● On air now · ਟੀਵੀ ਪੰਜਾਬ

Punjabi News · Since 2013

Breaking

ਪਤਨੀ ਨੇ ਪਤੀ ਦਾ ਕਤਲ ਕਰ ਘਰ ‘ਚ ਦੱਬੀ ਲਾਸ਼, ਮਹੀਨੇ ਬਾਅਦ ਹੋਇਆ ਖੁਲਾਸਾ

ਸੁਨਾਮ – ਸੁਨਾਮ ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਇਕ ਪਤਨੀ ਵੱਲੋਂ ਆਪਣੇ ਪਤੀ ਨੂੰ ਕਥਿਤ ਤੌਰ ਤੇ ਜਾਨੋਂ ਮਾਰਕੇ ਘਰ ਵਿੱਚ ਬਣੀ ਗਰਕੀ ਵਿਚ ਸੁੱਟ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਦਲਿਤ ਪਰਿਵਾਰ ਨਾਲ ਸਬੰਧਿਤ ਕਾਲਾ…


ਸੁਨਾਮ – ਸੁਨਾਮ ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਇਕ ਪਤਨੀ ਵੱਲੋਂ ਆਪਣੇ ਪਤੀ ਨੂੰ ਕਥਿਤ ਤੌਰ ਤੇ ਜਾਨੋਂ ਮਾਰਕੇ ਘਰ ਵਿੱਚ ਬਣੀ ਗਰਕੀ ਵਿਚ ਸੁੱਟ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਦਲਿਤ ਪਰਿਵਾਰ ਨਾਲ ਸਬੰਧਿਤ ਕਾਲਾ ਉਰਫ਼ ਰੋਸ਼ਨੀ ਨਾਮੀ ਦੀਵਾਲੀ ਤੋਂ ਅਗਲੇ ਦਿਨ ਗ਼ਾਇਬ ਸੀ, ਜਿਉਂ ਹੀ ਸ਼ੁੱਕਰਵਾਰ ਸ਼ਾਮ ਨੂੰ ਉਕਤ ਘਟਨਾ ਬਾਰੇ ਪਿੰਡ ਦੇ ਲੋਕਾਂ ਨੂੰ ਭਿਣਕ ਪਈ ਤਾਂ ਲੋਕ ਹੈਰਾਨ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਗਰਕੀ ਵਿਚੋਂ ਮ੍ਰਿਤਕ ਨੂੰ ਕੱਢਣ ਲਈ ਕਾਰਵਾਈ ਆਰੰਭ ਕਰ ਦਿੱਤੀ ਹੈ। ਮ੍ਰਿਤਕ ਦੇ ਦੋ ਬੱਚੇ ਹਨ।

ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਮ੍ਰਿਤਕ ਦਾ ਭਰਾ ਘਰ ਆਇਆ । ਉਸਨੇ ਆਪਣੀ ਭਰਜਾਈ ਰਾਜੀ ਕੌਰ ਤੋਂ ਆਪਣੇ ਭਰਾ ਬਾਰੇ ਜਾਣਕਾਰੀ ਮੰਗੀ । ਵਾਰ ਵਾਰ ਟਾਲਣ ‘ਤੇ ਪਰਿਵਾਰ ਵਾਲਿਆਂ ਨੂੰ ਸੱਕ ਹੋ ਗਿਆ । ਆਪਣੇ ਆਪ ਨੂੰ ਘਿਰਦਾ ਵੇਖ ਪਤਨੀ ਰਾਜੌ ਕੌਰ ਵਲੋਂ ਬੀਤੀ ਰਾਤ ਪਿੰਡ ਦੇ ਸਰਪੰਚ ਅੱਗੇ ਪੇਸ਼ ਹੋ ਆਪਣਾ ਗੁਣਾਹ ਕਬੂਲਿਆ । ਸਰਪੰਚ ਵਲੋਂ ਇਸਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ – ਪੁਲਿਸ ਵਲੋਂ ਘਰ ਦੀ ਖੁਦਾਈ ਕਰ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਪੁਲਿਸ ਨੇ ਕਾਤਲ ਪਤਨੀ ਰਾਜੀ ਕੌਰ ਨੂੰ ਹਿਰਾਸਤ ‘ਚ ਲੈ ਲਿਆ ਹੈ ।


Filed under