● On air now · ਟੀਵੀ ਪੰਜਾਬ

Punjabi News · Since 2013

Breaking

Kelowna ‘ਚ ਵਾਪਰਿਆ ਸੜਕ ਹਾਦਸਾ

Vancouver – ਕੇਲੋਨਾ ’ਚ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਇਕ ਦੀ ਮੌਤ ਹੋ ਗਈ ਤੇ ਇਕ ਔਰਤ ਨੂੰ ਜਖ਼ਮੀ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਕੇਲੋਨਾ RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਵਿਅਕਤੀ ਵੱਲੋਂ…


Vancouver – ਕੇਲੋਨਾ ’ਚ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਇਕ ਦੀ ਮੌਤ ਹੋ ਗਈ ਤੇ ਇਕ ਔਰਤ ਨੂੰ ਜਖ਼ਮੀ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਕੇਲੋਨਾ RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਵਿਅਕਤੀ ਵੱਲੋਂ ਕਾਲੇ ਰੰਗ ਦੀ Chevrolet Corvette ਚਲਾਈ ਜਾ ਰਹੀ ਸੀ। ਇਸ ਦੌਰਾਨ ਕਾਰ ‘ਚ ਇਕ ਔਰਤ ਵੀ ਸੀ। RCMP ਦਾ ਕਹਿਣਾ ਹੈ ਕਿ ਇਹ ਹਾਦਸਾ 3:00 a.m ਤੋਂ ਪਹਿਲਾਂ ਵਾਪਰਿਆ ਜਿੱਥੇ Springfield Road and Burtch Road ਦੇ ਇੰਟਰਸੈਕਸ਼ਨ ਦੇ ਨੇੜੇ ਲੱਗੇ ਦਰੱਖਤ ਨਾਲ ਵਾਹਨ ਟਕਰਾ ਗਿਆ।ਇਸ ਦੌਰਾਨ ਮੌਕੇ ਵਾਲੀ ਥਾਂ ‘ਤੇ ਡਰਾਇਵਰ ਦੀ ਮੌਤ ਹੋ ਗਈ। ਵਾਹਨ ‘ਚ ਮੌਜੂਦ ਔਰਤ ਦੇ ਇਸ ਦੌਰਾਨ ਗੰਭੀਰ ਸੱਟਾਂ ਆਈਆਂ ਜਿਸ ਨੂੰ ਜਖ਼ਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ। RCMP ਨੇ ਦੱਸਿਆ ਹੈ ਕਿ ਇਸ ਹਾਦਸੇ ‘ਚ ਕੋਈ ਹੋਰ ਵਾਹਨ ਸ਼ਾਮਿਲ ਨਹੀਂ ਸੀ।ਜਾਂਚਕਰਤਾਵਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਤੋਂ ਬਾਅਦ Springfield Road ਨੂੰ ਕੁੱਝ ਸਮੇਂ ਵਾਸਤੇ ਬੰਦ ਰੱਖਿਆ ਗਿਆ।ਜਾਂਚਕਰਤਾਵਾਂ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ। ਇਸ ਹਾਦਸੇ ਦਾ ਕਾਰਨ ਸਪੀਡ ਵੀ ਮੰਨੀ ਜਾ ਰਹੀ ਹੈ।RCMP ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਹਾਦਸੇ ਦੀ ਕੋਈ ਜਾਣਕਾਰੀ ਹੈ ਤਾਂ 250-762-3300 ‘ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।


Filed under