ਕੈਨੇਡਾ ਦੇ ਵੀਜ਼ਿਆਂ ਬਾਰੇ ਨਵੀਂ ਜਾਣਕਾਰੀ! ਜਾਣੋ ਕਿੱਥੇ ਪਹੁੰਚੀ ਅਰਜ਼ੀ! CANADA NEWS


VANCOUVER: ਕੈਨੇਡੀਅਨ ਸਿਟੀਜ਼ਨਸ਼ਿਪ ਦੀ ਕਤਾਰ ਵਿਚ ਲੱਗੇ ਪ੍ਰਵਾਸੀਆਂ ਦੀ ਗਿਣਤੀ 3 ਲੱਖ 26 ਹਜ਼ਾਰ ਤੋਂ ਟੱਪ ਗਈ ਹੈ। ਇੰਮੀਗ੍ਰੇਸ਼ਨ ਮਹਿਕਮਾ 12 ਮਹੀਨੇ ਦੇ ਅੰਦਰ ਨਾਗਰਿਕਤਾ ਅਰਜ਼ੀਆਂ ਨੂੰ ਪ੍ਰਵਾਨਗੀ ਦਾ ਦਾਅਵਾ ਕਰ ਰਿਹਾ ਹੈ ਪਰ ਸਿਟੀਜ਼ਨਸ਼ਿਪ ਸਰਟੀਫ਼ਿਕੇਟ ਦੀ ਉਡੀਕ ਕਰ ਰਹੇ ਲੋਕਾਂ ਦੀ ਗਿਣਤੀ ਇਕ ਲੱਖ ਹੋ ਚੁੱਕੀ ਹੈ ਅਤੇ ਇਹ ਦਸਤਾਵੇਜ਼ ਹਾਸਲ ਕਰਨ ਵਾਸਤੇ ਉਡੀਕ ਸਮਾਂ ਚਾਰ ਮਹੀਨੇ ਦੇ ਵਾਧੇ ਨਾਲ 19 ਮਹੀਨੇ ਤੱਕ ਪੁੱਜ ਗਿਆ ਹੈ। ਇੰਮੀਗ੍ਰੇਸ਼ਨ, ਰਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਮੁਲਕ ਤੋਂ ਬਾਹਰ ਬੈਠੇ 54 ਹਜ਼ਾਰ ਤੋਂ ਵੱਧ ਲੋਕ ਸਪਾਊਜ਼ ਵੀਜ਼ਾ ਦੀ ਉਡੀਕ ਕਰ ਰਹੇ ਹਨ ਅਤੇ ਅਜਿਹੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਘੱਟੋ ਘੱਟ 17 ਮਹੀਨੇ ਦਾ ਸਮਾਂ ਲੱਗ ਰਿਹਾ ਹੈ।

ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ਨੇ ਉੱਤਰੀ ਅਮਰੀਕਾ ਵਿੱਚ ਅਪਰਾਧਿਕ ਗਿਰੋਹਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਅਤੇ ਗ੍ਰਿਫ਼ਤਾਰੀਆਂ ਦਾ ਸਵਾਗਤ ਕੀਤਾ ਹੈ। ਇਨ੍ਹਾਂ ਅਪਰਾਧਿਕ ਨੈੱਟਵਰਕਾਂ ਦੇ ਤਾਰ ਕਥਿਤ ਤੌਰ ‘ਤੇ ਮਰਹੂਮ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਭਾਰਤੀ ਡਿਪਲੋਮੈਟ ਦਾ ਇਹ ਬਿਆਨ ਇੱਕ ਵੱਡੇ ਅੰਤਰਰਾਸ਼ਟਰੀ ਆਪ੍ਰੇਸ਼ਨ ਤੋਂ ਬਾਅਦ ਆਇਆ ਹੈ, ਜਿਸ ਤਹਿਤ ਅਮਰੀਕਾ ਅਤੇ ਕੈਨੇਡਾ ਵਿੱਚ ਸਰਗਰਮ ਭਾਰਤ ਨਾਲ ਸਬੰਧਤ ਖ਼ਤਰਨਾਕ ਅਪਰਾਧਿਕ ਸਿੰਡੀਕੇਟਾਂ ਦੇ ਮੁਖੀਆਂ ਨੂੰ ਕਾਬੂ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਨਾਇਕ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਖ਼ਤ ਕਾਨੂੰਨੀ ਕਾਰਵਾਈਆਂ ਨਵੀਂ ਦਿੱਲੀ ਦੀ ਉਸ ਪੁਰਾਣੀ ਮੰਗ ਦੇ ਬਿਲਕੁਲ ਅਨੁਕੂਲ ਹਨ, ਜਿਸ ਵਿੱਚ ਦੋਵਾਂ ਦੇਸ਼ਾਂ ਨੂੰ ਅੰਤਰਰਾਸ਼ਟਰੀ ਗੈਂਗਸਟਰ ਨੈੱਟਵਰਕਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਕਿਹਾ ਗਿਆ ਸੀ।

