, , , , ,

ਲੈਂਗਲੀ ‘ਚ ਦਿਨ-ਦਿਹਾੜੇ ਚੱਲੀਆਂ ਤਾਬੜਤੋੜ ਗੋਲੀਆਂ, ਇੱਕ ਗੰਭੀਰ ਜ਼ਖਮੀ

Langley- ਲੈਂਗਲੀ (Langley) ‘ਚ ਅੱਜ ਸ਼ਾਮੀਂ ਲਗਭਗ 5:04 ਵਜੇ 196 ਸਟਰੀਟ ਅਤੇ 28 ਐਵੇਨਿਊ ਦੇ ਇਲਾਕੇ ”ਚ ਗੋਲੀਬਾਰੀ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਲੈਂਗਲੀ ਆਰ.ਸੀ.ਐਮ.ਪੀ. (RCMP), ਟਾਊਨਸ਼ਿਪ ਆਫ਼ ਲੈਂਗਲੀ ਫਾਇਰ ਡਿਪਾਰਟਮੈਂਟ ਅਤੇ ਬੀਸੀ ਐਂਬੂਲੈਂਸ ਸਰਵਿਸਿਜ਼ ਦੇ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚੇ। ਉੱਥੇ ਪਹੁੰਚ ਕੇ ਸੁਰੱਖਿਆ ਕਰਮਚਾਰੀਆਂ ਨੇ ਇੱਕ ਵਿਅਕਤੀ ਨੂੰ ਬੇਹੱਦ ਗੰਭੀਰ ਜ਼ਖਮੀ ਹਾਲਤ ‘ਚ ਤੜਫਦਾ ਹੋਇਆ ਮਿਲਿਆ।
ਲੈਂਗਲੀ ਆਰ.ਸੀ.ਐਮ.ਪੀ. ਦੀ ਮੀਡੀਆ ਰਿਲੇਸ਼ਨਜ਼ ਅਫ਼ਸਰ ਕਾਂਸਟੇਬਲ ਮੇਗਨ ਮਾਰਸਡੇਨ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ, “ਜ਼ਖਮੀ ਵਿਅਕਤੀ ਦੀ ਹਾਲਤ ਬੇਹੱਦ ਨਾਜ਼ੁਕ ਹੋਣ ਕਾਰਨ ਉਸ ਨੂੰ ਏਅਰ ਐਂਬੂਲੈਂਸ (ਹੈਲੀਕਾਪਟਰ) ਰਾਹੀਂ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਹੈ।” ਉਨ੍ਹਾਂ ਅੱਗੇ ਕਿਹਾ ਕਿ ਇਹ ਮਾਮਲਾ ਅਜੇ ਬਿਲਕੁਲ ਸ਼ੁਰੂਆਤੀ ਦੌਰ ‘ਚ ਹੈ, ਜਿਸ ਕਾਰਨ ਹੋਰ ਵੇਰਵੇ ਜਾਂਚ ਤੋਂ ਬਾਅਦ ਹੀ ਸਾਂਝੇ ਕੀਤੇ ਜਾਣਗੇ। ਪੁਲਿਸ ਨੇ ਆਮ ਜਨਤਾ ਅਤੇ ਚਸ਼ਮਦੀਦਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਖੂਨੀ ਵਾਰਦਾਤ ਨਾਲ ਸਬੰਧਿਤ ਕੋਈ ਜਾਣਕਾਰੀ, ਸੀਸੀਟੀਵੀ (CCTV) ਜਾਂ ਡੈਸ਼ਕੈਮ ਫੁਟੇਜ ਹੈ, ਤਾਂ ਉਹ ਤੁਰੰਤ ਲੈਂਗਲੀ ਆਰ.ਸੀ.ਐਮ.ਪੀ. ਨਾਲ ਸੰਪਰਕ ਕਰਨ।

Corrections

Spotted an error in this story? Email contact@tvpunjab.com. We correct at the same prominence as the original.

More from TV Punjab