● On air now · ਟੀਵੀ ਪੰਜਾਬ

Punjabi News · Since 2013

Breaking

ਦਿੱਲੀ ‘ਚ ਭਾਜਪਾ ਬੇਹਾਲ,ਨਿਗਮ ਚੋਣਾਂ ‘ਚ ਛਾਏ ਕੇਜਰੀਵਾਲ

ਨਵੀਂ ਦਿੱਲੀ- ਦੇਸ਼ ਚ ਮੋਦੀ ਮੈਜਿਕ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ ਇਸਦੀ ਮਿਸਾਲ ਦਿੱਲੀ ਦੀ ਨਿਗਮ ਚੋਣਾ ਚ ਵੇਖਣ ਨੂੰ ਮਿਲੀ ਹੈ । ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾ ਦੇ ਨਤੀਜਿਆਂ ਤੋਂ ਪਹਿਲਾਂ ਦਿੱਲੀ ਨਿਗਮ ਚੋਣਾ ਚ ਆਮ ਆਦਮੀ…


ਨਵੀਂ ਦਿੱਲੀ- ਦੇਸ਼ ਚ ਮੋਦੀ ਮੈਜਿਕ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ ਇਸਦੀ ਮਿਸਾਲ ਦਿੱਲੀ ਦੀ ਨਿਗਮ ਚੋਣਾ ਚ ਵੇਖਣ ਨੂੰ ਮਿਲੀ ਹੈ । ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾ ਦੇ ਨਤੀਜਿਆਂ ਤੋਂ ਪਹਿਲਾਂ ਦਿੱਲੀ ਨਿਗਮ ਚੋਣਾ ਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ ਹੈ । ਦਿੱਲੀ ਨਗਰ ਨਿਗਮ ਦੀਆਂ ਸਾਰੀਆਂ 250 ਸੀਟਾਂ ਵਿੱਚੋਂ 239 ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਵਿੱਚੋਂ ਆਮ ਆਦਮੀ ਪਾਰਟੀ ਨੇ 130 ਸੀਟਾਂ ਜਿੱਤੀਆਂ ਹਨ। ਦੂਜੇ ਪਾਸੇ ਭਾਜਪਾ ਨੂੰ 99 ਸੀਟਾਂ ‘ਤੇ, ਕਾਂਗਰਸ ਨੂੰ 7 ਤੇ ਹੋਰਨਾਂ ਨੂੰ 3 ਸੀਟਾਂ ‘ਤੇ ਸਫਲਤਾ ਮਿਲੀ ਹੈ।

ਦਿੱਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 42.17 ਫੀਸਦੀ ਵੋਟਾਂ ਮਿਲੀਆਂ ਹਨ। ਇਸ ਤੋਂ ਤੈਅ ਹੈ ਕਿ ਪਾਰਟੀ ਦਾ ਦਿੱਲੀ ਵਿੱਚ ਜਾਦੂ ਬਰਕਰਾਰ ਹੈ। ਦੂਜੇ ਪਾਸੇ ਭਾਜਪਾ ਨੂੰ ਹੁਣ ਤੱਕ 38.99 ਫੀਸਦੀ ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਉਮੀਦਵਾਰਾਂ ਨੂੰ ਮਿਲ ਕੇ 11.65 ਫੀਸਦੀ ਵੋਟਾਂ ਮਿਲੀਆਂ।


Filed under