● On air now · ਟੀਵੀ ਪੰਜਾਬ

Punjabi News · Since 2013

TOP News

  • He tried to get into Montreal's kosher market. It led to a battle over alleged meat monopoly – CBC
  • Rising water is forcing this French town off Newfoundland to move. Not everyone is ready to leave – CBC
  • Quebec Planning to Abandon Daylight Saving Time in 2027 – VOCM
  • 2 in critical condition, 2 others injured after shooting at home in Toronto’s Bridle Path neighbourhood – CP24
  • Carney to push for closer ties at Canada-EU summit in Montreal – BBC
  • ‘I don’t think you’ve seen the last of Russ Wyatt,’ says ousted councillor – CTV News
  • A B.C. woman was fined US$5,000 after crossing the border to rescue dogs. Here’s why – CTV News
  • St-Pierre Plamondon refuses to attend Canada-EU summit, warns of 'risk' in Quebec not being involved in talks – Montreal Gazette
  • Missing woman was trying to ‘start a new life’ on Vancouver Island – CHEK News
  • 'It feels fantastic,' Scott Gillingham says after winning another term as Winnipeg mayor – CBC
  • Some First Nations leaders in B.C. push back against Manitoba premier's call to abolish Indian Act – CBC
  • Family of soldier badly burned at CFB Wainwright speaks about his injuries – Global News
  • Panel chair paid $1.7M to review Bearspaw pipe after catastrophic break: city memo – CBC
  • Multiple vehicle crashes close highways during B.C. Interior's 1st major snowfall – CBC
  • He tried to get into Montreal's kosher market. It led to a battle over alleged meat monopoly – CBC
  • Rising water is forcing this French town off Newfoundland to move. Not everyone is ready to leave – CBC
  • Quebec Planning to Abandon Daylight Saving Time in 2027 – VOCM
  • 2 in critical condition, 2 others injured after shooting at home in Toronto’s Bridle Path neighbourhood – CP24
  • Carney to push for closer ties at Canada-EU summit in Montreal – BBC
  • ‘I don’t think you’ve seen the last of Russ Wyatt,’ says ousted councillor – CTV News
  • A B.C. woman was fined US$5,000 after crossing the border to rescue dogs. Here’s why – CTV News
  • St-Pierre Plamondon refuses to attend Canada-EU summit, warns of 'risk' in Quebec not being involved in talks – Montreal Gazette
  • Missing woman was trying to ‘start a new life’ on Vancouver Island – CHEK News
  • 'It feels fantastic,' Scott Gillingham says after winning another term as Winnipeg mayor – CBC
  • Some First Nations leaders in B.C. push back against Manitoba premier's call to abolish Indian Act – CBC
  • Family of soldier badly burned at CFB Wainwright speaks about his injuries – Global News
  • Panel chair paid $1.7M to review Bearspaw pipe after catastrophic break: city memo – CBC
  • Multiple vehicle crashes close highways during B.C. Interior's 1st major snowfall – CBC

