ਚੰਡੀਗੜ੍ਹ- ਪੰਜਾਬ ਦੀ 16 ਵੀਂ ਵਿਧਾਨਸਭਾ 16 ਤਰੀਕ ਨੂੰ ਕਾਰਜਭਾਰ ਸੰਭਾਲੇਗੀ.ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 16 ਤਰੀਕ ਨੂੰ ਸਹੁੰ ਚੁੱਕ ਸਮਾਗਮ ਅਯੋਜਿਤ ਕੀਤਾ ਜਾਵੇਗਾ.ਭਾਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਬਤ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰਦੇ ਹੋਏ 91 ਵਿਧਾਇਕਾਂ ਦਾ ਸਮਰਥਨ ਪੱਤਰ ਸੌਪਿਆ.ਭਗਵੰਤ ਖੁਦ ਬਤੌਰ 92 ਵੇਂ ਵਿਧਾਇਕ ਮੁੱਖ ਮੰਤਰੀ ਹੋਣਗੇ.ਰਾਜਪਾਲ ਨੇ ਹਾਮੀ ਭਰਦਿਆਂ ਜੇਤੂ ਪਾਰਟੀ ਦਾ ਸੱਦਾ ਸਵੀਕਾਰ ਕਰ ਲਿਆ ਹੈ.
ਰਾਜਪਾਲ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਪੰਜਾਬ ਭਰ ਦੇ ਲੋਕਾਂ ਨੂੰ ਇਸ ਸਮਾਗਮ ਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ.ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਪੰਜਾਬ ਦੇ ਹਿੱਤਾਂ ਲਈ ਇਤਿਹਾਸਕ ਫੈਸਲੇ ਲਬੇਗੀ ਜੋ ਅੱਜ ਤਕ ਕਦੇ ਨਹੀਂ ਲਏ ਗਏ ਸਨ.
ਰਾਜਪਾਲ ਨੂੰ ਮਿਲੇ ਭਗਵੰਤ ਮਾਨ,ਸਰਕਾਰ ਬਨਾਉਣ ਦਾ ਦਾਅਵਾ ਕੀਤਾ ਪੇਸ਼
