● On air now · ਟੀਵੀ ਪੰਜਾਬ

Punjabi News · Since 2013

Breaking

ਕੈਪਟਨ ਤੋਂ ਬਾਅਦ ਹੁਣ ਮਾਨ ਨੇ ਇਸ ਅਫਸਰ ਨੂੰ ਦਿੱਤਾ ਵੱਡਾ ਟਾਸਕ

ਚੰਡੀਗੜ੍ਹ- ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਨਸ਼ੇ ਦਾ ਲੱਕ ਤੋੜਨ ਵਾਲੇ ਹਰਪ੍ਰੀਤ ਸਿੰਘ ਸਿੱਧੂ ਨੂੰ ਹੁਣ ਭਗਵੰਤ ਮਾਨ ਸਰਕਾਰ ਨੇ ਵੀ ਵੱਡਾ ਟਾਸਕ ਦਿੱਤਾ ਹੈ ।ਪੰਜਾਬ ਦੇ ਵਿੱਚ ਦੋ ਮੁੱਦੇ ਅਹਿਮ ਹਨ ਨਸ਼ਾ ਅਤੇ ਗੈਂਗਸਟਰ । ਸੋ ਨਸ਼ੇ ਦੇ…


ਚੰਡੀਗੜ੍ਹ- ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਨਸ਼ੇ ਦਾ ਲੱਕ ਤੋੜਨ ਵਾਲੇ ਹਰਪ੍ਰੀਤ ਸਿੰਘ ਸਿੱਧੂ ਨੂੰ ਹੁਣ ਭਗਵੰਤ ਮਾਨ ਸਰਕਾਰ ਨੇ ਵੀ ਵੱਡਾ ਟਾਸਕ ਦਿੱਤਾ ਹੈ ।ਪੰਜਾਬ ਦੇ ਵਿੱਚ ਦੋ ਮੁੱਦੇ ਅਹਿਮ ਹਨ ਨਸ਼ਾ ਅਤੇ ਗੈਂਗਸਟਰ । ਸੋ ਨਸ਼ੇ ਦੇ ਨਾਲ ਨਾਲ ਅਪਰਾਧੀਆਂ ਨੂੰ ਵੀ ਸੰਭਾਲਣ ਦੀ ਜ਼ਿੰਮੇਵਾਰੀ ਇਸ ਤੇਜ਼ ਤਰਾਰ ਅਫਸਰ ਨੂੰ ਸੋਂਪ ਦਿੱਤੀ ਗਈ ਹੈ ।ਨਸ਼ੇ ਖਿਲਾਫ ਬਣੀ ਐੱਸ.ਟੀ.ਐੱਫ ਦੇ ਮੁਖੀ ਹਰਪ੍ਰੀਤ ਸਿੱਧੂ ਨੂੰ ਪੰਜਾਬ ਦੀਆਂ ਜੇਲ੍ਹਾਂ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ । ਉਹ ਹੁਣ ਬਤੌਰ ਏ.ਡੀ.ਜੀ.ਪੀ ਜੇਲ੍ਹ ਦਾ ਕਾਰਜਭਾਰ ਵੀ ਵੇਖਣਗੇ ।

ਦਰਅਸਲ ਨਸ਼ੇ ਦੇ ਨਾਲ ਅਪਰਾਧ ਦਾ ਸਾਰਾ ਕੰਮ ਜੇਲ੍ਹਾਂ ਚ ਬੈਠੇ ਗੈਂਗਸਟਰਾਂ ਅਤੇ ਕਿੰਗਪਿੰਨਾ ਵਲੋਂ ਹੀ ਕੀਤਾ ਜਾਂਦਾ ਹੈ । ਕਈ ਖਤਰਨਾਕ ਮੁਲਜ਼ਮ ਜੇਲ੍ਹ ਚ ਬੈਠ ਕੇ ਇਹ ਸਾਰਾ ਕਾਲਾ ਕਾਰੋਬਾਰ ਚਲਾ ਰਹੇ ਹਨ ।ਪੰਜਾਬ ਦੇ ਦਲੇਰ ੳਤੇ ਸੂਝਵਾਨ ਅਫਸਰਾਂ ਚੋਂ ਇਕ ਸਿੱਧੂ ਨੂੰ ਇਹ ਜ਼ਿੰਮੇਵਾਰੀ ਦੇ ਕੇ ਸਰਕਾਰ ਨੇ ਚੰਗਾ ਕਦਮ ਚੁੱਕਿਆ ਹੈ ।


Filed under