ਇਮੀਗ੍ਰੇਸ਼ਨ ਅਤੇ ਵੀਜ਼ਾ ਏਜੰਟਾਂ ਲਈ ਸਖ਼ਤ ਨਿਯਮਾਂ ਦਾ ਐਲਾਨ! Canada News


Vancouver:  ਇਮੀਗ੍ਰੇਸ਼ਨ ਅਤੇ ਵੀਜ਼ਾ ਏਜੰਟਾਂ ਲਈ ਸਖ਼ਤ ਨਿਯਮਾਂ ਦਾ ਐਲਾਨ; ਗਲਤੀ ਜਾਂ ਧੋਖਾਧੜੀ ’ਤੇ $1.5 ਮਿਲੀਅਨ ਤੱਕ ਜੁਰਮਾਨਾ
ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਵੀਜ਼ਾ ਅਪਲਾਈ ਕਰਨ ਵਾਲੇ ਆਮ ਲੋਕਾਂ ਨੂੰ ਠੱਗੀ ਅਤੇ ਗਲਤ ਏਜੰਟਾਂ ਤੋਂ ਬਚਾਉਣ ਲਈ ਨਵੇਂ ਅਤੇ ਬਹੁਤ ਸਖ਼ਤ ਨਿਯਮਾਂ ਦਾ ਐਲਾਨ ਕੀਤਾ ਹੈ। ਇਹ ਨਿਯਮ ਕੈਨੇਡਾ ਸਮੇਤ ਭਾਰਤ ਅਤੇ ਹੋਰਨਾਂ ਦੇਸ਼ਾਂ ਵਿੱਚ ਬੈਠੇ ਸਾਰੇ ਪੈਸੇ ਲੈ ਕੇ ਕੰਮ ਕਰਨ ਵਾਲੇ ਏਜੰਟਾਂ, ਵਕੀਲਾਂ ਅਤੇ ਇਮੀਗ੍ਰੇਸ਼ਨ ਸਲਾਹਕਾਰਾਂ ‘ਤੇ ਬਰਾਬਰ ਲਾਗੂ ਹੋਣਗੇ।

ਨਵੇਂ ਨਿਯਮਾਂ ਤਹਿਤ:

ਬਿਨਾਂ ਲਾਇਸੈਂਸ ਕੰਮ: ਬਿਨਾਂ ਮਾਨਤਾ ਜਾਂ ਇਜਾਜ਼ਤ ਤੋਂ ਪੈਸੇ ਲੈ ਕੇ ਸਲਾਹ/ਸੇਵਾਵਾਂ ਦੇਣ ‘ਤੇ ਘੱਟੋ-ਘੱਟ $5,000 ਕੈਨੇਡੀਅਨ ਡਾਲਰ ਜੁਰਮਾਨਾ।

ਗਲਤ/ਝੂਠੇ ਦਸਤਾਵੇਜ਼: ਅਰਜ਼ੀ ਵਿੱਚ ਜਾਣਬੁੱਝ ਕੇ ਗਲਤ ਜਾਣਕਾਰੀ ਦੇਣ ਜਾਂ ਝੂਠੇ ਕਾਗਜ਼ਾਤ ਤਿਆਰ ਕਰਵਾਉਣ ‘ਤੇ $15,000 ਦਾ ਜੁਰਮਾਨਾ।

ਵਾਧੂ ਜੁਰਮਾਨਾ: ਜੇਕਰ ਗਲਤ ਜਾਣਕਾਰੀ ਦੇ ਆਧਾਰ ‘ਤੇ ਵੀਜ਼ਾ ਮਨਜ਼ੂਰ ਹੋ ਜਾਂਦਾ ਹੈ ਤਾਂ ਹੋਰ ਵਾਧੂ ਜੁਰਮਾਨਾ ਅਤੇ ਠੱਗੀ ਤੋਂ ਕੀਤੀ ਕਮਾਈ ਵੀ ਜੁਰਮਾਨੇ ਵਿੱਚ ਜੋੜੀ ਜਾਵੇਗੀ।

ਅਧਿਕਤਮ ਜੁਰਮਾਨਾ: ਵਾਰ-ਵਾਰ ਨਿਯਮ ਤੋੜਨ ਵਾਲੇ ਏਜੰਟਾਂ ਲਈ ਕੁੱਲ ਜੁਰਮਾਨਾ $1.5 ਮਿਲੀਅਨ (15 ਲੱਖ ਕੈਨੇਡੀਅਨ ਡਾਲਰ) ਤੱਕ ਪਹੁੰਚ ਸਕਦਾ ਹੈ।

