● On air now · ਟੀਵੀ ਪੰਜਾਬ

Punjabi News · Since 2013

Breaking

UK ਅਧਾਰਿਤ ਉੱਦਮੀ ਵੱਲੋਂ ਪੰਜਾਬ ਵਿਚ 100 ਕਰੋੜ ਰੁਪਏ ਦੀ ਨਿਵੇਸ਼ ਯੋਜਨਾ ਦਾ ਐਲਾਨ

ਚੰਡੀਗੜ੍ਹ : ਸੂਬੇ ਦੇ ਮੌਜੂਦਾ ਉਦਯੋਗਿਕ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਯੂ.ਕੇ. ਦੇ ਸਭ ਤੋਂ ਤੇਜ਼ੀ ਨਾਲ ਪ੍ਰਫੁੱਲਤ ਹੋ ਰਹੇ ਰੀਅਲ ਅਸਟੇਟ ਡਿਵੈਲਪਰ ਡੋਮਿਨਵਸ ਸਮੂਹ ਨੇ ਅੱਜ ਪੰਜਾਬ ਵਿਚ 100 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਦਾ ਐਲਾਨ ਕੀਤਾ। ਇਸ…


ਚੰਡੀਗੜ੍ਹ : ਸੂਬੇ ਦੇ ਮੌਜੂਦਾ ਉਦਯੋਗਿਕ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਯੂ.ਕੇ. ਦੇ ਸਭ ਤੋਂ ਤੇਜ਼ੀ ਨਾਲ ਪ੍ਰਫੁੱਲਤ ਹੋ ਰਹੇ ਰੀਅਲ ਅਸਟੇਟ ਡਿਵੈਲਪਰ ਡੋਮਿਨਵਸ ਸਮੂਹ ਨੇ ਅੱਜ ਪੰਜਾਬ ਵਿਚ 100 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਦਾ ਐਲਾਨ ਕੀਤਾ।

ਇਸ ਮੌਕੇ ਡੋਮਿਨਵਸ ਗਰੁੱਪ ਦੇ ਸੰਸਥਾਪਕ ਅਤੇ ਗੈਰ-ਕਾਰਜਕਾਰੀ ਚੇਅਰਮੈਨ ਸੁਖਪਾਲ ਸਿੰਘ ਆਹਲੂਵਾਲੀਆ ਨੇ ਇੱਥੇ ਪੰਜਾਬ ਭਵਨ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਸਿਹਤ, ਖੇਤੀਬਾੜੀ, ਸਿੱਖਿਆ, ਉਸਾਰੀ ਅਤੇ ਹੋਟਲ ਇੰਡਸਟਰੀ ਸਮੇਤ ਮੁੱਖ ਖੇਤਰਾਂ ਵਿਚ ਨਿਵੇਸ਼ ਦੇ ਮੌਕਿਆਂ ਦੀ ਪਛਾਣ ਕਰ ਰਹੇ ਹਾਂ ਤਾਂ ਜੋ ਭਾਰਤ ਵਿਚ ਨਿਵੇਸ਼ ਨੂੰ ਵਧਾਇਆ ਜਾ ਸਕੇ ਅਤੇ ਪੰਜਾਬ ਦੀ ਵਿਸ਼ਾਲ ਨਿਵੇਸ਼ ਸਮਰੱਥਾ ਦਾ ਲਾਭ ਉਠਾ ਕੇ ਰੋਜ਼ਗਾਰ ਦੇ ਮੌਕਿਆ ਵਿਚ ਵਾਧਾ ਅਤੇ ਸੇਵਾਵਾਂ ਮੁਹੱਈਆ ਕਰਵਾਏ ਜਾਣ ਨੂੰ ਬਿਹਤਰ ਬਣਾਇਆ ਜਾ ਸਕੇ।

ਮੁੱਖ ਮੰਤਰੀ, ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ (ਸੇਵਾਮੁਕਤ) ਨਾਲ ਪੰਜਾਬ ਦੇ ਦੌਰੇ ‘ਤੇ ਆਏ ਉੱਦਮੀ ਨੇ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿਚ ਸ਼ੁਰੂ ਕੀਤੀਆਂ ਸਨਅਤੀ ਨੀਤੀਆਂ ਅਤੇ ਰਣਨੀਤੀਆਂ ਲਈ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ।

ਇਸ ਮਗਰੋਂ ਸ੍ਰੀ ਆਹਲੂਵਾਲੀਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੇ ਨਿਵੇਸ਼ ਨੂੰ ਵਧਾਉਣ ਸਬੰਧੀ ਯੋਜਨਾਵਾਂ ਬਾਰੇ ਜਾਣੂੰ ਕਰਵਾਉਣਗੇ। ਸ੍ਰੀ ਆਹਲੂਵਾਲੀਆ ਨੇ ਪੰਜਾਬ ਨਾਲ ਆਪਣੇ ਪੁਰਖਿਆਂ ਦੀ ਸਾਂਝ ਨੂੰ ਵੀ ਯਾਦ ਕੀਤਾ। ਉਹ ਆਹਲੂਵਾਲੀਆ ਫੈਮਿਲੀ ਫਾਊਂਡੇਸ਼ਨ ਦੇ ਸੰਸਥਾਪਕ ਮੁਖੀ ਵੀ ਹਨ, ਜੋ ਪੱਛੜੇ ਅਤੇ ਗਰੀਬ ਬੱਚਿਆਂ ਦੇ ਵਿਕਾਸ ਲਈ ਵਿਦਿਅਕ ਅਤੇ ਚੈਰੀਟੇਬਲ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਵਿਚ ਸਮਾਜ ਸੇਵੀ ਕਾਰਜ ਕਰ ਰਹੇ ਹਨ।

ਟੀਵੀ ਪੰਜਾਬ ਬਿਊਰੋ

 


Filed under