ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ‘ਚ ਅਕਾਲੀ ਦਲ 27 ਸੀਟਾਂ ‘ਤੇ ਜੇਤੂ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ‘ਚ ਅਕਾਲੀ ਦਲ ਨੇ 46 ਵਿੱਚੋ 27 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਲਈ ਹੈ। ਇਸ ਜਿੱਤ ਲਈ ਮਨਜਿੰਦਰ ਸਿੰਘ ਸਿਰਸਾ ਵੱਲੋਂ ਟਵੀਟ ਕਰ ਕੇ ਦਿੱਲੀ ਦੀ ਸੰਗਤ ਦਾ ਧੰਨਵਾਦ ਕੀਤਾ ਗਿਆ ਹੈ ।

ਉਨ੍ਹਾਂ ਲਿਖਿਆ ਹੈ ਕਿ 46 ‘ਚੋਂ 27 ਸੀਟਾਂ ਜਿਤਾ ਕੇ ਦਿੱਲੀ ਦੀ ਸੰਗਤ ਨੇ ਸਾਨੂੰ ਬਹੁਤ ਵੱਡਾ ਮਾਣ ਬਖ਼ਸ਼ਿਆ ਹੈ। ਇਹ ਜਿੱਤ ਦਿੱਲੀ ਦੀ ਸਾਰੀ ਸੰਗਤ ਦੀ ਹੈ, ਅਸੀਂ ਦਿੱਲੀ ਦੀ ਸੰਗਤ ਦੇ ਚਰਨਾਂ ਵਿਚ ਸੀਸ ਨਿਵਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਮਾਣ ਬਖ਼ਸ਼ਣ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।

ਟੀਵੀ ਪੰਜਾਬ ਬਿਊਰੋ