● On air now · ਟੀਵੀ ਪੰਜਾਬ

Punjabi News · Since 2013

Breaking

ਬਜ਼ੁਰਗਾਂ ਨੂੰ ਲੁੱਟਣ ਵਾਲਾ ਜੋੜਾ ਬੇਨਕਾਬ! ਤਸਵੀਰਾਂ ਜਾਰੀ! CANADA NEWS BULLETIN

VANCOUVER: ਬੁੱਧਵਾਰ ਸ਼ਾਮ ਨੂੰ ਕਿਊਬੈਕ ਦੇ ਕੋਟ-ਨੋਰਡ ਇਲਾਕੇ ਵਿੱਚ ਇੱਕ ਜਹਾਜ਼ ਵਿੱਚ ਸਵਾਰ ਯਾਤਰੀਆਂ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ, ਜੋ ਜਹਾਜ਼ ਦੇ ਕੋਕਪਿਟ ਵਿੱਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਛੋਟੇ ਜਹਾਜ਼ ਦੀ ਲਾ ਰੋਮੇਨ…


VANCOUVER: ਬੁੱਧਵਾਰ ਸ਼ਾਮ ਨੂੰ ਕਿਊਬੈਕ ਦੇ ਕੋਟ-ਨੋਰਡ ਇਲਾਕੇ ਵਿੱਚ ਇੱਕ ਜਹਾਜ਼ ਵਿੱਚ ਸਵਾਰ ਯਾਤਰੀਆਂ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ, ਜੋ ਜਹਾਜ਼ ਦੇ ਕੋਕਪਿਟ ਵਿੱਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਛੋਟੇ ਜਹਾਜ਼ ਦੀ ਲਾ ਰੋਮੇਨ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਕਿਊਬੈਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦੇ ਬੁਲਾਰੇ ਮਾਰਕ ਟੈਸੀਅਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ, ਪਰ ਕਈ ਯਾਤਰੀ ਬਹੁਤ ਜ਼ਿਆਦਾ ਡਰੇ ਹੋਏ ਹਨ। ਇਹ ਜਹਾਜ਼ ਬਲੈਂਕ-ਸੈਬਲੋਨ ਤੋਂ ਲਾ ਰੋਮੇਨ ਹੁੰਦੇ ਹੋਏ ਸੇਪਟ-ਆਈਲਸ ਵੱਲ ਜਾ ਰਿਹਾ ਸੀ। ਇਹ ਹੰਗਾਮਾ ਦੂਜੀ ਜਗ੍ਹਾ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹੋਇਆ। ਟੈਸੀਅਰ ਨੇ ਦੱਸਿਆ ਕਿ ਲਗਭਗ 10 ਮਿੰਟ ਦੀ ਉਡਾਣ ਤੋਂ ਬਾਅਦ ਜਹਾਜ਼ ਨੂੰ ਵਾਪਸ ਮੋੜਨਾ ਪਿਆ ਅਤੇ ਲਾ ਰੋਮੇਨ ਉਤਾਰਿਆ ਗਿਆ। ਸ਼ਾਮ 5 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਜਹਾਜ਼ ਵਿੱਚ ਸਵਾਰ ਲੋਕਾਂ ਨੇ ਇੱਕ ਮਾਨਸਿਕ ਤਣਾਅ ਵਿੱਚ ਆਏ ਵਿਅਕਤੀ ਨੂੰ ਕਾਬੂ ਕਰ ਲਿਆ ਹੈ। 30 ਸਾਲਾਂ ਦੇ ਇਸ ਵਿਅਕਤੀ ਨੇ ਕੋਕਪਿਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਬਾਥਰੂਮ ਦੇ ਦਰਵਾਜ਼ੇ ਨੂੰ ਵੀ ਨੁਕਸਾਨ ਪਹੁੰਚਾਇਆ। ਘਟਨਾ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਜਹਾਜ਼ ਵਿੱਚ 13 ਯਾਤਰੀ ਅਤੇ ਚਾਲਕ ਦਲ ਦੇ 3 ਮੈਂਬਰ ਸਵਾਰ ਸਨ। ਘਟਨਾ ਤੋਂ ਬਾਅਦ ਯਾਤਰੀਆਂ ਨੂੰ ਦੂਜੀ ਉਡਾਣ ਰਾਹੀਂ ਸੇਪਟ-ਆਈਲਸ ਭੇਜ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਦੋਸ਼ੀ ਵਿਅਕਤੀ ਵਿਰੁੱਧ ਕਿਹੜੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ।

