Vancouver ਦੇ ਆਸਾ ਸਿੰਘ ਜੌਹਲ ਦਾ ਹੋਇਆ ਦੇਹਾਂਤ

Vancouver – ਵੈਨਕੂਵਰ ਦੇ ਉਘੇ ਕਾਰੋਬਾਰੀ ਆਸਾ ਸਿੰਘ ਜੌਹਲ ਇਸ ਦੁਨੀਆਂ ਵਿੱਚ ਨਹੀਂ ਰਹੇ। 99 ਸਾਲ ਦੀ ਉਮਰ ‘ਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਆਸਾ ਸਿੰਘ ਜੌਹਲ ਨੂੰ ਬੀਸੀ ਵਿੱਚ ਲੰਬਰ ਕਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਵੀ ਉਨ੍ਹਾਂ ਦੇ ਸੰਸਾਰ ਤੋਂ ਤੁਰ ਜਾਣ ਬਾਅਦ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਰਜੀਤ ਸੱਜਣ ਨੇ ਆਸਾ ਸਿੰਘ ਜੌਹਲ ਨੂੰ ਚੇਤੇ ਕਰਦਿਆਂ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਹੈ।

ਜੌਹਲ ਨੂੰ ਲੰਬਰ ਕਾਰੋਬਾਰ ਤੋ ਇਲਾਵਾ ਸਮਾਜ ਸੇਵਾ ਦੇ ਕਈ ਕੰਮਾਂ ‘ਚ ਯੋਗਦਾਨ ਪਾਇਆ ।ਉਨ੍ਹਾਂ ਨੇ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਕਈ ਸੰਸਥਾਵਾਂ ਨੂੰ ਮਿਲੀਅਨ ਡਾਲਰ ਦਾਨ ਕੀਤੇ। ਗੁ ਗੁਰੂ ਨਾਨਕ ਨਿਵਾਸ ਰਿਚਮੰਡ ਦੇ ਨਿਰਮਾਣ ਵਿੱਚ ਵੀ ਆਸਾ ਸਿੰਘ ਜੌਹਲ ਦਾ ਵੱਡਾ ਯੋਗਦਾਨ ਸੀ। ਆਸਾ ਸਿੰਘ ਜੌਹਲ 1924 ਵਿਚ ਕੈਨੇਡਾ ਗਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਸ.ਪ੍ਰਤਾਪ ਸਿੰਘ ਜੌਹਲ 1906 ਵਿਚ ਵੈਨਕੂਵਰ ਆਏ। ਜੌਹਲ ਪੰਜਾਬ ਦੇ ਵਿੱਚ ਜ਼ਿਲ੍ਹਾਂ ਜਲੰਧਰ ਦੇ ਪਿੰਡ ਜੌਹਲ ਨਾਲ ਸੰਬੰਧ ਰੱਖਦੇ ਸਨ। ਆਸਾ ਸਿੰਘ ਜੌਹਲ ਦੀ ਮੌਤ ਬਾਅਦ ਭਾਈਚਾਰੇ ’ਚ ਦੁੱਖ ਦੀ ਲਹਿਰ ਹੈ।