● On air now · ਟੀਵੀ ਪੰਜਾਬ

Punjabi News · Since 2013

Breaking

ਟੈਰਿਫ ਜੰਗ ‘ਤੇ ਸੁੱਖ ਧਾਲੀਵਾਲ ਨੇ ਦਿੱਤਾ ਟਰੰਪ ਨੂੰ ਠੋਕਵਾਂ ਜਵਾਬ

VANCOUVER: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਟੈਰਿਫ ਜੰਗ ਦਰਮਿਆਨ ਕੈਨੇਡਾ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਸਰੀ-ਨਿਊਟਨ ਤੋਂ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਕਿਹਾ ਕਿ ਕੈਨੇਡਾ ਆਪਣੇ ਨਾਗਰਿਕਾਂ ਅਤੇ ਕਾਰੋਬਾਰਾਂ ਦੇ ਹਿੱਤਾਂ ਦੀ…


VANCOUVER: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਟੈਰਿਫ ਜੰਗ ਦਰਮਿਆਨ ਕੈਨੇਡਾ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਸਰੀ-ਨਿਊਟਨ ਤੋਂ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਕਿਹਾ ਕਿ ਕੈਨੇਡਾ ਆਪਣੇ ਨਾਗਰਿਕਾਂ ਅਤੇ ਕਾਰੋਬਾਰਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਦ੍ਰਿੜ੍ਹਤਾ ਨਾਲ ਖੜ੍ਹਾ ਹੈ ਅਤੇ ਅਮਰੀਕੀ ਦਬਾਅ ਅੱਗੇ ਕੋਈ ਸਮਝੌਤਾ ਨਹੀਂ ਕਰੇਗਾ। ਧਾਲੀਵਾਲ ਅਨੁਸਾਰ ਅਮਰੀਕਾ ਅਤੇ ਕੈਨੇਡਾ ਦੇ ਸਬੰਧ ਹਮੇਸ਼ਾ ਤੋਂ ਸਰਕਾਰੀ, ਵਪਾਰਕ ਅਤੇ ਲੋਕਾਂ ਦੇ ਪੱਧਰ ‘ਤੇ ਬਹੁਤ ਮਜ਼ਬੂਤ ਰਹੇ ਹਨ। ਪਰ ਰਾਸ਼ਟਰਪਤੀ ਟਰੰਪ ਵੱਲੋਂ ਅਪਣਾਇਆ ਜਾ ਰਿਹਾ ਮੌਜੂਦਾ ਵਪਾਰਕ ਰਵੱਈਆ ਗੈਰ-ਸੰਜੀਦਾ ਅਤੇ ਹਾਸੋਹੀਣਾ ਹੈ, ਜੋ ਕਿ ਇੱਕ ਚੁਣੇ ਹੋਏ ਜ਼ਿੰਮੇਵਾਰ ਆਗੂ ਨੂੰ ਸ਼ੋਭਾ ਨਹੀਂ ਦਿੰਦਾ। ਟਰੰਪ ਵੱਲੋਂ ਬਿਨਾਂ ਵਜ੍ਹਾ ਪਾਬੰਦੀਆਂ ਆਇਦ ਕਰਨ ਦੀ ਖੇਡ ਦੋਹਾਂ ਦੇਸ਼ਾਂ ਦੇ ਇਤਿਹਾਸਕ ਸਬੰਧਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲਿਬਰਲ ਸਰਕਾਰ ਅਤੇ ਮਾਰਕ ਕਾਰਨੀ ਦਾ ਮੁੱਖ ਫੋਕਸ ਕੈਨੇਡਾ ਦੀ ਆਰਥਿਕਤਾ ਨੂੰ ਅਮਰੀਕਾ ‘ਤੇ ਨਿਰਭਰ ਰੱਖਣ ਦੀ ਬਜਾਏ ਆਤਮ-ਨਿਰਭਰ ਬਣਾਉਣਾ ਹੈ। ਇਸ ਦਿਸ਼ਾ ਵਿੱਚ ਕੈਨੇਡਾ ਵਿੱਚ ਵੱਡੇ ਬੁਨਿਆਦੀ ਢਾਂਚੇ ਅਤੇ ਨਿਵੇਸ਼ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ, ਤਾਂ ਜੋ ਦੇਸ਼ ਦੇ ਨੌਜਵਾਨਾਂ ਨੂੰ ਚੰਗੀਆਂ ਅਤੇ ਉੱਚ-ਤਨਖਾਹ ਵਾਲੀਆਂ ਨੌਕਰੀਆਂ ਮਿਲ ਸਕਣ।

ਇਸਦੇ ਨਾਲ ਹੀ ਕੈਨੇਡਾ ਵਿਸ਼ਵ ਪੱਧਰ ‘ਤੇ ਆਪਣੇ ਵਪਾਰ ਦਾ ਪਸਾਰ ਕਰ ਰਿਹਾ ਹੈ। ਸੁੱਖ ਧਾਲੀਵਾਲ ਨੇ ਦੱਸਿਆ ਕਿ ਯੂਰੋਪੀਅਨ ਯੂਨੀਅਨ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਨਵੈਸਟਮੈਂਟ ਸਮਿਟ ਕਰਵਾਏ ਜਾ ਰਹੇ ਹਨ, ਜਿਸ ਨਾਲ ਕੈਨੇਡੀਅਨ ਬਿਜ਼ਨਸਾਂ ਲਈ ਨਵੇਂ ਰਾਹ ਖੁੱਲ੍ਹ ਰਹੇ ਹਨ। ਟਰੰਪ ਵੱਲੋਂ ਯੂਰੋਪੀਅਨ ਯੂਨੀਅਨ ਨਾਲ ਕੈਨੇਡਾ ਦੀ ਨੇੜਤਾ ‘ਤੇ ਜਤਾਏ ਜਾ ਰਹੇ ਇਤਰਾਜ਼ਾਂ ਬਾਰੇ ਬੋਲਦਿਆਂ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਨੂੰ ਆਪਣੀਆਂ ਨੀਤੀਆਂ ਬਦਲਣ ਦੀ ਕੋਈ ਲੋੜ ਨਹੀਂ ਹੈ। ਜੇਕਰ ਅਮਰੀਕਾ ਪੁਰਾਣੇ ਦੋਸਤਾਨਾ ਸਬੰਧ ਬਰਕਰਾਰ ਰੱਖਣਾ ਚਾਹੁੰਦਾ ਹੈ ਤਾਂ ਬਦਲਾਅ ਰਾਸ਼ਟਰਪਤੀ ਟਰੰਪ ਨੂੰ ਆਪਣੀ ਸੋਚ ਅਤੇ ਨੀਤੀਆਂ ਵਿੱਚ ਕਰਨਾ ਪਵੇਗਾ। ਕੈਨੇਡਾ ਸਰਕਾਰ ਆਪਣੇ ਦੇਸ਼ ਦੇ ਆਰਥਿਕ ਹਿੱਤਾਂ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਨਹੀਂ ਕਰੇਗੀ।


Filed under