ਅਦਾਕਾਰ ਸੋਨੂੰ ਸੂਦ ਵੱਲੋਂ ਮੋਗਾ ਹਾਦਸੇ ਦੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਦੀ ਮਦਦ ਦਾ ਐਲਾਨ

ਮੋਗਾ : ਮੋਗਾ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਜਿੱਥੇ 5 ਵਿਅਕਤੀਆਂ ਦੀ ਮੌਤ ਹੋਈ ਹੈ ਉੱਥੇ ਹੀ 37 ਜ਼ਖ਼ਮੀ ਹੋਏ ਹਨ । ਉਨ੍ਹਾਂ ਦਾ ਹਾਲ ਜਾਣਨ ਲਈ ਅਦਾਕਾਰ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਪਹੁੰਚੇ ਜਿਨ੍ਹਾਂ ਵਲੋਂ ਜ਼ਖ਼ਮੀਆਂ ਲਈ 25 – 25 ਹਜ਼ਾਰ ਰੁਪਏ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ 50-50 ਹਜ਼ਾਰ ਰੁਪਏ ਅਤੇ ਮੋਬਾਈਲ ਫ਼ੋਨ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਮੋਗਾ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਪਿੰਡ ਲੁਹਾਰਾ ਦੇ ਨਜ਼ਦੀਕ ਹੋਏ ਹਾਦਸੇ ’ਚ ਕਰੀਬ 5 ਲੋਕਾਂ ਦੇ ਮਾਰੇ ਗਏ ਸਨ ਤੇ 37 ਜ਼ਖਮੀ ਹੋ ਗਏ ਸਨ। ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈਆਂ ਬੱਸਾਂ ’ਚੋਂ ਇਕ ਬੱਸ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਮਾਗਮ ਲਈ ਜਾ ਰਹੀ ਸੀ, ਜਿਸ ’ਚ ਬਹੁਤ ਸਾਰੇ ਲੋਕ ਸਵਾਰ ਹਨ।

ਟੀਵੀ ਪੰਜਾਬ ਬਿਊਰੋ