● On air now · ਟੀਵੀ ਪੰਜਾਬ

Punjabi News · Since 2013

Breaking

ਹੁਣ ਕੈਨੇਡਾ ਵਾਲਿਆਂ ਦੇ ਫੋਨ ‘ਤੇ ਹੋਵੇਗੀ ਟੂੰ-ਟੂੰ, ਮਿਲਣਗੇ ਡਾਲਰਾਂ ਦੇ ਗੱਫੇ! CANADA NEWS

VANCOUVER: ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਜਗਪ੍ਰੀਤ ਸਿੰਘ ਨਾਮਕ ਵਿਅਕਤੀ ਨੂੰ ਆਪਣੀ ਪਤਨੀ ਬਲਵਿੰਦਰ ਕੌਰ ਦੇ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ। ਇਹ ਘਟਨਾ 15 ਮਾਰਚ, 2024 ਨੂੰ ਐਬਟਸਫੋਰਡ…



VANCOUVER: ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਜਗਪ੍ਰੀਤ ਸਿੰਘ ਨਾਮਕ ਵਿਅਕਤੀ ਨੂੰ ਆਪਣੀ ਪਤਨੀ ਬਲਵਿੰਦਰ ਕੌਰ ਦੇ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ। ਇਹ ਘਟਨਾ 15 ਮਾਰਚ, 2024 ਨੂੰ ਐਬਟਸਫੋਰਡ ਵਿਖੇ ਵਾਪਰੀ ਸੀ। 41 ਸਾਲਾ ਬਲਵਿੰਦਰ ਕੌਰ, ਜੋ ਕਿ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੀ ਸੀ, ਨੂੰ ਉਸਦੇ ਬੇਸਮੈਂਟ ਸੂਟ ਵਿੱਚ ਕਈ ਵਾਰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

ਕੈਨੇਡਾ ਵਾਲਿਆਂ ਦੇ ਖਾਤੇ ਵਿਚ ਗ੍ਰੌਸਰੀ ਬੈਨੇਫ਼ਿਟ ਦੀ ਪਹਿਲੀ ਕਿਸ਼ਤ 3 ਜੁਲਾਈ ਨੂੰ ਪੁੱਜ ਰਹੀ ਹੈ ਅਤੇ ਚਾਰ ਜੀਆਂ ਵਾਲੇ ਪਰਿਵਾਰ ਦੇ ਖਾਤੇ ਵਿਚ 1,124 ਡਾਲਰ ਜਮ੍ਹਾਂ ਹੋਣਗੇ। ਕੈਨੇਡਾ ਗ੍ਰੌਸਰੀਜ਼ ਐਂਡ ਅਸੈਂਸ਼ੀਅਲਜ਼ ਬੈਨੇਫ਼ਿਟ ਯੋਜਨਾ ਤਹਿਤ ਤਿਮਾਹੀ ਅਦਾਇਗੀ ਕੀਤੀ ਜਾ ਰਹੀ ਹੈ, ਜਿਸ ਨੂੰ ਪਹਿਲਾਂ ਜੀਐਸਟੀ ਰਿਆਇਤ ਯੋਜਨਾ ਵਜੋਂ ਜਾਣਿਆ ਜਾਂਦਾ ਸੀ। ਕੈਨੇਡਾ ਰੈਵੇਨਿਊ ਏਜੰਸੀ ਨੇ ਦੱਸਿਆ ਕਿ ਯੋਗ ਪਰਵਾਰਾਂ ਨੂੰ ਦਿਤੀ ਜਾਣ ਵਾਲੀ ਰਕਮ ਬਾਰੇ ਹਰ ਸਾਲ ਜੁਲਾਈ ਮਹੀਨੇ ਦੌਰਾਨ ਹਿਸਾਬ-ਕਿਤਾਬ ਕੀਤਾ ਜਾਂਦਾ ਹੈ ਅਤੇ ਇਸ ਦਾ ਆਧਾਰ ਪਿਛਲੇ ਵਰ੍ਹੇ ਦੀ ਟੈਕਸ ਰਿਟਰਨ ਬਣਦੀ ਹੈ। ਮਿਸਾਲ ਵਜੋਂ 2025 ਦੀ ਟੈਕਸ ਰਿਟਰਨ ਦੇ ਆਧਾਰ ’ਤੇ ਹੀ ਜੁਲਾਈ 2026 ਤੋਂ ਜੂਨ 2027 ਤੱਕ ਤਿਮਾਹੀ ਅਦਾਇਗੀਆਂ ਕੀਤੀਆਂ ਜਾਣਗੀਆਂ।

