● On air now · ਟੀਵੀ ਪੰਜਾਬ

Punjabi News · Since 2013

Breaking

ਗੁਰਦਾਸਪੁਰ ਦੀ ਖਾਲੀ ਰੈਲੀ ‘ਚ ਗੁੱਲੀ ਡੰਡਾ ਖੇਡ ਲੈਂਦੇ ਚੰਨੀ- ਭਗਵੰਤ ਮਾਨ

ਚੰਡੀਗੜ੍ਹ- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਅਤੇ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ‘ਤੇ ਚੁਟਕੀ ਲਈ ਹੈ.ਚੰਨੀ ਵਲੋਂ ਕੇਜਰੀਵਾਲ ਨੂੰ ਗੁੱਲੀ ਡੰਡਾ ਬਾਰੇ ਨਾ ਪਤਾ ਹੋਣ ਦੇ ਸਵਾਲ ‘ਤੇ ਭਗਵੰਤ ਮਾਨ ਨੇ ਆਪਣੇ ਮਜ਼ਾਕਿਆ…


ਚੰਡੀਗੜ੍ਹ- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਅਤੇ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ‘ਤੇ ਚੁਟਕੀ ਲਈ ਹੈ.ਚੰਨੀ ਵਲੋਂ ਕੇਜਰੀਵਾਲ ਨੂੰ ਗੁੱਲੀ ਡੰਡਾ ਬਾਰੇ ਨਾ ਪਤਾ ਹੋਣ ਦੇ ਸਵਾਲ ‘ਤੇ ਭਗਵੰਤ ਮਾਨ ਨੇ ਆਪਣੇ ਮਜ਼ਾਕਿਆ ਅੰਦਾਜ਼ ਚ ਚੰਨੀ ਨੂੰ ਜਵਾਬ ਦਿੱਤਾ ਹੈ.ਭਗਵੰਤ ਮਾਨ ਦਾ ਕਹਿਣਾ ਹੈ ਕੀ ਸੀ.ਐੱਮ ਚੰਨੀ ਗੁੱਲੀ ਡੰਡਾ ਖੇਡਣ ਦੇ ਸ਼ੌਕੀਨ ਹਨ.ਬੀਤੇ ਦਿਨੀ ਗੁਰਦਾਸਪੁਰ ਚ ਹੋਈ ਰੈਲੀ ਚ ਕੋਈ ਬੰਦਾ ਨਹੀਂ ਵੜਿਆ.ਰੈਲੀ ਦੀ ਕਈ ਏਕੜ ਥਾਂ ਖਾਲੀ ਸੀ,ਸੋ ਸੀ.ਐੱਮ ਚੰਨੀ ਨੂੰ ਉੱਥੇ ਗੁੱਲੀ ਡੰਡਾ ਖੇਡ ਕੇ ਆਪਣਾ ਚਾਅ ਪੂਰਾ ਕਰ ਲੈਣਾ ਚਾਹੀਦਾ ਸੀ.

ਕਾਂਗਰਸ ਚ ਚੱਲ ਰਹੀ ਆਪਸੀ ਗੁੱਟਬਾਜੀ ‘ਤੇ ਵੀ ਭਗਵੰਤ ਨੇ ਖੂਬ ਮਜ਼ੇ ਲਏ.ਪੰਜਾਬ ਪ੍ਰਧਾਨ ਨੇ ਕਿਹਾ ਕੀ ਕਾਂਗਰਸ ਹਾਈਕਮਾਨ ਵਲੋਂ ਚੋਣਾ ਨੂੰ ਲੈ ਕੇ ਬਣਾਈ ਗਈ ਕਮੇਟੀਆਂ ਦੇ ਮੁੱਖੀਆਂ ਦੀ ਆਪਸ ਚ ਹੀ ਨਹੀਂ ਬਣਦੀ.ਹਰ ਕੋਈ ਆਪਣੀ ਕਮੇਟੀ ਦੀ ਬੈਠਕ ਚ ਆਪਣੇ ਸਿਆਸੀ ਵਿਰੋਧੀ ਖਿਲਾਫ ਕਿੜ ਕੱਢ ਰਹੇ ਨੇ.ਮਾਨ ਨੇ ਕਿਹਾ ਕੀ ਪੰਜਾਬ ਚ ਇਸ ਵੇਲੇ ਬਿਨਾ ਡਰਾਈਵਰ ਵਾਲੀ ਬੱਸ ਚੱਲ ਰਹੀ ਹੈ.


Filed under