📍 ਵੈਨਕੂਵਰ (ਲੈਂਗਲੀ): ਪਾਰਕਿੰਗ ਵਿੱਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ਲੈਂਗਲੀ ਸ਼ਹਿਰ ਦੇ 200 ਸਟ੍ਰੀਟ ਅਤੇ 60 ਐਵੇਨਿਊ ਨੇੜੇ ਇੱਕ ਪਲਾਜ਼ਾ ਦੀ ਪਾਰਕਿੰਗ ਵਿੱਚ 23 ਸਾਲਾ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀਬਾਰੀ ਦੇ ਲਗਭਗ 20 ਮਿੰਟ ਬਾਅਦ ਪੁਲਿਸ ਨੂੰ 232 ਸਟ੍ਰੀਟ ਅਤੇ 75 ਐਵੇਨਿਊ ਕੋਲੋਂ ਇੱਕ ਸੜੀ ਹੋਈ ਗੱਡੀ ਮਿਲੀ। ਸ਼ੱਕ ਹੈ ਕਿ ਹਮਲਾਵਰਾਂ ਨੇ ਇਸੇ ਗੱਡੀ ਦੀ ਵਰਤੋਂ ਕੀਤੀ ਸੀ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਦੀ ਵਿਸ਼ੇਸ਼ ਜਾਂਚ ਟੀਮ (IHIT) ਨੇ ਕੇਸ ਹੱਥ ਵਿੱਚ ਲੈ ਲਿਆ ਹੈ। ਸ਼ੁਰੂਆਤੀ ਜਾਂਚ ਮੁਤਾਬਕ ਇਹ ਇੱਕ ‘ਟਾਰਗੇਟਿਡ’ (ਮਿੱਥ ਕੇ ਕੀਤੀ ਗਈ) ਵਾਰਦਾਤ ਅਤੇ ਗੈਂਗਵਾਰ ਨਾਲ ਜੁੜੀ ਹੋ ਸਕਦੀ ਹੈ।  ਆਈਹਿੱਟ ਦੀ ਸਾਰਜੈਂਟ ਫ੍ਰੇਡਾ ਫੋਂਗ ਨੇ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ 5 ਅਕਤੂਬਰ ਦੀ ਰਾਤ 8:30 ਤੋਂ 10:30 ਵਜੇ ਦਰਮਿਆਨ ਉਸ ਇਲਾਕੇ ਵਿੱਚ ਮੌਜੂਦ ਸੀ, ਤਾਂ ਉਹ ਆਪਣੀ ਡੈਸ਼ਕੈਮ ਫੁਟੇਜ ਪੁਲਿਸ ਨਾਲ ਸਾਂਝੀ ਕਰੇ। ਸੁਰੱਖਿਆ ਕਾਰਨਾਂ ਕਰਕੇ ਮ੍ਰਿਤਕ ਦਾ ਨਾਂ ਅਜੇ ਗੁਪਤ ਰੱਖਿਆ ਗਿਆ ਹੈ।
📍 ਬਰੈਂਪਟਨ: ਹਿੰਦੂ ਮੰਦਰ ਨੂੰ ਇੰਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਲਈ ਜੁਰਮਾਨਾ
 ਇੰਡੀਆ ਤੋਂ ਕਾਮਿਆਂ ਦੀ ਭਰਤੀ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਬਰੈਂਪਟਨ ਦੇ ਵਿਲਕਿਨਸਨ ਰੋਡ ਸਥਿਤ ‘ਸ੍ਰੀ ਭੁਵਨੇਸ਼ਵਰੀ ਹਿੰਦੂ ਟੈਂਪਲ’ ਨੂੰ 10,000 ਡਾਲਰ ਦਾ ਪ੍ਰਸ਼ਾਸਕੀ ਜੁਰਮਾਨਾ ਲਗਾਇਆ ਗਿਆ ਹੈ।  