ਕੈਨੇਡਾ ਡੇਅ ਮੌਕੇ ਦੇਸ਼ ਭਰ ਤੋਂ ਜਸ਼ਨਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਸਬੰਧੀ ਜਿੱਥੇ ਦੇਸ਼ ਦੇ ਵੱਖ ਵੱਖ ਮਹਾਨਗਰਾਂ ‘ਚ ਕੈਨੇਡਾ ਡੇਅ ਸਮਾਗਮ ਧੂਮਧਾਮ ਨਾਲ ਮਨਾਉਣ ਦੀਆਂ ਸੂਚਨਾਵਾਂ ਹਨ, ਉੱਥੇ ਵੈਨਕੂਵਰ ਸਥਿਤ ਗਰਾਊਸ ਮਾਊਂਟੇਨ ਪਹਾੜੀ ਦੀ ਢਲਾਣ ‘ਤੇ ਵਿਛਾਇਆ ਗਿਆ ਵਿਸ਼ਾਲ ਕੈਨੇਡੀਅਨ ਝੰਡਾ ਲੋਕਾਂ ਅਤੇ ਸੈਲਾਨੀਆਂ ਲਈ ਖਿੱਚ ਦਾ ਮੁੱਖ ਕੇਂਦਰ ਬਣਿਆ ਨਜ਼ਰੀਂ ਆ ਰਿਹਾ ਹੈ। ਸਵੇਰ ਵੇਲੇ ਤੋਂ ਵੱਡੀ ਗਿਣਤੀ ‘ਚ ਲੋਕ ਇਸ ਝੰਡੇ ਨੂੰ ਨੇੜਿਓਂ ਤੱਕਣ ਅਤੇ ‘ਸੈਲਫੀਆਂ’ ਲੈਣ ਲਈ ਪਹੁੰਚਦੇ ਰਹੇ।

ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਖਰਾਬ ਮੌਸਮ ਨੇ ਕੈਨੇਡਾ ਦਿਵਸ ਦੇ ਜਸ਼ਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਭਾਰੀ ਮੀਂਹ, ਤੂਫਾਨ ਅਤੇ ਘਰਾਂ ਵਿੱਚ ਪਾਣੀ ਭਰ ਜਾਣ ਕਾਰਨ ਪ੍ਰਸ਼ਾਸਨ ਨੂੰ ਸ਼ਾਮ ਦੇ ਸਾਰੇ ਪ੍ਰੋਗਰਾਮ, ਸਮੇਤ ਆਤਿਸ਼ਬਾਜ਼ੀ, ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਕੈਨੇਡੀਅਨ ਹੈਰੀਟੇਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਖਰਾਬ ਮੌਸਮ ਦੇ ਮੱਦੇਨਜ਼ਰ ਇਹ ਮੁਸ਼ਕਲ ਫੈਸਲਾ ਲਿਆ ਗਿਆ ਹੈ। ਸ਼ਾਮ 5:45 ਵਜੇ ਤੱਕ ਓਟਾਵਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 99 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ ਅਤੇ ਰਾਤ ਤੱਕ ਹੋਰ ਮੀਂਹ ਅਤੇ ਤੂਫਾਨ ਦੀ ਭਵਿੱਖਬਾਣੀ ਕੀਤੀ ਗਈ ਸੀ।

ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।


Filed under