ਚੰਡੀਗੜ੍ਹ- ਲਗਾਤਾਰ ਬਗਾਵਤ ਦਾ ਸਾਹਮਨਾ ਪਰਨ ਵਾਲੇ ਅਕਾਲੀ ਦਲ ਨੇ ਹੁਣ ਵੱਡੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ । ਪਾਰਟੀ ਨੇ ਆਪਣੀ ਸੀਨੀਅਰ ਨੇਤਾ ਰਹੀ ਬੀਬੀ ਜਾਗੀਰ ਕੌਰ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ ।ਬੀਬੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ੀ ਪਾਇਆ ਗਿਆ ਹੈ ।ਤੁਹਾਨੂੰ ਦੱਸ ਦਈਏ ਕਿ ਬੀਬੀ ਜਾਗੀਰ ਕੌਰ ਨੇ ਬਾਦਲ ਪਰਿਵਾਰ ‘ਤੇ ਐੱਸ.ਜੀ.ਪੀ.ਸੀ ਚੋਣਾ ਦੌਰਾਨ ਲਿਫਾਫੇ ਰਾਹੀਂ ਪ੍ਰਧਾਨ ਦੇਣ ਦਾ ਇਲਜ਼ਾਮ ਲਗਾਇਆ ਸੀ । ਬੀਬੀ ਦਾ ਕਹਿਣਾ ਹੈ ਸੀ ਕਿ ਸ਼੍ਰੌਮਣੀ ਕਮੇਟੀ ਦਾ ਪ੍ਰਧਾਨ ਬਾਦਲ ਪਰਿਵਾਰ ਦੇ ਲਿਫਾਪੇ ਵਿਚੋਂ ਨਿਕਲਦਾ ਹੈ ।ਬੀਬੀ ਜਾਗੀਰ ਕੌਰ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਅੱਗੇ ਸ਼੍ਰੌਮਣੀ ਕਮੇਟੀ ਪ੍ਰਧਾਨ ਬਨਣ ਦੀ ਇੱਛਾ ਜ਼ਾਹਿਰ ਕੀਤੀ ਸੀ ।
ਪਿਛਲੇ ਕੁੱਝ ਦਿਨਾਂ ਤੋਂ ਸੁਖਬੀਰ ਬਾਦਲ ਖਿਲਾਫ ਬਿਆਨ ਦੇਣ ਵਾਲੀ ਬੀਬੀ ਜਾਗੀਰ ਕੌਰ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ । ਪਰ ਬੀਬੀ ਦੇ ਤੇਵਰ ਬਾਗੀ ਹੀ ਰਹੇ ।ਅੱਜ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਵਲੋਂ ਕੀਤੀ ਗਈ ਬੈਠਕ ਦੌਰਾਨ ਬੀਬੀ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ ਹੈ ।ਪਾਰਟੀ ਦਾ ਕਹਿਣਾ ਹੈ ਕਿ ਬੀਬੀ ਵਲੋਂ ਪਾਰਟੀ ਦੇ ਨੇਤਾਵਾਂ ਨੂੰ ਫੋਨ ਕਰਕੇ ਸ਼੍ਰੌਮਣੀ ਕਮੇਟੀ ਚੋਣਾ ਚ ਉਨ੍ਹਾਂ ਦੇ ਹੱਕ ਚ ਵੋਟ ਪਾਉਣ ਦਾ ਦਬਾਅ ਬਣਾਇਆ ਜਾ ਰਿਹਾ ਸੀ ।ਪਾਰਟੀ ਨੇਤਾਵਾਂ ਦੀ ਸ਼ਿਕਾਇਤ ‘ਤੇ ਇਹ ਕਾਰਵਾਈ ਅਮਲ ਚ ਲਿਆਉਂਦੀ ਗਈ ਹੈ ।