● On air now · ਟੀਵੀ ਪੰਜਾਬ

Punjabi News · Since 2013

Breaking

ਕੱਲ੍ਹ ਹੋਵੇਗਾ ਬਿਪਿਨ ਰਾਵਤ ਦਾ ਸਸਕਾਰ,ਸਰਕਾਰ ਨੇ ਹਾਦਸੇ ਦੀ ਜਾਂਚ ਦੇ ਦਿੱਤੇ ਹੁਕਮ

ਨਵੀਂ ਦਿੱਲੀ- ਤਮਿਲਨਾਡੂ ਚ ਹੋਏ ਹੈਲੀਕਾਪਟਰ ਹਾਦਸੇ ‘ਚ ਸ਼ਹੀਦ ਹੋਏ ਸੀ.ਡੀ.ਐੱਸ ਬਿਪਿਨ ਰਾਵਤ ਸਮੇਤ ਹੋਰ 13 ਸ਼ਹੀਦਾਂ ਨੂੰ ਅੱਜ ਸਦਨ ਚ ਸ਼ਰਧਾਂਜਲੀ ਦਿੱਤੀ ਗਈ.ਲੋਕ ਸਭਾ ਚ ਰੱਖਿਆ ਮੰਤਰੀ ਰਾਜਨਾਥ ਸਿੰਘ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੱਤੀ.ਉਨ੍ਹਾਂ ਦੱਸਿਆ ਕੀ ਇਸ ਬਾਰੇ ਉੱਚ…


ਨਵੀਂ ਦਿੱਲੀ- ਤਮਿਲਨਾਡੂ ਚ ਹੋਏ ਹੈਲੀਕਾਪਟਰ ਹਾਦਸੇ ‘ਚ ਸ਼ਹੀਦ ਹੋਏ ਸੀ.ਡੀ.ਐੱਸ ਬਿਪਿਨ ਰਾਵਤ ਸਮੇਤ ਹੋਰ 13 ਸ਼ਹੀਦਾਂ ਨੂੰ ਅੱਜ ਸਦਨ ਚ ਸ਼ਰਧਾਂਜਲੀ ਦਿੱਤੀ ਗਈ.ਲੋਕ ਸਭਾ ਚ ਰੱਖਿਆ ਮੰਤਰੀ ਰਾਜਨਾਥ ਸਿੰਘ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੱਤੀ.ਉਨ੍ਹਾਂ ਦੱਸਿਆ ਕੀ ਇਸ ਬਾਰੇ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ.ਮ੍ਰਿਤਕ ਦੇਹਾਂ ਵੀਰਵਾਰ ਸ਼ਾਮ ਤੱਕ ਦਿੱਲੀ ਪਹੁੰਚ ਜਾਣਗੀਆਂ ੳਤੇ ਕੱਲ੍ਹ ਸਾਰੀਆਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ.ਲੋਕ ਸਭਾ ਚ ਸ਼ਹੀਦਾਂ ਦੀ ਯਾਦ ਚ ਇੱਕ ਮਿਨਟ ਦਾ ਮੌਨ ਵੀ ਰਖਿਆ ਗਿਆ.


Filed under