ਮਜੀਠੀਆ ਖਿਲਾਫ ਲੁੱਕ ਆਊਟ ਨੋਟਿਸ ਜਾਰੀ,ਵਿਦੇਸ਼ ਨੱਠਣ ਦਾ ਖਦਸ਼ਾ

ਚੰਡੀਗੜ੍ਹ- ਨਸ਼ਾ ਮਾਮਲੇ ‘ਚ ਫੰਸੇ ਅਕਾਲੀ ਨੇਤਾ ਬਿਕਰਮ ਮਜੀਠੀਆ ਕੱਲ੍ਹ ਤੋਂ ਗਾਇਬ ਨੇ.ਮੁਹਾਲੀ ਥਾਣੇ ਚ ਪਰਚਾ ਦਰਜ ਹੋਣ ਦੀ ਖਬਰ ਤੋਂ ਬਾਅਦ ਮਜੀਠੀਆ ਕਿਤੇ ਵੀ ਨਜ਼ਰ ਨਹੀਂ ਆਏ.ਪੁਲਿਸ ਸਾਰਾ ਦਿਨ ਉਨ੍ਹਾਂ ਦੀ ਭਾਲ ਚ ਹੀ ਰਹੀ.ਹਾਲਾਂਕਿ ਅਕਾਲੀ ਦਲ ਵਲੋਂ ਕੱਲ੍ਹ ਤੋਂ ਹੀ ਬਿਆਨ ਜਾਰੀ ਕਰ ਇਸ ਨੂੰ ਧੱਕੇਸ਼ਾਹੀ ਦੱਸਿਆ ਜਾ ਰਿਹਾ ਹੈ ਪਰ ਮਜੀਠੀਆ ਬਾਰੇ ਕੋਈ ਵੀ ਅਤਾ ਪਤਾ ਨਹੀਂ ਹੈ.ਪਰਚਾ ਦਰਜ ਹੋਣ ਦੇ 24 ਘੰਟਿਆਂ ਬਾਅਦ ਹੁਣ ਪੁਲਿਸ ਨੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ.ਪੁਲਿਸ ਨੇ ਮਜੀਠੀਆ ਦੇ ਵਿਦੇਸ਼ ਨੱਠਣ ਦਾ ਖਦਸ਼ਾ ਜਤਾਇਆ ਹੈ.ਓਧਰ ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰੋਮਾਨਾ ਦਾ ਕਹਿਣਾ ਹੈ ਕੀ ਪੁਲਿਸ ਲੂਕ ਆਊਟ ਨੋਟਿਸ ਜਾਰੀ ਕਰੀ ਫਿਰਦੀ ਹੈ ਜੱਦਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਿਕ ਮਜੀਠੀਆ ਆਪਣੇ ਹਲਕੇ ਮਜੀਠਾ ਚ ਹੀ ਹਨ.

ਬੰਟੀ ਰੋਮਾਨਾ ਨੇ ਮਜੀਠੀਆ ਖਿਲਾਫ ਦਰਜ ਕੀਤੇ ਗਏ ਕੇਸ ਨੂੰ ਕਾਂਗਰਸ ਦੀ ਚਾਲ ਦੱਸਿਆ ਹੈ.ਉਨ੍ਹਾਂ ਇਲਜ਼ਾਮ ਲਗਾਇਆ ਕੀ ਖਾਸਤੌਰ ‘ਤੇ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਚਟੋਪਾਧਿਆਏ ਨੂੰ ਪੰਜਾਬ ਦਾ ਡੀ.ਜੀ.ਪੀ ਲਗਾਇਆ ਗਿਆ ਹੈ.ਰੋਮਾਨਾ ਨੇ ਕਿਹਾ ਕੀ ਡੀ.ਜੀ.ਪੀ ਨੂੰ ਲੈ ਕੇ ਕਾਂਗਰਸ ਦੇ ਹੀ ਵਿਧਾਇਕ ਪਰਮਿੰਦਰ ਪਿੰਕੀ ਖੁਲਾਸਾ ਕਰ ਚੁੱਕੇ ਹਨ ਪਰ ਨਵਜੋਤ ਸਿੱਧੂ ਦੇ ਦਬਾਅ ਹੇਠ ਪੰਜਾਬ ਪੁਲਿਸ ਕਾਰਨਾਮੇ ਕਰ ਰਹੀ ਹੈ.