ਦਿੜ੍ਹਬਾ- ਕਾਂਗਰਸ ਚ ਪੁਰਾਣੇ ਸਾਥੀਆਂ ਦਾ ਜਾਣਾ ਲਗਾਤਾਰ ਜਾਰੀ ਹੈ ।ਦਿੜ੍ਹਬਾ ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਕਾਂਗਰਸੀ ਉਮੀਦਵਾਰ ਅਜੈਬ ਸਿੰਘ ਰਟੋਲ ਨੂੰ ਬੀਤੇ ਦਿਨੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ ।ਸੋਮਵਾਰ ਨੂੰ ਅਜੈਬ ਸਿੰਘ ਨੇ ਸਿਆਸਤ ਚ ਨਵੀਂ ਵਾਰੀ ਦੀ ਸ਼ੁਰੂਆਤ ਕਰਦਿਆ ਹੋਇਆ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ ।ਦਿੜ੍ਹਬਾ ਵਿਖੇ ਹੋਏ ਸਮਾਗਮ ਦੌਰਾਨ ਰਟੋਲ ਨੂੰ ਕੇਂਦਰੀ ਨੇਤਾ ਦੁਸ਼ਯੰਤ ਸਿੰਘ ਗੌਤਮ ਅਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਦੀ ਮੈਂਬਰਸ਼ਿਪ ਸੌਂਪੀ ।ਰਟੋਲ ਦਾ ਕਹਿਣਾ ਹੈ ਕਿ ਤਨ ਮਨ ਨਾਲ ਭਾਰਤੀ ਜਨਤਾ ਪਾਰਟੀ ਦੀ ਸੇਵਾ ਕਰਣਗੇ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਤਰੱਕੀ ਕਰ ਰਿਹਾ ਹੈ ।
ਰਟੋਲ ਨੇ ਕਾਂਗਰਸ ਦਾ ਕੀਤਾ ਡੱਬਾ ਗੋਲ , ਭਾਜਪਾ ‘ਚ ਹੋਏ ਸ਼ਾਮਲ
