● On air now · ਟੀਵੀ ਪੰਜਾਬ

Punjabi News · Since 2013

Breaking

ਚੰਨੀ ਚਲਾਉਣ ਬੱਸ,ਅਸੀਂ ਸਰਕਾਰ ਚਲਾਵਾਂਗੇ – ਕੇਜਰੀਵਾਲ

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਆਉਂਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਚੁਟਕੀ ਲਈ ਹੈ.ਕੇਜਰੀਵਾਲ ਦਾ ਕਹਿਣਾ ਹੈ ਕੀ ਚੰਨੀ ਨੂੰ ਸਿਰਫ ਬੱਸ ਹੀ ਚਲਾਉਣੀ ਆਉਂਦੀ ਹੈ,ਉਹ ਬੱਸ ਚਲਾਉਣ ਆਮ ਆਦਮੀ ਪਾਰਟੀ ਪੰਜਾਬ…


ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਆਉਂਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਚੁਟਕੀ ਲਈ ਹੈ.ਕੇਜਰੀਵਾਲ ਦਾ ਕਹਿਣਾ ਹੈ ਕੀ ਚੰਨੀ ਨੂੰ ਸਿਰਫ ਬੱਸ ਹੀ ਚਲਾਉਣੀ ਆਉਂਦੀ ਹੈ,ਉਹ ਬੱਸ ਚਲਾਉਣ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਚਲਾਵੇਗੀ.ਕੇਜਰੀਵਾਲ ਪੰਜਾਬ ਦੀ ਤਿੰਨ ਦਿਨਾਂ ਫੇਰੀ ‘ਤੇ ਆਏ ਹਨ.ਜ਼ਿਕਰਯੋਗ ਹੈ ਕੀ ਬੀਤੇ ਦਿਨ ਪੰਜਾਬ ਰੋਡਵੇਜ਼ ਚ ਨਵੀਂ ਬੱਸਾਂ ਭਰਤੀ ਕੀਤੀਆਂ ਗਈਆਂ ਹਨ.ਜਿਸਦੀ ਸ਼ੁਰੂਆਤ ਚੰਨੀ ਨੇ ਖੁਦ ਬੱਸ ਚਲਾ ਕੇ ਕੀਤੀ ਸੀ.ਕੇਜਰੀਵਾਲ ਨੇ ਇਸੇ ਸੰਦਰਭ ਚ ਹੀ ਚੰਨੀ ‘ਤੇ ਤੰਜ ਕੱਸਿਆ ਹੈ.

ਚੰਡੀਗੜ੍ਹ ਨਗਰ ਨਿਗਮ ਚੋਣਾ ਚ ਭਾਰੀ ਸਮਰਥਨ ਕਰਨ ਉਪਰੰਤ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਉਤਸਾਹਿਤ ਹੈ.ਇਸਦੇ ਚਲਦਿਆਂ ਹੀ ਪਾਰਟੀ ਸੁਪਰੀਮੋ ਚੰਡੀਗੜ੍ਹ ਪੁੱਜੇ ਹਨ.ਇੱਥੇ ਉਹ ਭਰਵੇਂ ਇਕੱਠ ਨੂੰ ਸੰਬੋਧਨ ਕਰਕੇ ਚੰਡੀਗੜ੍ਹ ਦੇ ਵੋਟਰਾਂ ਦਾ ਧੰਨਵਾਦ ਕਰਣਗੇ.ਚੰਡੀਗੜ੍ਹ ਚ ਹੋਇਅਆਂ ਨਿਗਮ ਚੋਣਾ ਦੌਰਾਨ ‘ਆਪ’ ਨੂੰ ਸੱਭ ਤੋਂ ਵੱਧ 14 ਸੀਟਾਂ ਹਾਸਿਲ ਹੋਈਆਂ ਹਨ.’ਆਂਪ’ ਹੁਣ ਚੰਡੀਗੜ੍ਹ ਚ ਮੇਅਰ ਬਣਾ ਕੇ ਸੱਤਾ ਜਮਾਉਣਾ ਚਾਹੁੰਦੀ ਹੈ.ਪੰਜਾਬ ਦੇ ਨੇਤਾ ਵੀ ਇਸ ਜਿੱਤ ਤੋਂ ਗਦਗਦ ਹਨ.ਪੰਜਾਬ ਦੀ ਲੀਡਰਸ਼ਿਪ ਇਸ ਨੂੰ ਪੰਜਾਬ ਵਿਧਾਨ ਸਭਾ ਚੋਣਾ ਦਾ ਟੇ੍ਰਲਰ ਦੱਸ ਰਹੀ ਹੈ.


Filed under