VANCOUVER: ਕੈਨੇਡਾ ਵਿੱਚ ਜਾਅਲੀ ਰੁਜ਼ਗਾਰ ਦਸਤਾਵੇਜ਼ਾਂ ਰਾਹੀਂ ਵਿਦੇਸ਼ੀ ਨਾਗਰਿਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲਾ ਦਿਵਾਉਣ ਦੇ ਮਾਮਲੇ ਵਿੱਚ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਸਸਕਾਟੂਨ ਦੇ ਰਹਿਣ ਵਾਲੇ ਬਲਵੀਰ ਸਿੰਘ ਨੂੰ ਇਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼ ਹੇਠ ਦੋ ਸਾਲ ਦੀ ਸ਼ਰਤੀਆ ਕੈਦ, 10 ਹਜ਼ਾਰ ਡਾਲਰ ਜੁਰਮਾਨਾ ਅਤੇ 40 ਘੰਟੇ ਕਮਿਊਨਿਟੀ ਸਰਵਿਸ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਨੇ ਅਪ੍ਰੈਲ ਮਹੀਨੇ ਵਿੱਚ ‘ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਪ੍ਰੋਟੈਕਸ਼ਨ ਐਕਟ’ ਤਹਿਤ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਮੁਤਾਬਕ ਇਸ ਵੱਡੇ ਘੁਟਾਲੇ ਦਾ ਪਰਦਾਫਾਸ਼ 2018 ਵਿੱਚ ਉਸ ਵੇਲੇ ਹੋਇਆ, ਜਦੋਂ ਸਸਕਾਟੂਨ ਦੀ ਇੱਕ ਗੈਰ-ਮੁਨਾਫ਼ਾ ਸੰਸਥਾ ਰਾਹੀਂ ਦਾਇਰ ਕੀਤੀਆਂ ਜਾ ਰਹੀਆਂ ਇਮੀਗ੍ਰੇਸ਼ਨ ਅਰਜ਼ੀਆਂ ਦੀ ਗਿਣਤੀ ਅਸਧਾਰਨ ਰੂਪ ਵਿੱਚ ਵਧ ਗਈ। ਅਧਿਕਾਰੀਆਂ ਨੂੰ ਸ਼ੱਕ ਹੋਣ ’ਤੇ ਜਦੋਂ ਸ਼ੁਰੂਆਤੀ ਪੜਤਾਲ ਕੀਤੀ ਗਈ, ਤਾਂ ਇੱਕ ਬੇਹੱਦ ਸ਼ਾਤਰਾਨਾ ਢੰਗ ਨਾਲ ਚੱਲ ਰਹੇ ਧੋਖਾਧੜੀ ਦੇ ਵੱਡੇ ਨੈੱਟਵਰਕ ਦਾ ਖ਼ੁਲਾਸਾ ਹੋਇਆ।
ਵਿਨੀਪੈਗ ਦੀ ਮੇਨ ਸਟਰੀਟ ‘ਤੇ ਗੇੜਾ ਮਾਰੋ, ਤਾਂ ਜੋ ਕੁਝ ਉੱਥੇ ਵਾਪਰ ਰਿਹਾ ਹੈ, ਉਸ ਨੂੰ ਸਮਝਣ ਲਈ ਕਿਸੇ ਮਾਹਰ ਜਾਂ ਲੰਮੀਆਂ-ਚੌੜੀਆਂ ਤਕਰੀਰਾਂ ਦੀ ਲੋੜ ਨਹੀਂ ਪਵੇਗੀ। ਸੜਕਾਂ ਦੇ ਕਿਨਾਰਿਆਂ ਅਤੇ ਫੁੱਟਪਾਥਾਂ ‘ਤੇ ਲੱਤਾਂ-ਬਾਂਹਾਂ ਸੁੰਨ ਕਰੀ, ਲੱਕੜ ਵਾਂਗ ਦੂਹਰੇ ਹੋਏ ਅਤੇ ਅੱਧ-ਮਰਨੀ ਹਾਲਤ ਵਿੱਚ ਖੜ੍ਹੇ ਲੋਕ ਤੁਹਾਨੂੰ ਆਮ ਦਿੱਖ ਜਾਣਗੇ। ਇਹ ਉਹ ਬਦਕਿਸਮਤ ਲੋਕ ਹਨ ਜੋ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਹਨ੍ਹੇਰੇ ਵਿੱਚ ਗੁਆਚ ਚੁੱਕੇ ਹਨ। ਸਥਿਤੀ ਇਸ ਕਦਰ ਭਿਆਨਕ ਅਤੇ ਪ੍ਰੇਸ਼ਾਨ ਕਰਨ ਵਾਲੀ ਹੋ ਚੁੱਕੀ ਹੈ ਕਿ ਵਿਨੀਪੈਗ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਹੁਣ ਸ਼ਹਿਰ ਦੇ ਡਾਊਨ ਟਾਊਨ ਨੂੰ “ਜ਼ੌਂਬੀ ਲੈਂਡ” ਕਹਿਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਇਹ ਦਾਅਵਾ ਝੂਠ ਵੀ ਨਹੀਂ ਹੈ। ਪੁਲੀਸ ਦੀ ਇਹ ਬੇਬਸੀ ਇੱਕ ਕੌੜੀ ਸਚਾਈ ਹੈ।
