● On air now · ਟੀਵੀ ਪੰਜਾਬ

Punjabi News · Since 2013

Breaking

ਵੱਡੀ ਖ਼ਬਰ: ਨਸ਼ੇ ਦੇ ਮਾਮਲੇ ‘ਚ ਜ਼ਮਾਨਤ ‘ਤੇ ਬਾਹਰ ਆਏ ਅਕਾਲੀ ਆਗੂ ਨੇ ਮੀਡੀਆ ਸਾਹਮਣੇ ਪੀਤਾ ਜ਼ਹਿਰ

ਅੰਮ੍ਰਿਤਸਰ – ਨਸ਼ੇ ਦੇ ਮਾਮਲੇ ਚ ਜ਼ਮਾਨਤ ‘ਤੇ ਬਾਹਰ ਆਏ ਅਕਾਲੀ ਆਗੂ ਅਨਵਰ ਮਸੀਹ ਨੇ ਅੱਜ ਮੀਡੀਆ ਸਾਹਮਣੇ ਜ਼ਹਿਰ ਖਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਗੌਰਤਲਬ ਹੈ ਕਿ ਬੀਤੇ…


ਅੰਮ੍ਰਿਤਸਰ – ਨਸ਼ੇ ਦੇ ਮਾਮਲੇ ਚ ਜ਼ਮਾਨਤ ‘ਤੇ ਬਾਹਰ ਆਏ ਅਕਾਲੀ ਆਗੂ ਅਨਵਰ ਮਸੀਹ ਨੇ ਅੱਜ ਮੀਡੀਆ ਸਾਹਮਣੇ ਜ਼ਹਿਰ ਖਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਗੌਰਤਲਬ ਹੈ ਕਿ ਬੀਤੇ ਸਾਲ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੋਂ ਐੱਸ. ਟੀ. ਐੱਫ. ਨੇ ਵੱਡੀ ਮਾਤਰਾ ਵਿਚ ਨਸ਼ਾ ਬਰਾਮਦ ਕੀਤਾ ਗਿਆ ਸੀ । ਇਸ ਵਿਚ ਅਕਾਲੀ ਨੇਤਾ ਅਨਵਰ ਮਸੀਹ ਦਾ ਨਾਮ ਖੁੱਲ੍ਹ ਕੇ ਸਾਹਮਣੇ ਆਇਆ ਸੀ । ਪੁਲਿਸ ਨੇ ਅਨਵਰ ਮਸੀਹ ਨੂੰ ਹਿਰਾਸਤ ਵਿਚ ਲੈ ਕੇ ਅੱਗੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਸੀ । ਇਸ ਤੋਂ ਬਾਅਦ ਅਨਵਰ ਮਸੀਹ ਨੂੰ ਜੇਲ੍ਹ ਵਿਚ ਵੀ ਜਾਣਾ ਪਿਆ।

ਇਸ ਤੋਂ ਬਾਅਦ ਅਨਵਰ ਮਸੀਹ ਵੱਲੋਂ ਜ਼ਮਾਨਤ ‘ਤੇ ਬਾਹਰ ਆ ਕੇ ਦਰਜ ਹੋਇਆ ਮਾਮਲਾ ਰੱਦ ਕਰਵਾਉਣ ਲਈ ਵੱਡੇ ਪੱਧਰ ‘ਤੇ ਸੰਘਰਸ਼ ਵੀ ਕੀਤਾ ਜਾ ਰਿਹਾ ਸੀ । ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਵਰ ਮਸੀਹ ਨੇ ਮੀਡੀਆ ਦੇ ਸਾਹਮਣੇ ਹੀ ਜ਼ਹਿਰ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ । ਇਸ ਤੋਂ ਬਾਅਦ ਉਸਦੇ ਸਮਰਥਕਾਂ ਵਲੋਂ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।


Filed under