Punjabi News Canada


ਪੀ. ਜੀ. ਆਈ. ਕੈਂਪਸ ਆਏ ਨੌਜਵਾਨ ਨੇ ਲਿਆ ਫ਼ਾਹਾ

ਲੁਧਿਆਣਾ ਤੋਂ ਭੈਣ ਦੇ ਘਰ ਆਏ ਨੌਜਵਾਨ ਨੇ ਪੀ. ਜੀ. ਆਈ. ਕੈਂਪਸ ਵਿਚ ਐਤਵਾਰ ਨੂੰ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਨੂੰ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਲੁਧਿਆਣਾ ਵਾਸੀ ਬੂਟਾ ਸਿੰਘ ਵਜੋਂ ਹੋਈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ।

ਪੁਲਸ ਨੇ ਦੱਸਿਆ ਕਿ ਬੂਟਾ ਸਿੰਘ ਦਾ ਇਲਾਜ ਪੀ. ਜੀ. ਆਈ. ’ਚ ਚੱਲ ਰਿਹਾ ਸੀ। ਉਹ ਆਪਣੀ ਭੈਣ ਕੋਲ 15 ਦਿਨ ਪਹਿਲਾਂ ਆਇਆ ਸੀ। ਉਸ ਦੀ ਭੈਣ ਪੀ. ਜੀ. ਆਈ. ਵਿਚ ਨਰਸ ਹੈ। ਪਰਿਵਾਰ ਨੇ ਦੱਸਿਆ ਕਿ ਉਹ ਕਾਫ਼ੀ ਦਿਨਾਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਿਹਾ ਸੀ।


ਹੋਰ ਖ਼ਬਰਾਂ