ਕੈਨੇਡਾ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਸ਼ਹਿਰ ਟੋਰਾਂਟੋ ਦੇ ਇੱਕ ਪ੍ਰਸਿੱਧ ਸਟ੍ਰੀਟ ਫੈਸਟੀਵਲ ਦੌਰਾਨ ਵਾਪਰੀ ਖ਼ੂਨੀ ਵਾਰਦਾਤ ਨੇ ਪੂਰੇ ਇਲਾਕੇ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ। ਲਾਤੀਨੀ ਅਮਰੀਕੀ ਸੱਭਿਆਚਾਰ ਨੂੰ ਸਮਰਪਿਤ ਪ੍ਰਸਿੱਧ ‘ਸਾਲਸਾ ਆਨ ਸੇਂਟ ਕਲੇਰ’ ਮੇਲੇ ਦੌਰਾਨ ਹੋਈ ਅੰਧਾਧੁੰਦ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਗੋਲੀਬਾਰੀ ਦੀ ਇਸ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਇਲਾਕੇ ਵਿੱਚ ਸਰਗਰਮ ਸ਼ੂਟਰ ਹੋਣ ਦੀ ਚੇਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ। ਟੋਰਾਂਟੋ ਪੁਲੀਸ ਦੀ ਤਰਜਮਾਨ ਸ਼ੈਨਨ ਈਮਜ਼ ਮੁਤਾਬਕ ਇਹ ਖ਼ੂਨੀ ਝੜਪ ਸੇਂਟ ਕਲੇਰ ਐਵੇਨਿਊ ਵੈਸਟ ਅਤੇ ਆਰਲਿੰਗਟਨ ਐਵੇਨਿਊ ਦੇ ਨੇੜੇ ਵਾਪਰੀ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਲਾਈਵ ਮਿਊਜ਼ਿਕ, ਡਾਂਸ ਅਤੇ ਲਾਤੀਨੀ ਖਾਣਿਆਂ ਦਾ ਆਨੰਦ ਮਾਣ ਰਹੇ ਸਨ।
ਬ੍ਰਿਟਿਸ਼ ਕੋਲੰਬੀਆ ਦੇ ਦੱਖਣ-ਪੂਰਬੀ ਹਿੱਸੇ ਵਿੱਚ ਜੰਗਲੀ ਅੱਗ ਦੇ ਬੇਕਾਬੂ ਹੋਣ ਕਾਰਨ ਦਰਜਨਾਂ ਲੋਕਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਕ੍ਰੈਨਬਰੂਕ ਤੋਂ ਲਗਭਗ 65 ਕਿਲੋਮੀਟਰ ਉੱਤਰ ਵੱਲ ਲੱਗੀ ਇਹ ਅੱਗ 1.15 ਵਰਗ ਕਿਲੋਮੀਟਰ ਖੇਤਰ ਵਿੱਚ ਫੈਲ ਚੁੱਕੀ ਹੈ। ਖੇਤਰੀ ਪ੍ਰਸ਼ਾਸਨ ਨੇ ਪ੍ਰੀਮੀਅਰ ਲੇਕ ਨੇੜੇ 72 ਇਮਾਰਤਾਂ ਤੇ ਜਾਇਦਾਦਾਂ ਲਈ ਇਵੇਕੂਏਸ਼ਨ ਅਲਰਟ ਜਾਰੀ ਕੀਤਾ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ ਇਹ ਅੱਗ ਇਨਸਾਨੀ ਲਾਪਰਵਾਹੀ ਕਾਰਨ ਲੱਗੀ ਜਾਪਦੀ ਹੈ, ਹਾਲਾਂਕਿ ਫਿਲਹਾਲ ਕਿਸੇ ਘਰ ਨੂੰ ਸਿੱਧਾ ਖ਼ਤਰਾ ਨਹੀਂ ਹੈ। ਇਸ ਦੌਰਾਨ, ਹਾਈਵੇਅ 1 ਦੇ ਦੋਵੇਂ ਪਾਸੇ ਬੋਸਟਨ ਬਾਰ ਨੇੜੇ ਲੱਗੀ ‘ਬਰੰਸਵਿਕ ਫਾਇਰ ਕੰਪਲੈਕਸ’ ਦੀ ਅੱਗ ਵੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਇਸ ਵਿੱਚ ਬਰੰਸਵਿਕ ਕਰੀਕ ਦੀ ਅੱਗ 30 ਵਰਗ ਕਿਲੋਮੀਟਰ ਅਤੇ ਐਨਸਲੀ ਕਰੀਕ ਦੀ ਅੱਗ 158 ਵਰਗ ਕਿਲੋਮੀਟਰ ਤੱਕ ਫੈਲ ਗਈ ਹੈ।
ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।