ਜਾਂਚ ਦੌਰਾਨ ਮੰਦਰ ਪ੍ਰਬੰਧਕਾਂ ਵੱਲੋਂ ਇੰਸਪੈਕਟਰ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਗਏ, ਜੋ ਇੰਮੀਗ੍ਰੇਸ਼ਨ ਐਂਡ ਰਫ਼ਿਊਜੀਜ਼ ਪ੍ਰੋਟੈਕਸ਼ਨ ਐਕਟ (ਧਾਰਾ 209.4 1 ਬੀ) ਦੀ ਉਲੰਘਣਾ ਹੈ। ਇਹ ਫ਼ੈਸਲਾ 28 ਸਤੰਬਰ ਨੂੰ ਲਿਆ ਗਿਆ ਸੀ। ਹਾਲਾਂਕਿ, ਮੰਦਰ ਦਾ ਦਰਜਾ ਅਜੇ ਵੀ ‘ਯੋਗ’ (Eligible) ਬਣਿਆ ਹੋਇਆ ਹੈ, ਜਿਸ ਕਾਰਨ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ (TFWP) ਤਹਿਤ ਭਵਿੱਖ ਵਿੱਚ ਕਾਮੇ ਰੱਖਣ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ। ਮੰਦਰ ਦਾ ਨਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਮਾਲਕਾਂ ਦੀ ਫੈਡਰਲ ਰਜਿਸਟਰੀ ਵਿੱਚ ਜੋੜ ਦਿੱਤਾ ਗਿਆ ਹੈ।
📍 ਟੋਰਾਂਟੋ: ਨੌਰਥ ਯੌਰਕ ਵਿੱਚ ਬਜ਼ੁਰਗ ਨਾਲ ਗਹਿਣੇ ਬਦਲਣ ਦੀ ਠੱਗੀ
ਡਫਰਿਨ ਸਟ੍ਰੀਟ ਅਤੇ ਫਿੰਚ ਐਵੇਨਿਊ ਵੈਸਟ ਨੇੜੇ ਇੱਕ ਕਾਰ ਸਵਾਰ ਔਰਤ ਨੇ ਬਹਾਨੇ ਨਾਲ ਇੱਕ ਬਜ਼ੁਰਗ ਦੇ ਗਲ ਵਿੱਚ ਨਕਲੀ ਗਹਿਣੇ ਪਾ ਕੇ, ਬੜੀ ਚਲਾਕੀ ਨਾਲ ਉਸ ਦੀ ਅਸਲੀ ਸੋਨੇ ਦੀ ਚੇਨ ਅਤੇ ਲਾਕਟ ਚੋਰੀ ਕਰ ਲਈ। ਟੋਰਾਂਟੋ ਪੁਲਿਸ ਨੇ ਜਾਂਚ ਤੋਂ ਬਾਅਦ ਦੋ ਮੁਲਜ਼ਮਾਂ ਦੀ ਪਛਾਣ ਕਰ ਕੇ ਤਸਵੀਰਾਂ ਜਨਤਕ ਕੀਤੀਆਂ ਹਨ। ਮੁਲਜ਼ਮਾਂ ਦੇ ਨਾਂ ਐਲੇਨਾ ਕੋਸਟੈਂਟਿਨ (20 ਸਾਲ) ਅਤੇ ਆਇਨ ਮਿਕਲੇਸਕੂ (26 ਸਾਲ) ਹਨ। ਦੋਵਾਂ ਖ਼ਿਲਾਫ਼ 5,000 ਡਾਲਰ ਤੋਂ ਘੱਟ ਦੀ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਹੋਣ ‘ਤੇ ਤੁਰੰਤ ਸੰਪਰਕ ਕੀਤਾ ਜਾਵੇ, ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
📍 ਓਨਟਾਰੀਓ: ਉਦਯੋਗ ਮੰਤਰੀ ਦੀ ‘ਸਟੈਲਕੋ’ ਕੰਪਨੀ ਨੂੰ ਸਖ਼ਤ ਚੇਤਾਵਨੀ
  ਹੈਮਿਲਟਨ ਸਥਿਤ ਸਟੀਲ ਪਲਾਂਟ ਸਟੈਲਕੋ (Stelco) ਦੀ ਅਮਰੀਕੀ ਮਾਲਕ ਕੰਪਨੀ ‘ਕਲੀਵਲੈਂਡ-ਕਲਿਫਸ’ ਮਾਰਕੀਟ ਦਬਾਅ ਅਤੇ ਟੈਰਿਫਾਂ ਦਾ ਹਵਾਲਾ ਦੇ ਕੇ ਲਗਭਗ 500 ਮਜ਼ਦੂਰਾਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ।  