ਡੈਸਕ- ਲੋਕ ਸਭਾ ਚੋਣਾ ਨੂੰ ਲੈ ਕੇ ਆਮ ਆਂਦਮੀ ਪਾਰਟੀ ਨੇ ਪੰਜਾਬ ਦੀਆਂ 13 ਸੀਟਾਂ ਨੂੰ ਲੈ ਕੇ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਫਿਲਹਾਲ 8 ਸੀਟਾਂ ‘ਤੇ ਉਮੀਦਵਾਰ ਐਲਾਨੇ ਗਏ ਹਨ। 8 ਲੋਕ ਸਭਾ ਹਲਕਿਆਂ ‘ਤੇ ਪਾਰਟੀ ਨੇ ਆਪਣੇ ਮੰਤਰੀਆਂ-ਵਿਧਾਇਕਾਂ ਨੂੰ ਹੀ ਮੌਕਾ ਦਿੱਤਾ ਹੈ। ਜਦਕਿ ਜਲੰਧਰ ਤੋਂ ਪਾਰਟੀ ਨੇ ਆਪਣੇ ਇਕਲੌਤੇ ਲੋਕ ਸਭਾ ਸਾਂਸਦ ਸੁਸ਼ੀਲ ਰਿੰਕੂ ‘ਤੇ ਹੀ ਭਰੋਸਾ ਜਤਾਇਆ ਹੈ।
ਆਮ ਆਦਮੀ ਪਾਰਟੀ ਵਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕੁਲਦੀਪ ਸਿੰਘ ਧਾਲੀਵਾਲ, ਜਲੰਧਰ ਤੋਂ ਸੁਸ਼ੀਲ਼ ਰਿੰਕੂ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ.ਪੀ, ਫਰੀਦਕੋਟ ਤੋਂ ਕਰਮਜੀਤ ਅਨਮੋਲ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ, ਸੰਗਰੂਰ ਤੋਂ ਮੀਤ ਹੇਅਰ ਅਤੇ ਪਟਿਆਲਾ ਤੋਂ ਡਾ. ਬਲਬੀਰ ਸਿੰਘ ‘ਤੇ ਦਾਅ ਖੇਡਿਆ ਗਿਆ ਹੈ।
Filed under

