ਚੰਡੀਗੜ੍ਹ- ਮਨੀ ਲਾਂਡਰਿੰਗ ਕੇਸ ਚ ਫੰਸੇ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਇੱਕ ਵਾਰ ਫਿਰ ਤੋਂ ਰਾਹਤ ਮਿਲੀ ਹੈ.ਮਜੀਠੀਆ ਵਲੋਂ 23 ਤਰੀਕ ਨੂੰ ਕੋਰਟ ਚ ਪੇਸ਼ ਹੋਣਾ ਸੀ.ਉਨ੍ਹਾਂ ਨੂੰ ਅਦਾਲਤ ਵਲੋਂ ਅਗਾਉਂ ਜ਼ਮਾਨਤ ਦਿੱਤੀ ਗਈ ਸੀ.ਪਰ ਅੱਜ ਮਜੀਠੀਆ ਮਿੱਥੇ ਸਮੇਂ ਮੁਤਾਬਿਕ ਪੇਸ਼ ਨਹੀਂ ਹੋਏ.ਮਿਲੀ ਜਾਣਕਾਰੀ ਮੁਤਾਬਿਕ ਮਜੀਠੀਆ ਦੀ ਕਨੂੰਨੀ ਟੀਮ ਵਲੋਂ ਕੋਰਟ ਤੋਂ ਇੱਕ ਦਿਨ ਦੀ ਹੋਰ ਮੁਹਲਤ ਲੈ ਲਈ ਗਈ ਹੈ.ਹੁਣ ਕੱਲ੍ਹ ਮਜੀਠੀਆ ਕੋਰਟ ਚ ਪੇਸ਼ ਹੋਣਗੇ.ਜਿੱਥੇ ਉਨ੍ਹਾਂ ਦੀ ਗ੍ਰਿਫਤਾਰੀ ਜਾਂ ਅਗਾਉਂ ਜਮਾਨਤ ਦੇ ਵਾਧੇ ‘ਤੇ ਫੈਸਲਾ ਹੋਵੇਗਾ.
ਜ਼ਿਕਰਯੋਗ ਹੈ ਕਿ 6000 ਕੋ9ਰੜ ਦੇ ਡ੍ਰਗ ਰੈਕੇਟ ਮਾਮਲੇ ਚ ਗ੍ਰਿਫਤਾਰੀ ਕੀਤੇ ਗਏ ਜਗਦੀਸ਼ ਭੋਲਾ ਵਲੋਂ ਇਸ ਸਾਰੇ ਰੈਕੇਟ ਦਾ ਕਿੰਗ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਦੱਸਿਆ ਸੀ.ਲੰਮੇ ਸਮੇਂ ਤੱਕ ਚੱਲੀ ਜਾਂਚ ਤੋਂ ਬਾਅਦ ਕਾਂਗਰਸ ਸਰਕਾਰ ਵਲੋਂ ਮਜੀਠੀਆ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ.ਕੁੱਝ ਦੇਰ ਫਰਾਰ ਰਹਿਣ ਤੋਂ ਬਾਅਦ ਮਜੀਠੀਆ ਵਲੋਂ ਚੋਣ ਲੜਨ ਲਈ ਜ਼ਮਾਨਤ ਲੈ ਲਈ ਗਈ ਸੀ.ਹੁਣ ਜ਼ਮਾਨਤ ਦਾ ਸਮਾਂ ਖਤਮ ਹੋ ਗਿਆ ਹੈ.