ਉਦਯੋਗ ਮੰਤਰੀ ਮੇਲਾਨੀ ਜੋਲੀ ਨੇ ਕੰਪਨੀ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ‘ਵਪਾਰਕ ਜੰਗ’ ਦਾ ਬਹਾਨਾ ਬਣਾ ਕੇ ਮਜ਼ਦੂਰਾਂ ਨੂੰ ਨਹੀਂ ਕੱਢ ਸਕਦੇ, ਖਾਸ ਕਰਕੇ ਉਦੋਂ ਜਦੋਂ ਉਨ੍ਹਾਂ ਦੀ ਆਪਣੀ ਅਮਰੀਕੀ ਕੰਪਨੀ ਦਾ ਸੀਈਓ (ਲੌਰੇਨਕੋ ਗੋਂਕਾਲਵਸ) ਖੁਦ ਸਟੀਲ ਟੈਰਿਫਾਂ ਦਾ ਸਮਰਥਨ ਕਰ ਰਿਹਾ ਹੈ। ਵਿੱਚ ‘ਇਨਵੈਸਟਮੈਂਟ ਕੈਨੇਡਾ ਐਕਟ’ ਤਹਿਤ ਇਸ ਖਰੀਦਦਾਰੀ ਨੂੰ ਮਨਜ਼ੂਰੀ ਦੇਣ ਵੇਲੇ ਕੰਪਨੀ ਨੇ ਕਾਨੂੰਨੀ ਸਮਝੌਤਾ ਕੀਤਾ ਸੀ ਕਿ ਉਹ 1,500 ਤੋਂ ਵੱਧ ਨੌਕਰੀਆਂ ਦੀ ਰੱਖਿਆ ਕਰੇਗੀ। ਸਰਕਾਰ ਨੇ ਸਟੈਲਕੋ ਦੇ ਪ੍ਰਧਾਨ ਪੌਲ ਸਾਈਮਨ ਤੋਂ ਜਵਾਬ ਮੰਗਿਆ ਹੈ ਅਤੇ ਨਿਯਮ ਨਾ ਮੰਨਣ ‘ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
📍 ਹਾਊਸਿੰਗ: ਕੈਨੇਡਾ ਵਿੱਚ ਔਸਤ ਕਿਰਾਇਆਂ ਵਿੱਚ ਲਗਾਤਾਰ 24ਵੇਂ ਮਹੀਨੇ ਗਿਰਾਵਟ
 ਰੈਂਟਲਜ਼.ਸੀਏ ਅਤੇ ਅਰਬਨੇਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ, ਦੇਸ਼ ਭਰ ਵਿੱਚ ਔਸਤ ਕਿਰਾਏ ਲਗਾਤਾਰ ਦੋ ਸਾਲ (24 ਮਹੀਨੇ) ਘਟੇ ਹਨ, ਜੋ ਕਿ ਹਾਲੀਆ ਇਤਿਹਾਸ ਦੀ ਸਭ ਤੋਂ ਲੰਬੀ ਮੰਦੀ ਹੈ। ਸਤੰਬਰ ਮਹੀਨੇ ਵਿੱਚ ਔਸਤ ਮੰਗਿਆ ਜਾ ਰਿਹਾ ਕਿਰਾਇਆ 2,034 ਡਾਲਰ ਰਿਹਾ, ਜੋ ਪਿਛਲੇ ਸਾਲ (2025) ਦੇ ਮੁਕਾਬਲੇ 4.2 ਫੀਸਦੀ ਘੱਟ ਹੈ। ਇਹ ਮਈ 2024 ਦੇ ਰਿਕਾਰਡ ਉੱਚ ਪੱਧਰ (2,202 ਡਾਲਰ) ਨਾਲੋਂ 9.2 ਫੀਸਦੀ ਹੇਠਾਂ ਆ ਚੁੱਕਾ ਹੈ।
    • ਕੌਂਡੋ ਕਿਰਾਏ: 7.8% ਘਟ ਕੇ $2,052 (ਸਟੂਡੀਓ ਕੌਂਡੋ 9.6% ਤੱਕ ਡਿੱਗੇ)
    • ਸਾਧਾਰਨ ਘਰ/ਟਾਊਨਹੋਮਜ਼: 7.4% ਘਟ ਕੇ $2,016
    • ਕਿਰਾਏ ਦੇ ਖਾਸ ਅਪਾਰਟਮੈਂਟ: 2.7% ਘਟ ਕੇ $2,036
    • ਅਰਬਨੇਸ਼ਨ ਦੇ ਪ੍ਰੈਸੀਡੈਂਟ ਸ਼ੋਨ ਹਿਲਡੈਬ੍ਰੈਂਡ ਮੁਤਾਬਕ ਕਿਰਾਏ ਘਟਣ ਦਾ ਕਾਰਨ ਟੋਰਾਂਟੋ ਅਤੇ ਵੈਨਕੂਵਰ ਵਿੱਚ ਮਕਾਨਾਂ ਦੀ ਵੱਧ ਉਪਲਬਧਤਾ ਹੈ, ਹਾਲਾਂਕਿ ਪਿਛਲੇ 6 ਮਹੀਨਿਆਂ ਵਿੱਚ ਇਨ੍ਹਾਂ ਵੱਡੇ ਸ਼ਹਿਰਾਂ ਵਿੱਚ ਕਿਰਾਏ ਮੁੜ ਹੌਲੀ-ਹੌਲੀ ਵਧਣੇ ਸ਼ੁਰੂ ਹੋਏ ਹਨ।

