● On air now · ਟੀਵੀ ਪੰਜਾਬ

Punjabi News · Since 2013

Breaking

ਰਣਜੀਤ ਸਾਗਰ ਡੈਮ ਨੇੜੇ ਸੈਨਾ ਦਾ ਹੈਲੀਕਾਪਟਰ ਕ੍ਰੈਸ਼

ਪਠਾਨਕੋਟ : ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਅੱਜ ਸਵੇਰੇ ਸੈਨਾ ਦਾ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਭਾਰਤੀ ਫੌਜ ਦਾ 254 ਏਏ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਾਅਦ ਸਿੱਧਾ ਰਣਜੀਤ ਸਾਗਰ ਡੈਮਵਿਚ ਜਾ ਡਿੱਗਿਆ। ਹੈਲੀਕਾਪਟਰ ‘ਚ ਮੌਜੂਦ…


ਪਠਾਨਕੋਟ : ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਅੱਜ ਸਵੇਰੇ ਸੈਨਾ ਦਾ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਭਾਰਤੀ ਫੌਜ ਦਾ 254 ਏਏ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਾਅਦ ਸਿੱਧਾ ਰਣਜੀਤ ਸਾਗਰ ਡੈਮਵਿਚ ਜਾ ਡਿੱਗਿਆ। ਹੈਲੀਕਾਪਟਰ ‘ਚ ਮੌਜੂਦ ਅਮਲਾ ਸੁਰੱਖਿਅਤ ਦੱਸਿਆ ਜਾ ਰਿਹਾ ਹੈ। ਪੁਲਿਸ ਅਤੇ ਐਨਡੀਆਰਐਫ ਇਸ ਵੇਲੇ ਬਚਾਅ ਕਾਰਜ ਕਰ ਰਹੇ ਹਨ। ਪਤਾ ਲੱਗਾ ਹੈ ਕਿ ਹੈਲੀਕਾਪਟਰ ਵਿਚ ਪਾਇਲਟ ਸਮੇਤ 3 ਵਿਅਕਤੀ ਮੌਜੂਦ ਸਨ। ਨੁਕਸਾਨ ਦਾ ਪਤਾ ਲਗਾਉਣ ਲਈ ਫੌਜ ਦੀ ਇਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।

ਟੀਵੀ ਪੰਜਾਬ ਬਿਊਰੋ


Filed under