹਨਾਂ ਨੂੰ ਗਰਮ ਕੱਪੜੇ ਪਹਿਨਣ ਅਤੇ ਕੱਪੜਿਆਂ ਦੀਆਂ ਕਈ ਪਰਤਾਂ ਪਹਿਨਣ ਦੀ ਤਾਕੀਦ ਕੀਤੀ ਗਈ ਹੈ।


Filed under