● On air now · ਟੀਵੀ ਪੰਜਾਬ

Punjabi News · Since 2013

Breaking


ਭਗਵੰਤ ਮਾਨ ਪੰਜਾਬ ਨੂੰ ਕਰੇਗਾ ‘ਨਸ਼ਾ ਮੁਫਤ’-ਅਨੁਰਾਗ ਠਾਕੁਰ

ਚੰਡੀਗੜ੍ਹ- ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੇ ‘ਆਪ’ ਦੇ ਸੀ.ਐੱਮ ਉਮੀਦਵਾਰ ਭਗਵੰਤ ਮਾਨ ‘ਤੇ ਚੁਟਕੀ ਲੈਂਦਿਆ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਣ ਲਈ ਭਗਵੰਤ ਮਾਨ ਨੂੰ ਅੱਗੇ ਕੀਤਾ ਹੈ.ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਬਲਕਿ ਨਸ਼ਾ ਮੁਫਤ ਪੰਜਾਬ ਬਣਾਵੇਗਾ.
‘ਆਪ’ ‘ਤੇ ਲਗਾਤਾਰ ਨਿਸ਼ਾਨੇ ਲਗਾਉਂਦੇ ਅਨੁਰਾਗ ਨੇ ਕਿਹਾ ਕਿ ਪੰਜਾਬੀਆਂ ਦਾ ਹਮਦਰਦ ਹੋਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਦਿੱਲੀ ਚ ਪੰਜਾਬੀਆਂ ਨਾਲ ਧੱਕਾ ਕਿਉਂ ਕੀਤਾ.ਕੇਂਦਰੀ ਮੰਤਰੀ ਨੇ ਕੇਜਰੀਵਾਲ ‘ਤੇ ਸਵਾਲ ਚੁੱਕਦਿਆਂ ਪੁਛਿਆ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ‘ਚ ਕੋਈ ਪੰਜਾਬੀ ਮੰਤਰੀ,ਸਿੱਖ ਮੰਤਰੀ ਅਤੇ ਮਹਿਲਾ ਮੰਤਰੀ ਕਿਉਂ ਨਹੀਂ ਹੈ.
ਕੁਮਾਰ ਵਿਸ਼ਵਾਸ ਦੇ ਬਿਆਨ ‘ਤੇ ਅਨੁਰਾਗ ਠਾਕੁਰ ਨੇ ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨੀ ਸੋਚ ਦਾ ਸਮਰਥਕ ਕਿਹਾ.ਉਨ੍ਹਾਂ ਕਿਹਾ ਕਿ ‘ਆਪ’ ਦੇ ਹੀ ਪੁਰਾਣੇ ਸੰਸਥਾਪਕ ਨੇ ਕੇਜਰੀਵਾਲ ਦਾ ਪਰਦਾਫਾਸ਼ ਕਰ ਦਿੱਤਾ ਹੈ.ਹਾਲਾਂਕਿ ਪੈ੍ਰਸ ਕਾਨਫਰੰਸ ਦੌਰਾਨ ਭਾਜਪਾ ਨੇਤਾ ਨੇ ਸੀ.ਐੱਮ ਚੰਨੀ ‘ਤੇ ਵੀ ਰੇਤ ਮਾਫੀਆ ਦੇ ਇਲਜ਼ਾਮ ਲਗਾਏ ਪਰ ਉਨ੍ਹਾਂ ਦਾ ਜ਼ਿਆਦਾ ਫੋਕਸ ਆਮ ਆਦਮੀ ਪਾਰਟੀ ‘ਤੇ ਹੀ ਰਿਹਾ.


ਹੋਰ ਖ਼ਬਰਾਂ