ਕੈਨੇਡਾ ਦੇ ਸਿੱਖ ਭਾਈਚਾਰੇ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਹੋਈਆਂ ਵੱਡੀਆਂ ਗ੍ਰਿਫ਼ਤਾਰੀਆਂ ਦਾ ਸਵਾਗਤ ਕੀਤਾ ਹੈ, ਪਰ ਨਾਲ ਹੀ ਖਦਸ਼ਾ ਪ੍ਰਗਟਾਇਆ ਹੈ ਕਿ ਕੈਨੇਡਾ ਸਰਕਾਰ ਇਸ ਕਤਲ ਵਿੱਚ ਭਾਰਤ ਸਰਕਾਰ ਦਾ ਹੱਥ ਹੋਣ ਦੇ ਆਪਣੇ ਪੁਰਾਣੇ ਦੋਸ਼ਾਂ ਤੋਂ ਪਿੱਛੇ ਹਟ ਰਹੀ ਹੈ। ‘ਸਿੱਖ ਫੈਡਰੇਸ਼ਨ ਆਫ਼ ਕੈਨੇਡਾ’ ਦੇ ਬੁਲਾਰੇ ਮਨਿੰਦਰ ਸਿੰਘ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਦੇ ਲਿਹਾਜ਼ ਨਾਲ ਅਸੀਂ ਸਹੀ ਰਸਤੇ ‘ਤੇ ਹਾਂ, ਪਰ ਸਿਆਸੀ ਤੌਰ ‘ਤੇ ਅਜਿਹਾ ਲੱਗਦਾ ਹੈ ਕਿ ਕੈਨੇਡੀਅਨ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੀ ਕੀਮਤ ‘ਤੇ ਭਾਰਤ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪ੍ਰਤੀਕਿਰਿਆ ‘ਓਪਰੇਸ਼ਨ ਹਾਰਡਬਾਲ’ ਤਹਿਤ ਅਮਰੀਕਾ ਅਤੇ ਕੈਨੇਡਾ ਵਿੱਚ ਹੋਈਆਂ ਲਗਭਗ ਦੋ ਦਰਜਨ ਗ੍ਰਿਫ਼ਤਾਰੀਆਂ ਤੋਂ ਬਾਅਦ ਆਈ ਹੈ, ਜਿੱਥੇ ਜਾਂਚਕਰਤਾਵਾਂ ਨੇ ਭਾਰਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ‘ਤੇ ਨਿੱਝਰ ਦੇ ਕਤਲ ਦਾ ਹੁਕਮ ਦੇਣ ਦੇ ਦੋਸ਼ ਆਇਦ ਕੀਤੇ ਹਨ।

ਕੈਨੇਡਾ ਵੱਲੋਂ ਅਮਰੀਕੀ ਸ਼ਰਾਬ ਦੇ ਕੀਤੇ ਬਾਈਕਾਟ ਦੇ ਜਵਾਬ ਵਿੱਚ ਅਮਰੀਕਾ ਵੱਲੋਂ ਕੀਤੀ ਜਾ ਰਹੀ ਜਵਾਬੀ ਕਾਰਵਾਈ ‘ਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਫੋਰਡ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਕਿ ਅਸੀਂ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਲਗਾਏ ਟੈਰਿਫਾਂ ਕਾਰਨ ਓਨਟਾਰੀਓ ਸਣੇ ਲੱਖਾਂ ਕੈਨੇਡੀਅਨ ਵਰਕਰਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰਾ ਪੈਦਾ ਹੋਇਆ ਹੈ। ਓਨਟਾਰੀਓ ਦੀਆਂ ਦੁਕਾਨਾਂ ‘ਤੇ ਅਮਰੀਕੀ ਸ਼ਰਾਬ ਦੀ ਵਾਪਸੀ ਦਾ ਇਕੋ-ਇਕ ਤੇਜ਼ ਰਸਤਾ ਇਹ ਹੈ ਕਿ ਅਮਰੀਕਾ ਪਹਿਲਾਂ ਕੈਨੇਡਾ ਵਿਰੁੱਧ ਲਗਾਏ ਆਪਣੇ ਗ਼ੈਰ-ਕਾਨੂੰਨੀ ਟੈਰਿਫਾਂ ਨੂੰ ਵਾਪਸ ਲਵੇ। ਇਹ ਵਿਵਾਦ ਉਦੋਂ ਵਧਿਆ ਜਦੋਂ ਅਮਰੀਕੀ ਰਿਪਬਲਿਕਨ ਕਾਂਗਰਸ ਮੈਂਬਰ ਕਲਾਉਡੀਆ ਟੈਨੀ ਨੇ ਸੋਮਵਾਰ ਨੂੰ ‘ਕੈਨੇਡਾ ਐਕਟ’ ਨਾਮਕ ਕਾਨੂੰਨ ਦੀ ਪੇਸ਼ਕਸ਼ ਕੀਤੀ। ਇਸ ਤਹਿਤ ਅਮਰੀਕੀ ਵਪਾਰ ਪ੍ਰਤੀਨਿਧੀ ਦੇ ਦਫ਼ਤਰ ਨੂੰ 30 ਦਿਨਾਂ ਦੇ ਅੰਦਰ ਕੈਨੇਡੀਅਨ ਸੂਬਾਈ ਲਿਕਰ ਬੋਰਡਾਂ ਵੱਲੋਂ ਅਮਰੀਕੀ ਉਤਪਾਦਾਂ ‘ਤੇ ਲਗਾਈਆਂ ਪਾਬੰਦੀਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।