ਖਾਲੀ ਸਦਨ ਦੇ ਚਲਦਿਆਂ ਸਪੀਕਰ ਨੇ 29 ਤੱਕ ਇਜਲਾਸ ਕੀਤਾ ਮੁਲਤਵੀ

ਚੰਡੀਗੜ੍ਹ- ਕਾਂਗਰਸੀ ਵਿਧਾਇਕਾਂ ਨੂੰ ਸਪੀਕਰ ਕੁਲਤਾਰ ਸੰਧਵਾਂ ਵਲੋਂ ਨੇਮ ਕਰਕੇ ਸਦਨ ਵਿਚੋਂ ਬਾਹਰ ਕੱਢਣ ਅਤੇ ਭਾਜਪਾ ਵਿਧਾਇਕਾਂ ਵਲੋਂ ਇਜਲਾਸ ਦਾ ਬਾਈਕਾਟ ਕਰਨ ਉਪਰੰਤ ਖਾਲੀ ਹੋਏ ਸਦਨ ਨੂੰ ਵੇਖ ਇਜਲਾਸ ਦਾ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ । ਸਪੀਕਰ ਕੁਲਤਾਰ ਸੰਧਵਾਂ ਵਲੋਂ ਆਪਣੇ ਹੁਕਮਾਂ ਦੇ ਉਲਟ ਕਾਂਗਰਸੀ ਵਿਧਾਇਕਾਂ ਨੂੰ ਮੁੜ ਤੋਂ ਸਦਨ ਚ ਆਉਣ ਲਈ ਕਿਹਾ ਗਿਆ ਸੀ ,ਪਰ ਵਿਰੋਧੀ ਟਸ ਤੋਂ ਮਸ ਨਾ ਹੋਏ । ਇਜਲਾਸ ਦੀ ਕਾਰਵਾਈ ਫਿੱਕੀ ਪੈਂਦੀ ਵੇਖ ਸਪੀਕਰ ਵਲੋਂ ਇਜਲਾਸ ਨੂੰ 29 ਸਤੰਬਰ ਦੁਪਹਿਰ 2 ਵਜੇ ਤਕ ਮੁਲਤਵੀ ਕਰ ਦਿੱਤਾ ਗਿਆ ਹੈ ।

ਮੁੱਖ ਮੰਤਰੀ ਸਮੇਤ ਹੋਰਨਾ ਲੀਡਰਾਂ ਦੇ ਬੋਲਣ ਉਪਰੰਤ ਜਦੋਂ ਬਾਕੀ ਵਿਧਾਇਕਾਂ ਦੀ ਵਾਰੀ ਆਈ ਤਾਂ ਸਾਰਿਆਂ ਨੇ ਵਿਰੋਧੀ ਧਿਰ ਦੇ ਬਗੈਰ ਸਦਨ ਦੀ ਕਾਰਵਾਈ ਨੂੰ ਬੇਤੁਕੀ ਦੱਸਿਆ ।ਮਾਨ ਸਰਕਾਰ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਨੇ ਜਨਤਾ ਦੇ ਮੁੱਦੇ ਚੁੱਕਣ ਦੀ ਥਾਂ ਅਨੁਸ਼ਾਨਹੀਨਤਾ ਕਰਕੇ ਪੰਜਾਬ ਦੀ ਜਨਤਾ ਨੂੰ ਧੌਖਾ ਦਿੱਤਾ ਹੈ ।ਹਰਪਾਲ ਚੀਮਾ ਨੇ ਕਿਹਾ ਕਾਂਗਰਸ ਭਾਜਪਾ ਦੇ ਓਪਰੇਸ਼ਨ ਲੋਟਸ ਦਾ ਸਮਰਥਨ ਕਰ ਰਹੀ ਹੈ । ਇਜਲਾਸ ਦੀ ਕਾਰਵਾਈ ਦੇ ਅੰਤ ਤੱਕ ਸਿਰਫ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਹੀ ਵਿਰੋਧੀ ਖੇਮੇ ਚ ਮੌਜੂਦ ਸਨ ।

ਪੰਜਾਬ ਸਰਕਾਰ ਨੇ ਚਾਹੇ ਵਿਰੋਧੀਆਂ ਦੀ ਬੇਰੁਖੀ ਕਾਰ4ਣ ਸਦਨ ਮੁਲਤਵੀ ਕਰ ਦਿੱਤਾ ਪਰ ਇਸਦੇ ਬਾਵਜੂਦ ਵਿਰੋਧੀ ਪੱਖ ਆਪਣੇ ਵਤੀਰੇ ‘ਤੇ ਕਾਇਮ ਰਹੇ । ਭਾਜਪਾ ਵਲੋਂ ਆਪਣਾ ਡੱਮੀ ਸੈਸ਼ਨ ਚਲਾਇਆ ਜਾ ਰਿਹਾ ਹੈ ਅਤੇ ਕਾਂਗਰਸ ਸਰਕਾਰ ਖਿਲਾਫ ਮੋਰਚਾ ਖੋਲੇ ਬੈਠੀ ਰਹੀ ।