ਨਿਯਮ ਤੋੜਨ ਵਾਲੇ ਏਜੰਟਾਂ ਨੂੰ ਨੋਟਿਸ ਮਿਲਣ ਤੋਂ ਬਾਅਦ 30 ਦਿਨਾਂ ਦੇ ਅੰਦਰ ਜੁਰਮਾਨਾ ਭਰਨਾ ਪਵੇਗਾ। ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਡਿਆਬ ਨੇ ਕਿਹਾ ਕਿ ਇਸ ਨਾਲ ਵੀਜ਼ਾ ਪ੍ਰਣਾਲੀ ਹੋਰ ਮਜ਼ਬੂਤ ਅਤੇ ਪਾਰਦਰਸ਼ੀ ਬਣੇਗੀ। ਸਾਲ 2027 ਵਿੱਚ IRCC ਇੱਕ ਜਨਤਕ ਵੈੱਬਸਾਈਟ ਸ਼ੁਰੂ ਕਰੇਗੀ, ਜਿਸ ‘ਤੇ ਨਿਯਮ ਤੋੜਨ ਵਾਲੇ ਏਜੰਟਾਂ ਦੇ ਨਾਂ ਅਤੇ ਉਨ੍ਹਾਂ ਦੀਆਂ ਗਲਤੀਆਂ ਦਾ ਵੇਰਵਾ ਜਾਰੀ ਕੀਤਾ ਜਾਵੇਗਾ। ਜਾਲ੍ਹਸਾਜ਼ੀ ਦੇ ਵੱਡੇ ਮਾਮਲਿਆਂ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ RCMP ਵੱਖਰੀ ਅਪਰਾਧਿਕ ਜਾਂਚ ਕਰਨਗੀਆਂ।

 

ਅਮਰੀਕਾ-ਕੈਨੇਡਾ ਸਰਹੱਦ ਤੋਂ ਨਸ਼ਾ ਤਸਕਰੀ ਮਾਮਲੇ ‘ਚ ਪੰਜਾਬੀ ਟਰੱਕ ਡਰਾਈਵਰ ਵਿਰੁੱਧ ਦੋਸ਼ ਆਇਦ
ਅਮਰੀਕਾ-ਕੈਨੇਡਾ ਸਰਹੱਦ ਰਾਹੀਂ ਭਾਰੀ ਮਾਤਰਾ ਵਿੱਚ ਕੋਕੀਨ ਅਤੇ ਹੈਰੋਇਨ ਦੀ ਤਸਕਰੀ ਕਰਨ ਦੇ ਮਾਮਲੇ ਵਿੱਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਨੇ 47 ਸਾਲਾ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਖੁਸ਼ਵਿੰਦਰ ਗਿੱਲ ਖ਼ਿਲਾਫ਼ ਰਸਮੀ ਦੋਸ਼ ਤੈਅ ਕਰ ਦਿੱਤੇ ਹਨ।

ਇਹ ਮਾਮਲਾ 22 ਅਕਤੂਬਰ 2025 ਦਾ ਹੈ, ਜਦੋਂ ਐਬਟਸਫੋਡ-ਹੰਟਿੰਗਡਨ ਪੋਰਟ ਆਫ਼ ਐਂਟਰੀ ‘ਤੇ CBSA ਵੱਲੋਂ ਇੱਕ ਕਮਰਸ਼ੀਅਲ ਟਰੱਕ ਦੀ ਚੈਕਿੰਗ ਦੌਰਾਨ ਦੋ ਡਫ਼ਲ ਬੈਗਾਂ ਵਿੱਚੋਂ ਕੋਕੀਨ ਅਤੇ ਹੈਰੋਇਨ ਦੀਆਂ 52 ਬ੍ਰਿਕਸ ਬਰਾਮਦ ਕੀਤੀਆਂ ਗਈਆਂ ਸਨ। ਲੰਮੀ ਜਾਂਚ ਤੋਂ ਬਾਅਦ 19 ਅਕਤੂਬਰ 2026 ਨੂੰ ਬੀ.ਸੀ. ਪ੍ਰੋਵਿੰਸ਼ੀਅਲ ਕੋਰਟ ਵਿੱਚ ਗਿੱਲ ਵਿਰੁੱਧ ਕੰਟਰੋਲਡ ਡਰੱਗਜ਼ ਐਂਡ ਸਬਸਟੈਂਸ ਐਕਟ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਸੀਬੀਐੱਸਏ ਡਾਇਰੈਕਟਰ ਡੇਵਿਡ ਲੀ ਅਤੇ ਸਟਾਫ਼ ਸਾਰਜੈਂਟ ਏਰਿਕ ਕਿਮੁਰਾ ਨੇ ਇਸ ਨੂੰ ਦੋਵਾਂ ਏਜੰਸੀਆਂ ਦੀ ਸਾਂਝੀ ਮੁਸਤੈਦੀ ਅਤੇ ਸਫ਼ਲਤਾ ਦੱਸਿਆ ਹੈ।

