● On air now · ਟੀਵੀ ਪੰਜਾਬ

Punjabi News · Since 2013

Breaking

ਭਗਵੰਤ ਮਾਨ ਨੇ ਭ੍ਰਿਸ਼ਟਾਚਾਰੀਆਂ ਦਾ ਕੱਢਿਆ ਵਾਰੰਟ, ਨੰਬਰ ਦਿੱਤਾ 9501 200 200

ਚੰਡੀਗੜ੍ਹ- ਪੰਜਾਬ ਭਰ ਦੇ ਸਰਕਾਰੀ ਵਿਭਾਗਾਂ ਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਸੀ.ਐੱਮ ਭਗਵੰਤ ਮਾਨ ਵਲੋਂ ਐਲਾਨੀ ਗਈ ਹੈਲਪ ਲਾਈਨ ਦਾ ਅੱਜ ਉਨ੍ਹਾਂ ਵਲੋਂ ਨੰਬਰ ਜਾਰੀ ਕਰ ਦਿੱਤਾ ਗਿਆ ਹੈ । ਨੰਬਰ ਹੈ 9501 200 200 ਸੀ.ਐੱਮ ਭਗਵੰਤ ਮਾਨ ਨੇ ਭਗਤ…


ਚੰਡੀਗੜ੍ਹ- ਪੰਜਾਬ ਭਰ ਦੇ ਸਰਕਾਰੀ ਵਿਭਾਗਾਂ ਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਸੀ.ਐੱਮ ਭਗਵੰਤ ਮਾਨ ਵਲੋਂ ਐਲਾਨੀ ਗਈ ਹੈਲਪ ਲਾਈਨ ਦਾ ਅੱਜ ਉਨ੍ਹਾਂ ਵਲੋਂ ਨੰਬਰ ਜਾਰੀ ਕਰ ਦਿੱਤਾ ਗਿਆ ਹੈ । ਨੰਬਰ ਹੈ 9501 200 200

ਸੀ.ਐੱਮ ਭਗਵੰਤ ਮਾਨ ਨੇ ਭਗਤ ਸਿੰਘ ਦੇ ਸ਼ਹੀਦੀ ਦਿਵਸ ‘ਤੇ ਨੰਬਰ ਜਾਰੀ ਪੰਜਾਬ ਦੇ ਲੋਕਾਂ ਦਾ ਸਾਥ ਮੰਗਿਆ ਹੈ ।ਸੀ.ਐੱਮ ਮਾਨ ਨੇ ਲੋਕਾਂ ਨੂੰ ਵਿਸ਼ਵਾਸ ਜਤਾਇਆ ਕਿ ਜੇਕਰ ਪੰਜਾਬ ਦੇ ਲੋਕ ਉਨ੍ਹਾਂ ਦਾ ਸਾਥ ਦੇਣਗੇ ਤਾਂ ਇਕ ਮਹੀਨੇ ਦੇ ਅੰਦਰ ਅੰਦਰ ਉਹ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦੇਣਗੇ ।ਤੁਹਾਨੂੰ ਦੱਸ ਦਈਏ ਕਿ ਇਸ ਨੰਬਰ ‘ਤੇ ਭੇਜੀ ਗਈ ਵੀਡੀਓ ਜਾਂ ਆਡੀਓ ਸਿੱਧਾ ਸੀ.ਐੱਮ ਕੋਲ ਜਾਵੇਗੀ । ਜਿਸ ‘ਤੇ ਸੀ.ਐੱਮ ਦਫਤਰ ਵਲੋਂ ਤੁਰੰਤ ਇਸਤੇ ਕਾਰਵਾਈ ਕੀਤੀ ਜਾਵੇਗੀ ।

ਇਹ ਇਕ ਵਾਟਸਐਪ ਨੰਬਰ ਹੈ ਜੋਕਿ 24 ਘੰਟੇ ਚਲਦਾ ਰਹੇਗਾ ।‘ਆਪ’ ਸਰਕਾਰ ਦਾ ਕਹਿਣਾ ਹੈ ਕਿ ਹੁਣ ਤੁਹਾਨੂੰ ਤੁਹਾਡੇ ਹੱਕਾਂ ਲਈ ਕੋਈ ਤੰਗ ਨਹੀਂ ਕਰੇਗਾ ।ਸਿਰਫ ਇਕ ਕਲਿੱਕ ਨਾਲ ਪੰਜਾਬ ਨੂੰ ਸਾਫ ਕਰ ਦਿੱਤਾ ਜਾਵੇਗਾ ।


Filed under