ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਮਿਸ਼ਨ ਪੰਜਾਬ ਦਾ ਐਲਾਨ ਕਰਦਿਆਂ ਹੋਇਆਂ 2022 ਦੀਆਂ ਪੰਜਾਬ ਵਿਧਾਨ ਸਭਾ ਲਈ ਗਠਜੋੜ ਦਾ ਐਲਾਨ ਕਰ ਦਿੱਤਾ ਹੈ.ਪੰਜਾਬ ਚੋਣ ਦੇ ਪ੍ਰਭਾਰੀ ਗਜਿੰਦਰ ਸ਼ੇਖਾਵਤ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਨਾਲ ਗਠਜੋੜ ਦਾ ਰਸਮੀ ਐਲਾਨ ਕੀਤਾ.ਇਸਤੋਂ ਪਹਿਲਾਂ ਤਿੰਨਾ ਨੇਤਾਵਾਂ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ ਨੱਡਾ ਨਾਲ ਲੰਮੀ ਬੈਠਕ ਕੀਤੀ.
ਮੀਡੀਆ ਨੂੰ ਜਾਣਕਾਰੀ ਦਿੰਦਿਆ ਕੇਂਦਰੀ ਮੰਤਰੀ ਸ਼ੇਖਾਵਤ ਨੇ ਦੱਸਿਆ ਕੀ ਪੰਜਾਬ ਦੇ ਦੋਹਾਂ ਕੱਦਾਵਰ ਨੇਤਾਵਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਚੋਣਾ ਚ ਉਤਰੇਗੀ.ਸੀਟ ਸ਼ੇਅਰਿੰਗ ਨੂੰ ਲੈ ਕੇ ਉਨ੍ਹਾਂ ਸਾਫ ਕੀਤਾ ਕੀ ਤਿੰਨ ਪਾਰਟੀਆਂ ਦੇ ਦੋ-ਦੋ ਨੁਮਾਇੰਦਿਆਂ ਨੂੰ ਲੈ ਕੇ ਛੇ ਮੈਂਬਰੀ ਕਮੇਟੀ ਜੋਕਿ ਸੀਟਾਂ ਬਾਰੇ ਫੈਸਲਾ ਕਰੇਗੀ.ਉਨ੍ਹਾਂ ਦੱਸਿਆ ਕੀ ਤਿੰਨਾ ਪਾਰਟੀਆਂ ਵਲੋਂ ਮਿਲ ਕੇ ਪੰਜਾਬ ਦੇ ਹਿੱਤ ਚ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ.ਸ਼ੇਖਾਵਤ ਨੇ ਕਿਹਾ ਕੀ ਮੈਨੀਫੈਸਟੋ ਚ ਦਲਿਤ ਅਤੇ ਓ.ਬੀ.ਸੀ ਵਰਗ ਦਾ ਖਾਸ ਧਿਆਨ ਰਖਿਆ ਜਾਵੇਗਾ.
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਨੇ ਕਿਹਾ ਕੀ ਉਹ ਗਠਜੋੜ ਹੇਠ ਜਿੱਤ ਹਾਸਲਿ ਕਰਕੇ ਪੰਜਾਬ ਦਾ ਵਿਕਾਸ ਕਰਣਗੇ.