ਇੰਟਰਪੋਲ ਵੱਲੋਂ ਪੁਸ਼ਟੀ: ਪੰਜਾਬ ਦਾ ਲੋੜੀਂਦਾ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਕੈਨੇਡਾ ਦੇ ਸਰੀ ‘ਚ ਗ੍ਰਿਫ਼ਤਾਰ
ਪੰਜਾਬ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ ਅਤੇ ਨਸ਼ਾ ਤਸਕਰੀ ਵਰਗੇ 20 ਤੋਂ ਵੱਧ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਅਪਰਾਧੀ ਅੰਮ੍ਰਿਤਪਾਲ ਸਿੰਘ ਬਾਠ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੰਟਰਪੋਲ ਨੇ ਵੀ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ।

ਸਰੀ ਪੁਲਿਸ ਦੇ ਬੁਲਾਰੇ ਈਅਨ ਮੈਕਡੋਨਲਡ ਅਨੁਸਾਰ, 8 ਅਕਤੂਬਰ ਦੀ ਸ਼ਾਮ ਨੂੰ ਰੁਟੀਨ ਚੈਕਿੰਗ ਦੌਰਾਨ ਇੱਕ ਗੱਡੀ ਨੂੰ ਰੋਕਿਆ ਗਿਆ ਸੀ। ਗੱਡੀ ਵਿੱਚ ਯਾਤਰੀ ਵਜੋਂ ਬੈਠੇ ਬਾਠ ਨੇ ਫਰਜ਼ੀ ਪਛਾਣ ਪੱਤਰ ਦਿਖਾਇਆ, ਪਰ ਪੁਲਿਸ ਡਾਟਾਬੇਸ ਦੀ ਜਾਂਚ ਦੌਰਾਨ ਉਸ ਦੀ ਅਸਲ ਪਛਾਣ ਦਾ ਖੁਲਾਸਾ ਹੋਇਆ ਜਿਸ ‘ਤੇ ਇੰਟਰਪੋਲ ਦਾ ‘ਰੈੱਡ ਨੋਟਿਸ’ ਜਾਰੀ ਸੀ। ਪੰਜਾਬ ਪੁਲਿਸ ਨੇ ਬਾਠ (ਨਿਵਾਸੀ ਪਿੰਡ ਮੀਆਂਪੁਰ, ਤਰਨ ਤਾਰਨ) ਨੂੰ ਭਾਰਤ ਡਿਪੋਰਟ ਜਾਂ ਹਵਾਲੇ ਕਰਵਾਉਣ ਲਈ ਜ਼ਰੂਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ‘ਚ 0.25 ਫ਼ੀਸਦੀ ਵਾਧਾ; ਮੁੱਖ ਦਰ ਵਧ ਕੇ 2.5% ਹੋਈ
ਮਹਿੰਗਾਈ ਨੂੰ ਨਿਯੰਤਰਿਤ ਕਰਨ ਦੇ ਮਕਸਦ ਨਾਲ ਬੈਂਕ ਆਫ਼ ਕੈਨੇਡਾ ਨੇ ਆਪਣੀ ਮੁੱਖ ਵਿਆਜ ਦਰ ਵਿੱਚ 0.25 ਫ਼ੀਸਦੀ ਦਾ ਵਾਧਾ ਕਰਕੇ ਇਸ ਨੂੰ 2.5 ਫ਼ੀਸਦੀ ਕਰ ਦਿੱਤਾ ਹੈ। ਪਿਛਲੇ ਤਿੰਨ ਸਾਲਾਂ ਵਿੱਚ ਵਿਆਜ ਦਰਾਂ ਵਿੱਚ ਇਹ ਪਹਿਲਾ ਵਾਧਾ ਹੈ।

