Punjabi News Canada


ਐਬਟਸਫੋਰਡ ਵਿਚ ਕਰਵਾਇਆ ਗਿਆ ‘ਪੰਜਾਬੀ ਮੇਲਾ 2026’

Abootsford: ਕੈਨੇਡਾ ਦੇ ਐਬਟਸਫੋਰਡ ਵਿਚ ਡਾਇਮੰਡ ਕਲਚਰਲ ਕਲੱਬ ਵਲੋਂ ਸਲਾਨਾ ਪੰਜਾਬੀ ਮੇਲਾ 2026 ਦਾ ਆਯੋਜਨ ਕੀਤਾ ਗਿਆ। ਰੋਟਰੀ ਸਟੈਡੀਅਮ ਵਿਚ ਖੁੱਲ੍ਹੇ ਪੰਡਾਲ ਵਿਚ ਆਯੋਜਿਤ ਕੀਤੇ ਗਏ ਇਸ ਮੇਲੇ ਵਿਚ ਪੰਜਾਬ ਦੇ ਨਾਮਵਰ ਗਾਇਕਾਂ ਹਰਦੇਵ ਮਾਹੀਨੰਗਲ, ਜੈਸਮੀਨ ਅਖਤਰ, ਚੰਨੀ ਨੱਤਨ, ਆਰ ਨੇਤ, ਸੱਜਣ ਅਦੀਬ, ਸੁਖਪਾਲ ਔਜਲਾ, ਗੁਰਤੇਜ ਸਿੱਧੂ, ਸੁਖ ਧਾਲੀਵਾਲ ਤੇ ਸਿਮਰਨ ਸਹੋਤਾ ਨੇ ਆਪਣੀ ਗਾਇਕੀ ਨਾਲ਼ ਮੇਲੇ ਨੂੰ ਚਾਰ ਚੰਨ ਲਾਏ।

ਮੇਲੇ ਦੌਰਾਨ ਪੰਜਾਬੀ ਲੋਕ ਗੀਤਾਂ ‘ਤੇ ਖੋਜ ਕਰਨ ਵਾਲੇ ਲੇਖਕ ਅਸ਼ੋਕ ਬੰਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੇਲੇ ਵਿਚ ਪੰਜਾਬੀਆਂ ਦੇ ਵੱਡੇ ਇਕੱਠ ਨੇ ਪਿਛਲੇ ਰਿਕਾਰਡ ਵੀ ਤੋਂ ਦਿੱਤੇ। ਇਸ ਮੇਲੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਕੰਜ਼ਰਵੇਟਿਵ ਪਾਰਟੀ ਵਲੋਂ ਮੈਂਬਰ ਪਾਰਲੀਮੈਂਟ ਸੁਖਮਨ ਗਿੱਲ ਨੇ ਕਿਹਾ ਕਿ ਅਜਿਹੇ ਮੇਲੇ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਸਭਿਆਚਾਰ, ਭਾਸ਼ਾ ਅਤੇ ਵਿਰਸੇ ਨਾਲ ਜੋੜੀ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਮੇਲੇ ਦੇ ਆਯੋਜਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਹਰ ਸਾਲ ਇਹ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਵਿਰਸੇ ਨੂੰ ਅੱਗੇ ਤੋਰਦਿਆਂ ਕੁਝ ਬਿਹਤਰ ਕੀਤਾ ਜਾਵੇ ਅਤੇ ਇਸ ਵਿਚ ਪੰਜਾਬੀ ਭਾਈਚਾਰੇ ਦਾ ਉਨ੍ਹਾਂ ਨੂੰ ਹਰ ਸਾਲ ਹੀ ਭਰਪੂਰ ਸਹਿਯੋਗ ਮਿਲਦਾ ਹੈ।


ਹੋਰ ਖ਼ਬਰਾਂ