● On air now · ਟੀਵੀ ਪੰਜਾਬ

Punjabi News · Since 2013

Breaking

ਮੈਰੀਕਾਮ ਨੇ ਹਰਨਾਡੇਜ਼ ਗਾਰਸੀਆ ਨੂੰ 4-1 ਨਾਲ ਹਰਾਇਆ

ਟੋਕੀਓ : ਭਾਰਤ ਦੀ ਸਰਬੋਤਮ ਮੁੱਕੇਬਾਜ਼ ਮੈਰੀਕਾਮ ਨੇ ਜਿੱਤ ਨਾਲ ਆਪਣੀ ਸ਼ੁਰੂਆਤ ਕੀਤੀ ਹੈ, ਆਪਣੇ ਪਹਿਲੇ ਹੀ ਮੈਚ ਵਿਚ ਤਜਰਬੇਕਾਰ ਮੈਰੀਕਾਮ ਨੇ ਵਿਰੋਧੀ ਨੂੰ ਆਸਾਨੀ ਨਾਲ ਹਰਾ ਕੇ ਇਹ ਮੈਚ ਜਿੱਤ ਲਿਆ ਹੈ। ਹੁਣ ਮੈਰੀਕਾਮ ਜਿੱਤ ਦੇ ਨਾਲ ਅਗਲੇ ਗੇੜ…


ਟੋਕੀਓ : ਭਾਰਤ ਦੀ ਸਰਬੋਤਮ ਮੁੱਕੇਬਾਜ਼ ਮੈਰੀਕਾਮ ਨੇ ਜਿੱਤ ਨਾਲ ਆਪਣੀ ਸ਼ੁਰੂਆਤ ਕੀਤੀ ਹੈ, ਆਪਣੇ ਪਹਿਲੇ ਹੀ ਮੈਚ ਵਿਚ ਤਜਰਬੇਕਾਰ ਮੈਰੀਕਾਮ ਨੇ ਵਿਰੋਧੀ ਨੂੰ ਆਸਾਨੀ ਨਾਲ ਹਰਾ ਕੇ ਇਹ ਮੈਚ ਜਿੱਤ ਲਿਆ ਹੈ। ਹੁਣ ਮੈਰੀਕਾਮ ਜਿੱਤ ਦੇ ਨਾਲ ਅਗਲੇ ਗੇੜ ਵਿਚ ਪਹੁੰਚ ਗਈ ਹੈ। ਮੈਰੀਕਾਮ ਆਪਣੇ ਤਜ਼ਰਬੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਵਿਰੋਧੀ ਬਾਕਸਰ ਹਰਨਾਡੇਜ਼ ਗਾਰਸੀਆ ਨੂੰ 4-1 ਨਾਲ ਹਰਾਉਣ ਵਿਚ ਕਾਮਯਾਬ ਰਹੀ। ਜ਼ਿਕਰਯੋਗ ਹੈ ਕਿ ਮੈਰੀਕਾਮ ਆਖਰੀ ਉਲੰਪਿਕ ਖੇਡ ਰਹੀ ਹੈ।

ਮਨਿਕਾ ਬਤਰਾ ਅੱਜ ਵੀ ਜਿੱਤੀ
ਇਸ ਦੇ ਨਾਲ ਹੀ ਮਹਿਲਾ ਸਿੰਗਲਜ਼ ਟੇਬਲ ਟੈਨਿਸ ਮੁਕਾਬਲੇ ਵਿਚ ਮਨਿਕਾ ਬੱਤਰਾ ਨੇ ਸਖ਼ਤ ਮੁਕਾਬਲੇ ਵਿਚ ਯੁਕਰੇਨ ਦੀ ਮਾਰਗਰੀਟਾ ਪੇਸੋਤਸਕਾ ਨੂੰ ਹਰਾ ਦਿੱਤਾ ਹੈ।

ਟੀਵੀ ਪੰਜਾਬ ਬਿਊਰੋ


Filed under