ਬੈਂਕ ਦੇ ਗਵਰਨਰ ਟਿਫ਼ ਮੈਕਲੇਮ ਨੇ ਦੱਸਿਆ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮੱਧ-ਪੂਰਬ ਵਿੱਚ ਜੰਗ ਕਾਰਨ ਵਧੀ ਮਹਿੰਗਾਈ (ਜੋ ਸਤੰਬਰ ਵਿੱਚ 3.1% ਸੀ) ਨੂੰ ਰੋਕਣ ਲਈ ਇਹ ਕਦਮ ਜ਼ਰੂਰੀ ਸੀ। ਉਨ੍ਹਾਂ ਮੰਨਿਆ ਕਿ ਇਸ ਨਾਲ ਆਮ ਨਾਗਰਿਕਾਂ ‘ਤੇ ਵਿੱਤੀ ਬੋਝ ਪਵੇਗਾ, ਪਰ ਲੰਮੇ ਸਮੇਂ ਵਿੱਚ ਇਹ ਅਰਥਚਾਰੇ ਲਈ ਲਾਹੇਵੰਦ ਹੋਵੇਗਾ। ਬੈਂਕ ਅਨੁਸਾਰ ਇਸ ਸਾਲ ਕੈਨੇਡੀਅਨ ਅਰਥਚਾਰਾ 1% ਦੀ ਦਰ ਨਾਲ ਵਧਣ ਦਾ ਅਨੁਮਾਨ ਹੈ।

ਹਾਊਸ ਆਫ਼ ਕਾਮਨਜ਼ ‘ਚ ਵਿਆਜ ਦਰਾਂ ਅਤੇ ਖਰਚਿਆਂ ‘ਤੇ ਮਾਰਕ ਕਾਰਨੀ ਅਤੇ ਪਿਅਰੇ ਪੌਇਲੀਐਵ ਵਿਚਾਲੇ ਤਿੱਖੀ ਬਹਿਸ
ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੇ ਫ਼ੈਸਲੇ ਤੋਂ ਬਾਅਦ ਸੰਸਦ ਦੇ ਹਾਊਸ ਆਫ਼ ਕਾਮਨਜ਼ ਵਿੱਚ ਸਿਆਸੀ ਪਾਰਾ ਚੜ੍ਹ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਪਿਅਰੇ ਪੌਇਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ‘ਤੇ ਅੰਨ੍ਹੇਵਾਹ ਸਰਕਾਰੀ ਖਰਚੇ ਕਰਨ ਅਤੇ ਬਜਟ ਘਾਟਾ ਵਧਾਉਣ ਦੇ ਦੋਸ਼ ਲਗਾਏ।

ਪੌਇਲੀਐਵ ਨੇ ਕਿਹਾ ਕਿ ਜੀ-7 ਮੁਲਕਾਂ ਵਿੱਚੋਂ ਸਭ ਤੋਂ ਵੱਧ ਕਰਜ਼ਾ ਕੈਨੇਡੀਅਨ ਪਰਿਵਾਰਾਂ ਸਿਰ ਹੈ ਅਤੇ ਫ਼ਿਊਲ ਟੈਕਸ ਕਾਰਨ ਮਹਿੰਗਾਈ ਵਧ ਰਹੀ ਹੈ। ਦੂਜੇ ਪਾਸੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਰਕਾਰ ਦੀਆਂ ਨੀਤੀਆਂ ਦਾ ਬਚਾਅ ਕਰਦਿਆਂ ਕਿਹਾ ਕਿ ਮੌਜੂਦਾ ਆਰਥਿਕ ਹਾਲਾਤਾਂ ਲਈ ਕੌਮਾਂਤਰੀ ਘਟਨਾਵਾਂ ਅਤੇ ਅਮਰੀਕੀ ਟੈਰਿਫ਼ ਜ਼ਿੰਮੇਵਾਰ ਹਨ, ਅਤੇ ਸਰਕਾਰ ਦਾ ਧਿਆਨ ਲੰਮੇ ਸਮੇਂ ਦੀ ਆਰਥਿਕ ਉਤਪਾਦਕਤਾ ਅਤੇ ਸਮਾਜਿਕ ਸਹਾਇਤਾ ‘ਤੇ ਕੇਂਦਰਿਤ ਹੈ।

