Punjabi News Canada


ਹੁਣ ਭਾਰਤ ਨੂੰ ਪਹਿਲਵਾਨ ਬਜਰੰਗ ਪੁਨੀਆ ਤੋਂ ਉਮੀਦਾਂ

ਟੋਕੀਓ : ਟੋਕੀਓ ਉਲੰਪਿਕ ਵਿਚ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਈਰਾਨ ਦੇ ਘਿਆਸੀ ਚੇਕਾ ਮੁਰਤਜ਼ਾ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਈਰਾਨ ਦੇ ਮੁਰਤਜ਼ਾ ਨੇ ਸ਼ੁਰੂਆਤੀ ਦੌਰ ਵਿਚ ਇਕ ਅੰਕ ਦੀ ਬੜ੍ਹਤ ਬਣਾ ਲਈ ਸੀ ਪਰ ਬਜਰੰਗ ਪੁਨੀਆ ਨੇ ਮੋਰਤਜ਼ਾ ਨੂੰ ਹਰਾਉਣ ਲਈ ਸ਼ਾਨਦਾਰ ਵਾਪਸੀ ਕੀਤੀ।ਪਹਿਲਵਾਨ ਬਜਰੰਗ ਪੁਨੀਆ ਨੇ ਤਗਮੇ ਦੀ ਉਮੀਦ ਜਗਾ ਦਿੱਤੀ ਹੈ।

ਇਸ ਤੋਂ ਪਹਿਲਾਂ ਉਸ ਨੇ ਕਿਰਗਿਜ਼ਸਤਾਨ ਦੇ ਏਰਨਾਜਰ ਏਕਾਮਤਾਲੀਏਵ ਨੂੰ ਹਰਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਬਜਰੰਗ ਪੁਨੀਆ 65 ਕਿਲੋ ਵਰਗ ਵਿਚ ਖੇਡ ਰਹੇ ਹਨ। ਬਜਰੰਗ ਪੁਨੀਆ ਨੇ ਈਰਾਨ ਦੇ ਮੁਰਤਜ਼ਾ ਨੂੰ 2-1 ਨਾਲ ਹਰਾਇਆ ਹੁਣ ਬਜਰੰਗ ਪੁਨੀਆ ਸੈਮੀਫਾਈਨਲ ਮੈਚ ਵਿਚ ਖੇਡੇਗਾ। ਜਿੱਥੇ ਭਾਰਤ ਨੂੰ ਉਸ ਤੋਂ ਬਹੁਤ ਉਮੀਦਾਂ ਹਨ। ਬਜਰੰਗ ਪੁਨੀਆ ਦੀ ਹੁਣ ਤਕ ਦੀ ਖੇਡ ਦੇਖਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਤਗਮਾ ਮਿਲਣਾ ਯਕੀਨੀ ਹੈ।

ਟੀਵੀ ਪੰਜਾਬ ਬਿਊਰੋ


ਹੋਰ ਖ਼ਬਰਾਂ