● On air now · ਟੀਵੀ ਪੰਜਾਬ

Punjabi News · Since 2013

Breaking

ਮੂਸੇਵਾਲਾ ਨੂੰ ਮਾਰਨ ਵਾਲੇ ਗੈਂਗਸਟਰ ਗੋਲਡੀ ਬਰਾੜ ਦੇ ਐਕਟਰ ਕਰਤਾਰ ਚੀਮਾ ਨਾਲ ਸਬੰਧ , ਚੀਮਾ ਗ੍ਰਿਫਤਾਰ

ਅੰਮ੍ਰਿਤਸਰ- ਸਿੱਧੂ ਮੂਸੇਵਾਲਾ ਦੇ ਕਤਲ ਦੀ ਸੋਸ਼ਲ ਮੀਡੀਆ ‘ਤੇ ਜ਼ਿੰਮੇਵਾਰੀ ਲੇਣ ਵਾਲੇ ਕੈਨੇਡਾ ਵਾਸੀ ਗੈਂਗਸਟਰ ਗੋਲਡੀ ਬਰਾੜ ਦੇ ਪੰਜਾਬ ਦੀ ਫਿਲਮ ਇੰਡਸਟ੍ਰੀ ਨਾਲ ਸਬੰਧ ਸਾਹਮਨੇ ਆ ਰਹੇ ਨੇ । ਹੁਣ ਪੰਜਾਬੀ ਫਿਲਮ ਸਟਾਰ ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ…


ਅੰਮ੍ਰਿਤਸਰ- ਸਿੱਧੂ ਮੂਸੇਵਾਲਾ ਦੇ ਕਤਲ ਦੀ ਸੋਸ਼ਲ ਮੀਡੀਆ ‘ਤੇ ਜ਼ਿੰਮੇਵਾਰੀ ਲੇਣ ਵਾਲੇ ਕੈਨੇਡਾ ਵਾਸੀ ਗੈਂਗਸਟਰ ਗੋਲਡੀ ਬਰਾੜ ਦੇ ਪੰਜਾਬ ਦੀ ਫਿਲਮ ਇੰਡਸਟ੍ਰੀ ਨਾਲ ਸਬੰਧ ਸਾਹਮਨੇ ਆ ਰਹੇ ਨੇ । ਹੁਣ ਪੰਜਾਬੀ ਫਿਲਮ ਸਟਾਰ ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ।

ਐਕਟਰ ਕਰਤਾਰ ਚੀਮਾ ‘ਤੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਅਕਸ਼ੈ ਸ਼ਰਮਾ ਨੂੰ ਧਮਕੀਆਂ ਦੇਣ ਦਾ ਇਲਜ਼ਾਮ ਲੱਗਾ ਹੈ ।ਇਹ ਵੀ ਖਬਰ ਮਿਲੀ ਹੈ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਰਤਾਰ ਚੀਮਾ ਵਲੋਂ ਅਕਸ਼ੈ ਸ਼ਰਮਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ।ਇਲਜ਼ਾਮ ਇਹ ਵੀ ਲੱਗੇ ਹਨ ਕਿ ਚੀਮਾ ਵਲੋਂ ਅਕਸ਼ੈ ਸ਼ਰਮਾ ਨੂੰ ਗੋਲਡੀ ਬਰਾੜ ਤੋਂ ਧਮਕੀ ਭਰੇ ਫੋਨ ਵੀ ਕਰਵਾਏ ਹਨ ।


Filed under