ਅਮਰੀਕਾ ਨਾਲ ਵਪਾਰਕ ਸਮਝੌਤੇ ‘ਤੇ ਜਲਦਬਾਜ਼ੀ ਵਿੱਚ ਨਹੀਂ ਕੈਨੇਡਾ: ਪ੍ਰਧਾਨ ਮੰਤਰੀ ਮਾਰਕ ਕਾਰਨੀ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਫ਼ ਕੀਤਾ ਹੈ ਕਿ ਕੈਨੇਡਾ ਸਰਕਾਰ ਅਮਰੀਕਾ ਨਾਲ ਕਿਸੇ ਵੀ ਅਜਿਹੇ ਵਪਾਰਕ ਸਮਝੌਤੇ ‘ਤੇ ਦਸਤਖ਼ਤ ਨਹੀਂ ਕਰੇਗੀ ਜੋ ਦੇਸ਼ ਦੇ ਹਿੱਤ ਵਿੱਚ ਨਾ ਹੋਵੇ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਲਦ ਸਮਝੌਤਾ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ, ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅਗਸਤ ਵਿੱਚ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕਈ ਮਹੱਤਵਪੂਰਨ ਮੁੱਦਿਆਂ ‘ਤੇ ਸਹਿਮਤੀ ਬਣਨੀ ਬਾਕੀ ਹੈ। 3 ਨਵੰਬਰ ਦੀਆਂ ਅਮਰੀਕੀ ਮੱਧਕਾਲੀ ਚੋਣਾਂ ਤੋਂ ਪਹਿਲਾਂ ਕਿਸੇ ਸਮਝੌਤੇ ‘ਤੇ ਪਹੁੰਚਣ ਦੀ ਉਮੀਦ ਬਹੁਤ ਘੱਟ ਹੈ।

ਵਿੱਤੀ ਸੁਰੱਖਿਆ ਨੂੰ ਖ਼ਤਰਾ: ਕੈਨੇਡਾ ਦੇ ਵੱਡੇ ਬੈਂਕਾਂ ਵੱਲੋਂ ਏਆਈ (AI) ਏਜੰਟਾਂ ‘ਤੇ ਰੋਕ
ਟੋਰਾਂਟੋ: ਗਾਹਕਾਂ ਦੀ ਵਿੱਤੀ ਸੁਰੱਖਿਆ ਅਤੇ ਬੈਂਕਿੰਗ ਪ੍ਰਣਾਲੀ ਦੇ ਬਚਾਅ ਲਈ ਕੈਨੇਡਾ ਦੇ ਪ੍ਰਮੁੱਖ ਬੈਂਕਾਂ ਨੇ ਤੀਜੀ-ਧਿਰ (Third-party) ਦੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਏਜੰਟਾਂ ਅਤੇ ਸਾਫ਼ਟਵੇਅਰਾਂ ‘ਤੇ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਹੈ।

