Vancouver- ਵੈਨਕੂਵਰ ਪੁਲਿਸ ਵਲੋਂ ਹਰਜੋਤ ਸਿੰਘ ਸਮਰਾ ਨਾਮੀ ਇੱਕ ਅਪਰਾਧੀ ਦੀ ਭਾਲ ’ਚ ਕੈਨੇਡਾ-ਵਿਆਪੀ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ, 27 ਸਾਲਾ ਸਮਰਾ ਨੇ ਬੀਤੇ ਦਿਨ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਆਪਣੇ halfway house (ਸਾਬਕਾ ਨਸ਼ੇੜੀ, ਕੈਦੀਆਂ ਅਤੇ ਮਾਨਸਿਕ ਰੋਗੀਆਂ ਦੀ ਮਦਦ ਲਈ ਬਣਾਇਆ ਗਿਆ ਕੇਂਦਰ) ’ਚ ਪਹੁੰਚਣਾ ਸੀ ਪਰ ਅਜਿਹਾ ਕਰਨ ’ਚ ਉਹ ਅਸਫ਼ਲ ਰਿਹਾ।
ਪੁਲਿਸ ਮੁਤਾਬਕ ਜਦੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਸ਼ਾਮੀਂ 6 ਵਜੇ ਉਸ ਨੂੰ ਕੈਂਬੀ ਸਟਰੀਟ ਅਤੇ ਮਰੀਨ ਡਰਾਈਵ ’ਤੇ ਗੱਡੀ ਚਲਾਉਂਦਿਆਂ ਦੇਖਿਆ ਗਿਆ ਪਰ ਜਦੋਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਉਹ ਭੱਜ ਨਿਕਲਿਆ। ਪੁਲਿਸ ਨੇ ਦੱਸਿਆ ਕਿ ਸਮਰਾ ਕਈ ਨਸ਼ੀਲੀਆਂ ਦਵਾਈਆਂ ਅਤੇ ਹਥਿਆਰਾਂ ਨਾਲ ਸਬੰਧਿਤ ਅਪਰਾਧਾਂ ਲਈ ਜੇਲ੍ਹ ’ਚ ਸਜ਼ਾ ਭੁਗਤ ਰਿਹਾ ਸੀ ਅਤੇ ਉਸ ਨੂੰ ਸਾਲ 2017 ’ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਉਸ ਦੇ ਬਾਰੇ ’ਚ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੇ।
ਜੇਲ੍ਹ ’ਚ ਰਿਹਾਅ ਹੋਣ ਮਗਰੋਂ ਫ਼ਰਾਰ ਹੋਇਆ ਹਰਜੋਤ ਸਿੰਘ ਸਮਰਾ, ਪੁਲਿਸ ਵਲੋਂ ਕੈਨੇਡਾ-ਵਿਆਪੀ ਵਾਰੰਟ ਜਾਰੀ
Vancouver- ਵੈਨਕੂਵਰ ਪੁਲਿਸ ਵਲੋਂ ਹਰਜੋਤ ਸਿੰਘ ਸਮਰਾ ਨਾਮੀ ਇੱਕ ਅਪਰਾਧੀ ਦੀ ਭਾਲ ’ਚ ਕੈਨੇਡਾ-ਵਿਆਪੀ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ, 27 ਸਾਲਾ ਸਮਰਾ ਨੇ ਬੀਤੇ ਦਿਨ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਆਪਣੇ halfway house (ਸਾਬਕਾ ਨਸ਼ੇੜੀ,…

Filed under
