ਜਥੇਦਾਰ ਦੇ ਸਹਾਰੇ ਅੰਮ੍ਰਿਤਪਾਲ, ਵੀਡੀਓ ਜਾਰੀ ਕਰ ਸੰਗਤ ਨੂੰ ਕੀਤੀ ਅਪੀਲ

ਡੈਸਕ- ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਹਨ, ਫਰਾਰ ਹਨ ਅਤੇ ਉਹ ਸਰੰਡਰ ਕਰਨ ਜਾ ਰਹੇ ਹਨ, ਇਨ੍ਹਾਂ ਸਾਰੀਆਂ ਗੱਲਾਂ ਨੂੰ ਅੰਮ੍ਰਿਤਪਾਲ ਨੇ ਵਿਰਾਮ ਲਗਾ ਦਿੱਤਾ ਹੈ ।ਪਿਛਲੇ 12 ਦਿਨਾਂ ਤੋਂ ਲੁਕੇ ਅੰਮ੍ਰਿਤਪਾਲ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਦਾ ਸਹਾਰਾ ਲਿਆ ਹੈ ।ਅੰਮ੍ਰਿਤਪਾਲ ਨੇ ਜਥੇਦਾਰ ਨੂੰ ਵਿਸਾਖੀ ਵਾਲੇ ਦਿਨ ਸਰਬੱਤ ਖਾਲਸਾ ਬੁਲਾਉਣ ਲਈ ਬੇਨਤੀ ਕੀਤੀ ਹੈ । ਇਸਦੇ ਨਾਲ ਹੀ ਉਨ੍ਹਾਂ ਦੇਸ਼-ਵਿਦੇਸ਼ਾਂ ਚ ਵੱਸਦੀ ਸੰਗਤ ਨੂੰ ਇਸ ਚ ਸ਼ਾਮਿਲ ਹੋਣ ਲਈ ਕਿਹਾ ਹੈ ।

ਦੇਰ ਰਾਤ ਪੰਜਾਬ ਪੁਲਿਸ ਵਲੋਂ ਆਪਰੇਸ਼ਨ ਅੰਮ੍ਰਿਤਪਾਲ ਨੂੰ ਲੈ ਕੇ ਹੁਸ਼ਿਆਰਪੁਰ ਅਤੇ ਜਲੰਧਰ ਚ ਕੀਤੀ ਗਈ ਕਾਰਵਾਈ ਨੂੰ ਅੰਮ੍ਰਿਤਪਾਲ ਨੇ ਸ਼ਾਮ ਸਮੇਂ ਵੀਡੀਓ ਜਾਰੀ ਕਰ ਧਾਰਾਸ਼ਾਹੀ ਕਰ ਦਿੱਤਾ ਹੈ ।ਅੰਮ੍ਰਿਤਪਾਲ ਨੇ ਉਸਦੀ ਗ੍ਰਿਫਤਾਰੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨ ਵਾਲੀਆਂ ਸੰਸਥਾਵਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ । ਖਾਸਤੌਰ ‘ਤੇ ਜਥੇਦਾਰ ਦੇ ਬਿਆਨ ਦੀ ਹਿਮਾਇਤ ਕਰਦਿਆਂ ਅੰਮ੍ਰਿਤਪਾਲ ਨੇ ਸਿੱਖ ਕੌਮ ਨੂੰ ਲੈ ਕੇ ਜਥੇਦਾਰ ਨੂੰ ਸਕਤ ਕਦਮ ਚੁੱਕਣਦੀ ਗੱਲ ਕੀਤੀ ਹੈ ।ਉਸਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਦੀ ਧੱਕੇਸ਼ਾਹੀ ਦੇ ਵਿਚਕਾਰ ਉਹ ਆਜ਼ਾਦ ਘੁੰਮ ਰਿਹਾ ਹੈ । ਗ੍ਰਿਫਤਾਰੀ ਵਾਹਿਗੁਰੂ ਦੇ ਹੱਥ ਚ ਹੈ ।

ਆਪਣੀ ਫਰਾਰੀ ‘ਤੇ ਅੰਮ੍ਰਿਤਪਾਲ ਨੇ ਕਿਹਾ ਕਿ ਉਹ ਗ੍ਰਿਫਤਾਰੀ ਤੋਂ ਨਹੀਂ ਡਰਦੇ ਪਰ ਪੰਜਾਬ ਪੁਲਿਸ ਦੀ ਨੀਯਤ ਠੀਕ ਨਾ ਹੋਣ ਕਰਕੇ ਉਹ ਫਰਾਰ ਹੋਏ ।ਜਥੇਦਾਰ ਦੇ ਪੰਜਾਬ ਸਰਕਾਰ ਦੇ ਅਲਟੀਮੇਟਮ ਨੂੰ ਸਹਿ ਦੱਸਦਿਆਂ ਅੰਮ੍ਰਿਤਪਾਲ ਨੇ ਪੰਜਾਬ ਪੁਲਿਸ ਦੀ ਕਾਰਵਾਈ ਦਾ ਵਿਰੋਧ ਕੀਤਾ ਹੈ । ਪ੍ਰਧਾਨ ਮੰਤਰੀ ਬਾਜੇਕੇ ਦਾ ਨਾਂਅ ਲੈਂਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਸਿਰਫ ਅੰਮ੍ਰਿਤ ਛਕਣ ਕਾਰਣ ਬਾਜੇਕੇ ‘ਤੇ ਐੱਨ.ਐੱਸ.ਏ ਲਗਾ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਕਈ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ । ਉਸਦੇ ਕਈ ਸਾਥੀਆਂ ਨੂੰ ਆਸਾਮ ਦੀ ਜੇਲ੍ਹ ਚ ਭੇਜਿਆ ਗਿਆ ਹੈ ।

ਖੁੱਲ ਮਿਲਾ ਕੇ ਅੰਮ੍ਰਿਤਪਾਲ ਨੇ ਪੰਜਾਬ ਪੁਲਿਸ ਅਤੇ ਉਸਦੀ ਬਾਲ ਕਰ ਰਹੀ ਏਜੰਸੀਆਂ ਨੂੰ ਅੰਗੂਠਾ ਵਿਖਾਇਆ ਹੈ ।ਫਿਲਹਾਲ ਪੁਲਿਸ ਵਲੋਂ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ ਹੈ । ਖਬਰ ਲਿਖੇ ਜਾਣ ਤੱਕ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਚ ਪੁਲਿਸ ਦਾ ਸਰਚ ਆਪਰੇਸ਼ਨ ਜਾਰੀ ਹੈ ।ਹੁਣ ਇਹ ਵੀ ਸਾਫ ਹੋ ਗਿਆ ਹੈ ਕਿ ਅੰਮ੍ਰਿਤਪਾਲ ਅਤੇ ਪੁਲਿਸ ਵਿਚਕਾਰ ਖੇਡ ਜਾਰੀ ਰਹੇਗੀ, ਉਹ ਫਿਲਹਾਲ ਸਰੰਡਰ ਨਹੀਂ ਕਰਨ ਵਾਲੇ ਹਨ ।