TD ਅਤੇ RBC ਨੇ AI ਏਜੰਟਾਂ ਨੂੰ ਆਪਣੇ ਬੈਂਕਿੰਗ ਸਿਸਟਮ ਤੱਕ ਸਿੱਧੀ ਪਹੁੰਚ ਬਣਾਉਣ ਤੋਂ ਰੋਕ ਦਿੱਤਾ ਹੈ, ਜਦਕਿ BMO, CIBC ਅਤੇ Scotiabank ਨੇ ਵੀ ਇਨ੍ਹਾਂ ਦੀ ਵਰਤੋਂ ‘ਤੇ ਸਖ਼ਤ ਮਾਨੀਟਰਿੰਗ ਲਗਾਈ ਹੈ। ਇਹ ਕਦਮ ਗਾਹਕਾਂ ਵੱਲੋਂ ਆਪਣੇ ਆਈਡੀ-ਪਾਸਵਰਡ AI ਐਪਾਂ ਨਾਲ ਸਾਂਝੇ ਕਰਨ ਅਤੇ ਬਿਨਾਂ ਇਜਾਜ਼ਤ ਲੈਣ-ਦੇਣ ਦੇ ਖ਼ਤਰੇ ਨੂੰ ਦੇਖਦਿਆਂ ਚੁੱਕਿਆ ਗਿਆ ਹੈ। ਦੂਜੇ ਪਾਸੇ, ਐਮਾਜ਼ਾਨ ਨੇ ਵੀ ਮੈਟਾ ਦੇ AI ਏਜੰਟ ‘ਮਿਊਜ਼’ (Muse) ਨੂੰ ਆਪਣੀ ਵੈੱਬਸਾਈਟ ਤੋਂ ਖ਼ਰੀਦਦਾਰੀ ਕਰਨ ਤੋਂ ਰੋਕਣ ਦੀ ਬੇਨਤੀ ਕੀਤੀ ਹੈ।

ਸਟੈਲਕੋ ਦੇ ਮਾਲਕ ਵੱਲੋਂ 175 ਛਾਂਟੀ ਕੀਤੇ ਮਜ਼ਦੂਰਾਂ ਨੂੰ ਵਾਪਸ ਬੁਲਾਉਣ ਦੀ ਇੱਛਾ; ਉਦਯੋਗ ਮੰਤਰੀ ਨੇ ਮੰਗੀ ਯੋਜਨਾ
ਸਟੀਲ ਬਣਾਉਣ ਵਾਲੀ ਕੰਪਨੀ ‘ਸਟੈਲਕੋ’ ਦੇ ਮਾਲਕ ਅਤੇ ‘ਕਲੀਵਲੈਂਡ-ਕਲਿਫ਼ਸ’ ਦੇ ਸੀਈਓ ਲੌਰੇਨਕੋ ਗੋਨਕਾਲਵਸ ਨੇ ਕਿਹਾ ਹੈ ਕਿ ਜੇਕਰ ਸਥਾਨਕ ਗਾਹਕ ਕੈਨੇਡੀਅਨ ਸਟੀਲ ਖ਼ਰੀਦਣ ਨੂੰ ਪਹਿਲ ਦੇਣ ਤਾਂ ਉਹ ਕ੍ਰਿਸਮਸ ਤੋਂ ਪਹਿਲਾਂ ਛਾਂਟੀ ਕੀਤੇ 175 ਵਰਕਰਾਂ ਨੂੰ ਵਾਪਸ ਕੰਮ ‘ਤੇ ਲੈ ਸਕਦੇ ਹਨ।

ਦੂਜੇ ਪਾਸੇ, ਹੈਮਿਲਟਨ ਪਲਾਂਟ ਯੂਨੀਅਨ ਨੇ ਦੋਸ਼ ਲਾਇਆ ਹੈ ਕਿ ਕੰਪਨੀ ਸਰਕਾਰ ‘ਤੇ ਦਬਾਅ ਬਣਾਉਣ ਲਈ ਮਜ਼ਦੂਰਾਂ ਦੀ ਵਰਤੋਂ ਕਰ ਰਹੀ ਹੈ। ਉਦਯੋਗ ਮੰਤਰੀ ਮੈਲਾਨੀ ਜੋਲੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੰਪਨੀ ਸਾਲ 2024 ਦੇ ਰੁਜ਼ਗਾਰ ਸਮਝੌਤੇ ਦੀ ਉਲੰਘਣਾ ਕਰਦੀ ਹੈ ਤਾਂ ਉਸ ਨੂੰ ਰੋਜ਼ਾਨਾ $10,000 ਜੁਰਮਾਨਾ ਜਾਂ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਤਰੀ ਨੇ ਕੰਪਨੀ ਤੋਂ ਮਜ਼ਦੂਰਾਂ ਦੀ ਵਾਪਸੀ ਲਈ ਪੂਰਾ ਪਲਾਨ ਮੰਗਿਆ ਹੈ।

