ਆਸਟ੍ਰੇਲੀਆ ਨੇ ਲਾਈ ਭਾਰਤੀਆਂ ਦੀ ਆਮਦ ’ਤੇ ਰੋਕ, ਉਲੰਘਣਾ ਕਰਨ ’ਤੇ ਹੋ ਸਕਦੀ ਪੰਜ ਸਾਲ ਦੀ ਜੇਲ੍ਹ

ਮੈਲਬਰਨ: ਕੋਰੋਨਾ ਵਾਇਰਸ ਦੀ ਲਾਗ ਫੈਲਣ ਤੋਂ ਰੋਕਣ ਲਈ ਆਸਟ੍ਰੇਲੀਆ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉੱਤੇ ਅਸਥਾਈ ਰੋਕ ਲਾ ਦਿੱਤੀ ਹੈ। ਨਾਲ ਹੀ ਜੇ ਆਸਟ੍ਰੇਲੀਆਈ ਨਾਗਰਿਕ ਵੀ ਇਸ ਦੀ ਉਲੰਘਣਾ ਕਰਦੇ ਹਨ, ਤਾਂ ਉਨ੍ਹਾਂ ਨੂੰ ਪੰਜ ਸਾਲ ਦੀ ਕੈਦ ਤੇ 66 ਹਜ਼ਾਰ ਆਸਟ੍ਰੇਲਿਆਈ ਡਾਲਰ ਦਾ ਭਾਰੀ ਜੁਰਮਾਨਾ ਹੋ ਸਕਦਾ ਹੈ।

ਅਸਥਾਈ ਰੋਕ ਸੋਮਵਾਰ ਤੋਂ ਲਾਗੂ ਹੋਣੀ ਹੈ ਤੇ ਇਹ ਉਨ੍ਹਾਂ ਯਾਤਰੀਆਂ ਉੱਤੇ ਲਾਗੂ ਹੋਵੇਗੀ, ਜੋ ਆਸਟ੍ਰੇਲੀਆ ਆਉਣ ਦੇ ਇੱਛੁਕ ਹਨ ਅਤੇ 14 ਦਿਨਾਂ ਵਿੱਚ ਭਾਰਤ ਦੀ ਯਾਤਰਾ ਕੀਤੀ ਹੈ। ਸਿਡਨੀ ਤੋਂ ਪ੍ਰਕਾਸ਼ਿਤ ‘ਹੈਰਾਲਡ’ ਦੀ ਅਖ਼ਬਰ ਅਨੁਸਾਰ ਅਨੁਮਾਨ ਹੈ ਕਿ ਭਾਰਤ ਵਿੱਚ ਇਸ ਵੇਲੇ ਲਗਪਗ 9,000 ਆਸਟ੍ਰੇਲੀਆਈ ਹਨ। ਉਨ੍ਹਾਂ ਵਿੱਚੋਂ 600 ਨੂੰ ਅਸੁਰੱਖਿਅਤ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ।

ਆਸਟ੍ਰੇਲਿਆਈ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਸ਼ੁੱਕਰਵਾਰ ਨੂੰ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਫ਼ੈਸਲੇ ਦਾ ਐਲਾਨ ਕੀਤਾ। ਇਸ ਦਾ ਮੰਤਵ ਆਸਟ੍ਰੇਲੀਆ ’ਚ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣਾ ਹੈ, ਜਦਕਿ ਭਾਰਤ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਸਿਹਤ ਮੰਤਰੀ ਗ੍ਰੇਗ ਹੰਟ ਨੇ ਦੱਸਿਆ ਕਿ ਇਹ ਫ਼ੈਸਲਾ ਭਾਰਤ ਵਿੱਚ ਲਾਗ ਤੋਂ ਗ੍ਰਸਤ ਤੇ ਵਿਦੇਸ਼ ਤੋਂ ਆਸਟ੍ਰੇਲੀਆ ਆਏ ਯਾਤਰੀਆਂ ਤੇ ਏਕਾਂਤਵਾਸ ਵਿੱਚ ਰੱਖੇ ਗਿਆਂ ਦੇ ਅਨੁਪਾਤ ਦੇ ਆਧਾਰ ’ਤੇ ਹਨ। ਆਸਟ੍ਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ABC) ਨੇ ਉਨ੍ਹਾਂ ਦੇ ਹਵਾਲੇ ਨਾਲ ਦੱਸਿਆ ਕਿ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਵਿੱਚ ‘ਕੁਪ੍ਰਬੰਧ ਫੈਲਾਉਣਯੋਗ’ ਪੀੜਤਾਂ ਦੀ ਗਿਣਤੀ ਕਾਰਨ ਇਹ ਕਦਮ ਚੁੱਕਿਆ ਗਿਆ।

ਖ਼ਬਰ ਮੁਤਾਬਕ ਯਾਤਰਾ ਉੱਤੇ ਪਾਬੰਦੀ ਦੀ ਉਲੰਘਣਾ ਕਰਨ ਉੱਤੇ ਪੰਜ ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ ਜਾਂ 66 ਹਜ਼ਾਰ ਆਸਟ੍ਰੇਲਿਆਈ ਡਾਲਰ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।