📍 ਨੀਤੀ: ਵਿਦੇਸ਼ੀ ਖਰੀਦਦਾਰਾਂ ‘ਤੇ ਲੱਗੀ ਹਾਊਸਿੰਗ ਪਾਬੰਦੀ ਨੂੰ ਵਧਾਉਣ ‘ਤੇ ਵਿਚਾਰ
 ਕੈਨੇਡਾ ਸਰਕਾਰ ਨੇ ਸਭ ਤੋਂ ਪਹਿਲਾਂ 2022 ਵਿੱਚ ਵਿਦੇਸ਼ੀ ਨਿਵੇਸ਼ਕਾਂ ਦੁਆਰਾ ਰਿਹਾਇਸ਼ੀ ਜਾਇਦਾਦਾਂ ਖਰੀਦਣ ‘ਤੇ ਰੋਕ ਲਗਾਈ ਸੀ ਤਾਂ ਜੋ ਸਥਾਨਕ ਲੋਕਾਂ ਲਈ ਘਰ ਖਰੀਦਣਾ ਸੌਖਾ ਹੋ ਸਕੇ। ਇਸ ਪਾਬੰਦੀ ਦੀ ਮਿਆਦ ਜਨਵਰੀ 2027 ਵਿੱਚ ਖ਼ਤਮ ਹੋ ਰਹੀ ਹੈ। ਖਜ਼ਾਨਾ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਸੰਕੇਤ ਦਿੱਤੇ ਹਨ ਕਿ ਫੈਡਰਲ ਸਰਕਾਰ ਇਸ ਪਾਬੰਦੀ ਨੂੰ 2027 ਤੋਂ ਅੱਗੇ ਵਧਾਉਣ ਸਮੇਤ ਸਾਰੇ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ। ਸਰਕਾਰ ਮਾਰਕੀਟ ਵਿੱਚ ਆਏ ਬਦਲਾਵਾਂ ਦਾ ਮੁਲਾਂਕਣ ਕਰ ਰਹੀ ਹੈ ਤਾਂ ਜੋ ਕੈਨੇਡੀਅਨ ਨਾਗਰਿਕਾਂ ਲਈ ਘਰ ਖਰੀਦਣ ਦੇ ਮੌਕੇ ਸੁਰੱਖਿਅਤ ਰੱਖੇ ਜਾ ਸਕਣ।


Filed under

, , ,