ਸਪੇਨ ‘ਚ ਭਿਆਨਕ ਟਰੇਨ ਹਾਦਸਾ: 68 ਮੌਤਾਂ, 6 ਕੈਨੇਡੀਅਨ ਨਾਗਰਿਕ ਜ਼ਖ਼ਮੀ
ਸਪੇਨ ਦੇ ਟੋਲੇਡੋ ਜ਼ਿਲ੍ਹੇ ਵਿੱਚ ਦੋ ਹਾਈ-ਸਪੀਡ ਟ੍ਰੇਨਾਂ ਵਿਚਾਲੇ ਹੋਈ ਜ਼ਬਰਦਸਤ ਟਰੱਕਰ ਵਿੱਚ 68 ਲੋਕਾਂ ਦੀ ਮੌਤ ਹੋ ਗਈ ਅਤੇ 80 ਤੋਂ ਵੱਧ ਜ਼ਖ਼ਮੀ ਹੋ ਗਏ। ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਜ਼ਖ਼ਮੀਆਂ ਵਿੱਚ 6 ਕੈਨੇਡੀਅਨ ਨਾਗਰਿਕ ਸ਼ਾਮਲ ਹਨ, ਜਦੋਂ ਕਿ ਇੱਕ ਹੋਰ ਕੈਨੇਡੀਅਨ ਲਾਪਤਾ ਹੈ।

ਕੰਪਿਊਟਰ ਖ਼ਰਾਬੀ ਅਤੇ ਕੰਟਰੋਲ ਰੂਮ ਤੋਂ ਮਿਲੀ ਗਲਤ ਹਦਾਇਤ ਕਾਰਨ ਲਗਭਗ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆ ਰਹੀ ‘ਰੈਨਫੇ’ ਕੰਪਨੀ ਦੀ ਟ੍ਰੇਨ ਅੱਗੇ ਖੜ੍ਹੀ ‘ਇਰਿਓ’ ਟ੍ਰੇਨ ਨਾਲ ਜਾ ਟਕਰਾਈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਇਸ ਦੁਖਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਟੋਰਾਂਟੋ ਪੀਅਰਸਨ ਏਅਰਪੋਰਟ ‘ਤੇ ਜਹਾਜ਼ ਅਤੇ ਕੈਟਰਿੰਗ ਟਰੱਕ ਵਿਚਾਲੇ ਟੱਕਰ; ਕੋਈ ਜਾਨੀ ਨੁਕਸਾਨ ਨਹੀਂ
ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੰਗਲਵਾਰ ਰਾਤ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ‘ਵੇਸਟਜੈੱਟ’ ਦੇ ਬੋਇੰਗ 737 ਜਹਾਜ਼ ਦਾ ਵਿੰਗਲੈਟ ਖੜ੍ਹੇ ਕੈਟਰਿੰਗ ਟਰੱਕ ਨਾਲ ਟਕਰਾ ਗਿਆ।

ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਅਨੁਸਾਰ ਘਟਨਾ ਰਾਤ 8:15 ਵਜੇ ਵਾਪਰੀ ਜਦੋਂ ਖਾਲੀ ਜਹਾਜ਼ ਨੂੰ ਪਾਰਕਿੰਗ ਲਈ ਲਿਜਾਇਆ ਜਾ ਰਿਹਾ ਸੀ। ਹਾਦਸੇ ਸਮੇਂ ਜਹਾਜ਼ ਵਿੱਚ ਕੋਈ ਯਾਤਰੀ ਜਾਂ ਕਰੂ ਮੈਂਬਰ ਮੌਜੂਦ ਨਹੀਂ ਸੀ ਅਤੇ ਕਿਸੇ ਦੇ ਵੀ ਸੱਟ ਨਹੀਂ ਲੱਗੀ। ਅਧਿਕਾਰੀ ਮਾਮਲੇ ਦੀ ਜਾਣਕਾਰੀ ਇਕੱਠੀ ਕਰ ਰਹੇ ਹਨ।