● On air now · ਟੀਵੀ ਪੰਜਾਬ

Punjabi News · Since 2013

Breaking

ਅਕਾਲੀ ਨੇਤਾ ਦੇ ਭਰਾ ਦੀ ਹੱਤਿਆ

ਪਟਿਆਲਾ : ਪੰਜਾਬ ਵਿਚ ਸਤਾ ਤਬਦੀਲੀ ਤੋਂ ਬਾਅਦ ਵੀ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਬੀਤੀ ਰਾਤ ਪਟਿਆਲਾ ਦੇ ਸਨੌਰ ਵਿਖੇ ਯੂਥ ਅਕਾਲੀ ਦਲ ਹਲਕਾ ਸਨੌਰ ਦੇ ਪ੍ਰਧਾਨ ਹਰਫੂਲ ਸਿੰਘ ਬੋਸਰ ਕਲਾਂ ਅਤੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ…


ਪਟਿਆਲਾ : ਪੰਜਾਬ ਵਿਚ ਸਤਾ ਤਬਦੀਲੀ ਤੋਂ ਬਾਅਦ ਵੀ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਬੀਤੀ ਰਾਤ ਪਟਿਆਲਾ ਦੇ ਸਨੌਰ ਵਿਖੇ ਯੂਥ ਅਕਾਲੀ ਦਲ ਹਲਕਾ ਸਨੌਰ ਦੇ ਪ੍ਰਧਾਨ ਹਰਫੂਲ ਸਿੰਘ ਬੋਸਰ ਕਲਾਂ ਅਤੇ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਬੋਸਰ ਕਲਾਂ ਦੇ ਚਾਚੇ ਦੇ ਪੁੱਤਰ ਦੀ ਸਨੌਰ ਤੋਂ ਬੋਸਰ ਕਲਾਂ ਰੋਡ ‘ਤੇ ਬੀੜ ਵਾਲੀ ਸੜਕ ‘ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਔਰਤ ਦਾ ਕਤਲ ਕਰਨ ਵਾਲੇ ਪਤੀ ਦੀ ਲਾਸ਼ ਮਿਲੀ

ਅੱਜ ਫਗਵਾੜਾ ਦੇ ਥਾਣਾ ਸਦਰ ਇਲਾਕੇ ਦੇ ਚਹੇੜੂ ਵਿਚ ਸ਼ੱਕੀ ਹਾਲਾਤ ਵਿਚ ਪਤਨੀ ਦਾ ਕਤਲ ਕਰਨ ਵਾਲੇ ਪਤੀ ਦੀ ਲਾਸ਼ ਪੁਲਿਸ ਨੇ ਬਰਾਮਦ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਚਹੇੜੂ ਦੇ ਕ੍ਰਿਸ਼ਨ ਪਾਲ ਨਾਂਅ ਦੇ ਵਿਅਕਤੀ ਨੇ ਆਪਣੀ ਪਤਨੀ ਸੁਰਿੰਦਰ ਕੌਰ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਦਿਨ ਤੋਂ ਹੀ ਉਹ ਗ਼ਾਇਬ ਸੀ। ਅੱਜ ਸਵੇਰੇ ਚਹੇੜੂ ਦੇ ਨੇੜਲੇ ਇਲਾਕੇ ‘ਚੋਂ ਪੁਲਿਸ ਨੇ ਕ੍ਰਿਸ਼ਨ ਪਾਲ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ

 


Filed under